ਗੁਰੂ ਨਗਰੀ ਵਿੱਚ ਦੂਜੇ ਦਿਨ ਪਏ ਮੀਂਹ ਕਾਰਨ ਤਿੰਨ ਘਰਾਂ ਦਾ ਹੋਇਆ ਭਾਰੀ ਨੁਕਸਾਨ
Saturday, Sep 11, 2021 - 01:53 PM (IST)
ਅੰਮ੍ਰਿਤਸਰ (ਰਮਨ ਸ਼ਰਮਾ) : ਗੁਰੂ ਨਗਰੀ ਵਿੱਚ ਬੀਤੇ ਦੂਜੇ ਦਿਨ ਦੀ ਤਰ੍ਹਾਂ ਅੱਜ ਵੀ ਸ਼ਰਾਟੇਦਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪੂਰਾ ਸ਼ਹਿਰ ਜਲ-ਥਲ ਹੋਇਆ ਪਿਆ ਹੈ। ਅੰਮ੍ਰਿਤਸਰ ’ਚ ਲਗਾਤਾਰ ਪੈ ਰਹੇ ਮੀਂਹ ਨੇ ਤਿੰਨ ਘਰਾਂ ਵਿੱਚ ਤਬਾਹੀ ਮਚਾ ਦਿੱਤੀ, ਜਿਸ ਕਾਰਨ ਘਰਾਂ ਦਾ ਬਹੁਤ ਨੁਕਸਾਨ ਹੋ ਗਿਆ। ਲੋਹਗੜ੍ਹ ਚੌਕ ਸਥਿਤ ਹਿੰਦੁਸਤਾਨ ਬਸਤੀ ਵਿੱਚ 45 ਸਾਲ ਪੁਰਾਣੇ ਘਰਾਂ ਦੀਆਂ ਛੱਤਾਂ ਮੀਂਹ ਅਤੇ ਬਿਜਲੀ ਕਾਰਨ ਹਿੱਲ ਗਈਆਂ ਅਤੇ ਕਈ ਟੁੱਟ ਗਈਆਂ ਹਨ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਕੋਰੋਨਾ ਵੈਕਸੀਨ ਲਗਾਏ ਬਿਨਾਂ ਵਿਆਹ ਜਾਂ ਕਿਸੇ ਹੋਰ ਪ੍ਰੋਗਰਾਮ ’ਚ ਗਏ ਤਾਂ ਹੋਵੇਗੀ ਸਖ਼ਤ ਕਾਰਵਾਈ
ਦੂਜੇ ਪਾਸੇ ਸਵੇਰੇ 5:00 ਵਜੇ ਤੋਂ ਸ਼ੁਰੂ ਹੋਈ ਬਰਸਾਤ ਕਾਰਨ ਸ਼ਹਿਰ ਦੀਆਂ ਸੜਕਾਂ ਪਾਣੀ ਭਰ ਗਈਆਂ ਹਨ, ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਹੋ ਰਹੀਆੰ ਹਨ। ਭਾਰੀ ਮੀਂਹ ਲੋਕਾਂ ਲਈ ਮੁਸੀਬਤ ਬਣਿਆ ਹੋਇਆ ਹੈ। ਮੀਂਹ ਦਾ ਪਾਣੀ ਲੋਕਾਂ ਦੇ ਘਰਾਂ, ਦੁਕਾਨਾਂ ਦੇ ਨਾਲ-ਨਾਲ ਹਸਪਤਾਲਾਂ ’ਚ ਵੀ ਦਾਖ਼ਲ ਹੋ ਗਿਆ ਹੈ। ਦੂਜੇ ਪਾਸੇ ਸੀਵਰੇਜ ਸਿਸਟਮ ਦੀ ਅਸਫਲਤਾ ਕਾਰਨ ਵੀ ਕਈ ਪਰੇਸ਼ਾਨੀਆਂ ਹੋ ਰਹੀਆਂ ਹਨ। ਸੜਕਾਂ ’ਤੇ ਦੋ ਫੁੱਟ ਇਕੱਠੇ ਹੋਏ ਪਾਣੀ ਵਿੱਚ ਲੋਕਾਂ ਦੇ ਵਾਹਨ ਖ਼ਰਾਬ ਹੋ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਭੈਣ ਦੀ ਕੁੱਟਮਾਰ ਕਰਦੇ ਹੋਏ ਭਰਾ ਨੇ ਕੀਤੀਆਂ ਸ਼ਰਮਨਾਕ ਹਰਕਤਾਂ, ਵੀਡੀਓ ’ਚ ਦੇਖੋ ਪੂਰਾ ਮਾਮਲਾ