ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਦੂਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਕੋਰੋਨਾ ਮਰੀਜ਼ ਦੀ ਮੌਤ

Saturday, Aug 29, 2020 - 12:07 PM (IST)

ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੀ ਦੂਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਕੋਰੋਨਾ ਮਰੀਜ਼ ਦੀ ਮੌਤ

ਸਮਾਲਸਰ (ਸੁਰਿੰਦਰ ਸੇਖਾਂ) : ਮੋਗਾ ਜ਼ਿਲ੍ਹੇ ਦੇ ਠੱਠੀ ਭਾਈ ਵਾਸੀ ਕੋਰੋਨਾ ਪਾਜ਼ੇਟਿਵ ਆਏ ਅਵਤਾਰ ਸਿੰਘ ਉਰਫ ਗੋਰਾ ਪੁੱਤਰ ਸੋਹਨ ਸਿੰਘ ਦੀ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ ਵਿਖੇ ਇਲਾਜ ਦੌਰਾਨ ਦੂਸਰੀ ਮੰਜ਼ਿਲ ਤੋਂ ਡਿੱਗਣ ਕਾਰਨ ਮੌਤ ਹੋ ਗਈ। ਪਰਿਵਾਰ ਨੇ ਇਸ ਮੌਤ ਨੂੰ ਡਾਕਟਰਾਂ ਦੀ ਵੱਡੀ ਕਥਿਤ ਲਾਪਰਵਾਹੀ ਦੱਸਦਿਆਂ ਕਿਹਾ ਕਿ ਇਹ ਮੌਤ ਸਧਾਰਨ ਮੌਤ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਅਵਤਾਰ ਸਿੰਘ ਪਿਸ਼ਾਬ ਕਰਨ ਗਿਆ ਸੀ, ਇਸ ਦੌਰਾਨ ਸੀਵਰੇਜ ਵਾਲੇ ਪਾਈਪ 'ਚ ਪੈਰ ਪੈਣ ਤੋਂ ਬਾਅਦ ਉਹ ਦੂਸਰੀ ਮੰਜ਼ਿਲ ਤੋਂ ਡਿੱਗ ਗਿਆ।

ਇਹ ਵੀ ਪੜ੍ਹੋ :  ਸਟੱਡੀ ਵੀਜ਼ਾ ਲਗਾ ਕੈਨੇਡਾ ਗਈ ਪਤਨੀ ਨੇ ਚਾੜ੍ਹਿਆ ਚੰਨ, ਉਹ ਹੋਇਆ ਜੋ ਸੋਚਿਆ ਨਾ ਸੀ

ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣਾ ਮਰੀਜ਼ 28 ਅਗਸਤ ਨੂੰ ਦੁਪਹਿਰ ਡੇਢ ਕੁ ਵਜੇ ਹੀ ਦਾਖਲ ਕਰਵਾਇਆ ਸੀ ਅਤੇ ਡਾਕਟਰਾਂ ਨੇ ਸਾਨੂੰ ਆਪਣੇ ਮਰੀਜ਼ ਤੋਂ ਦੂਰ ਕਰਨ ਸਮੇਂ ਕਿਹਾ ਸੀ ਕਿ ਉਹ ਬੇਫ਼ਿਕਰ ਰਹਿਣ ਹੁਣ ਮਰੀਜ਼ ਦੀ ਸਾਡੀ ਜ਼ਿੰਮੇਵਾਰੀ ਹੈ ਪਰ ਡਾਕਟਰਾਂ ਨੇ ਸਾਡੇ ਮਰੀਜ਼ ਨੂੰ ਮੌਤ ਦੇ ਮੂੰਹ ਪੈਣ ਲਈ ਇਕੱਲਾ ਛੱਡ ਦਿੱਤਾ ਅਤੇ ਉਸ ਦੀ ਕੋਈ ਪ੍ਰਵਾਹ ਨਹੀਂ ਕੀਤੀ। ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਉਕਤ ਵਿਅਕਤੀ ਦੀ ਕੋਰੋਨਾ ਰਿਪੋਰਟ ਪਾਜ਼ੇਟਿਵ ਸੀ।

ਇਹ ਵੀ ਪੜ੍ਹੋ :  ਲਾਲ ਚੂੜਾ ਪਾ ਮੁੰਡੇ ਨਾਲ ਖੜ੍ਹੀ ਕੁੜੀ ਨੇ ਹੱਥ ਬੰਨ੍ਹ ਕੇ ਨਹਿਰ 'ਚ ਮਾਰੀ ਛਾਲ, ਘਟਨਾ ਦੇਖ ਕੰਬ ਗਏ ਲੋਕ


author

Gurminder Singh

Content Editor

Related News