ਮੁਕੱਦਮੇ ਦੀ ਰੰਜਿਸ਼ ਕਾਰਨ ਔਰਤ ਦੀ ਕੱਪੜੇ ਪਾੜ ਕੇ ਕੀਤੀ ਬੇਇੱਜ਼ਤੀ

Wednesday, Jul 10, 2019 - 03:46 PM (IST)

ਮੁਕੱਦਮੇ ਦੀ ਰੰਜਿਸ਼ ਕਾਰਨ ਔਰਤ ਦੀ ਕੱਪੜੇ ਪਾੜ ਕੇ ਕੀਤੀ ਬੇਇੱਜ਼ਤੀ

ਗੁਰੂਹਰਸਹਾਏ (ਆਵਲਾ) – ਕਥਿਤ ਰੂਪ 'ਚ ਮੁਕੱਦਮੇ ਦੀ ਰੰਜਿਸ਼ ਕਾਰਨ ਇਕ ਔਰਤ ਨੂੰ ਕੱਪੜੇ ਪਾੜ ਕੇ ਬੇਇੱਜ਼ਤ ਕਰਨ ਅਤੇ ਧਮਕੀਆਂ ਦੇਣ ਦੇ ਮਾਮਲੇ 'ਚ ਪੁਲਸ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ 4 ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਪੀੜਤ ਔਰਤ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਪੰਜਾਬ ਸਿੰਘ ਪਾਰਟੀ ਨੇ ਉਸ ਦੇ ਰਿਸ਼ਤੇਦਾਰਾਂ 'ਤੇ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ ਅਤੇ ਉਸ ਨੇ ਆਪਣੇ ਰਿਸ਼ਤੇਦਾਰਾਂ ਦੀ ਮਦਦ ਕੀਤੀ ਸੀ। ਇਸੇ ਗੱਲ ਨੂੰ ਲੈ ਕੇ ਪੰਜਾਬ ਸਿੰਘ ਵਗੈਰਾ ਉਸ ਦੇ ਨਾਲ ਰੰਜਿਸ਼ ਰੱਖਦੇ ਹਨ। ਮੁੱਦਈਆ ਅਨੁਸਾਰ ਉਹ ਆਪਣੇ ਭਤੀਜੇ ਨਾਲ ਮੋਟਰਸਾਈਕਲ 'ਤੇ ਕਿਤੇ ਜਾ ਰਹੀ ਸੀ ਤਾਂ ਇਕ ਕਾਰ 'ਚ ਸਵਾਰ ਪੰਜਾਬ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ ਅਤੇ ਕੁਲਦੀਪ ਸਿੰਘ ਨੇ ਮੋਟਰਸਾਈਕਲ 'ਚ ਕਾਰ ਦੀ ਟੱਕਰ ਮਾਰੀ, ਜਿਸ ਨਾਲ ਉਹ ਡਿੱਗ ਪਏ ਅਤੇ ਨਾਮਜ਼ਦ ਲੋਕਾਂ ਨੇ ਮੁੱਦਈਆ ਦੀ ਕਮੀਜ਼ ਗਲ ਤੋਂ ਫੜ ਕੇ ਪਾੜ ਦਿੱਤੀ ਅਤੇ ਧਮਕੀਆਂ ਦਿੱਤੀਆਂ। ਥਾਣਾ ਗੁਰੂਹਰਸਹਾਏ ਦੇ ਏ. ਐੱਸ. ਆਈ. ਸੋਨਾ ਸਿੰਘ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

rajwinder kaur

Content Editor

Related News