ਫਤਿਹਵੀਰ ਮਾਮਲੇ 'ਤੇ ਕੈਪਟਨ ਦੇ ਮੰਤਰੀ ਦਾ ਅਜੀਬੋ-ਗਰੀਬ ਬਿਆਨ (ਵੀਡੀਓ)
Monday, Jun 10, 2019 - 04:24 PM (IST)
ਚੰਡੀਗੜ੍ਹ/ਜਲੰਧਰ (ਵੈੱਬ ਡੈਸਕ) : ਪਿਛਲੇ 90 ਘੰਟਿਆਂ ਤੋਂ ਵੱਧ ਸਮੇਂ ਤੋਂ ਬੋਰਵੈੱਲ 'ਚ ਡਿੱਗੇ ਫਤਿਹਵੀਰ ਜਿੱਥੇ ਪੂਰਾ ਦੇਸ਼ ਅਰਦਾਸਾਂ ਕਰ ਰਿਹਾ ਹੈ ਕਿ ਫਤਿਹ ਜਲਦ ਤੋਂ ਜਲਦ ਬਾਹਰ ਆ ਜਾਵੇ। ਅੱਜ ਫਤਿਹਵੀਰ ਸਿੰਘ ਦਾ ਦੂਜਾ ਜਨਮਦਿਨ ਵੀ ਉਡੀਕਾਂ 'ਚ ਲੰਘ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਡਿਜ਼ਾਸਟਰ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਵਲੋਂ ਅਜੀਬੋ-ਗਰੀਬ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਫਤਿਹਵੀਰ ਲਈ ਚਿੰਤਤ ਹਨ। ਸਰਕਾਰ ਆਪਣੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਅ ਰਹੀ ਹੈ। ਇਸ ਦੇ ਨਾਲ ਹੀ ਫਤਿਹਵੀਰ ਲਈ ਹਸਪਤਾਲਾਂ 'ਚ ਪੁਖਤੇ ਪ੍ਰਬੰਧ ਕੀਤੇ ਗਏ ਹਨ। ਪਰ ਦੂਜੇ ਪਾਸੇ ਅਜੀਬੋ-ਗਰੀਬ ਬਿਆਨ ਦਿੰਦੇ ਹੋਏ ਕਾਂਗੜ ਨੇ ਕਿਹਾ ਕਿ ਇਹ ਤਾਂ ਕੁਦਰਤ ਦੀ ਖੇਡ ਹੈ। ਅਸੀਂ ਅਰਦਾਸ ਕਰ ਸਕਦੇ ਹਾਂ, ਜੋ ਸਰਕਾਰ ਵਲੋਂ ਸਹੂਲਤਾਂ ਮਿਲ ਸਕਦੀਆਂ ਹਨ, ਉਹ ਅਸੀਂ ਮੁਹੱਈਆਂ ਕਰਵਾਵਾਂਗੇ। ਡਾਕਟਰਾਂ ਦੀ ਟੀਮ ਉੱਥੇ ਮੌਜੂਦ ਹੈ, ਇਸ ਦੇ ਨਾਲ ਜੇਕਰ ਅਸੀਂ ਕਹੀਏ ਕਿ ਪ੍ਰਸ਼ਾਸਨ ਦੀ ਢੀਲੀ ਕਾਰਗੁਜ਼ਾਰੀ ਹੈ ਤਾਂ ਇਹ ਕਹਿਣਾ ਗਲਤ ਹੋਵੇਗਾ।
ਦੱਸਣਯੋਗ ਹੈ ਕਿ ਫਤਿਹਵੀਰ ਨੂੰ ਕੱਢਣ ਤੋਂ ਬਾਅਦ ਪ੍ਰਬੰਧਾਂ ਨੂੰ ਲੈ ਕੇ ਡਾਕਟਰਾਂ ਦੀ ਟੀਮ ਮੌਕੇ 'ਤੇ ਹੀ ਮੌਜੂਦ ਹੈ। ਨੇੜੇ ਦੇ ਹਸਪਤਾਲਾਂ 'ਚ ਵੀ ਅਲਰਟ ਰੱਖਿਆ ਗਿਆ ਹੈ। ਫਤਿਹਵੀਰ ਨੂੰ ਜ਼ਰੂਰਤ ਪੈਣ 'ਤੇ ਏਅਰਲਿਫਟ ਵੀ ਕੀਤਾ ਜਾ ਸਕਦਾ ਹੈ।