ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲ ਖੁਰਾਣਾ ਦਾ ਦਿਹਾਂਤ

Tuesday, Mar 23, 2021 - 03:42 PM (IST)

ਮਲੋਟ (ਜੁਨੇਜਾ): ਪੰਜਾਬ ਦੇ ਸਾਬਕਾ ਮੰਤਰੀ ਗੁਰਨਾਮ ਸਿੰਘ ਅਬੁਲਖੁਰਾਣਾ ਦਾ ਅੱਜ ਦਿਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਸਨ। ਉਹ 90 ਸਾਲਾਂ ਦੇ ਸਨ। ਸਾਬਕਾ ਮੰਤਰੀ ਅਬੁਲਖੁਰਾਣਾ ਦਾ ਜਨਮ  16 ਅਪ੍ਰੈਲ 1931 ਨੂੰ ਪਿਤਾ ਸਰਦਾਰ ਕਰਮ ਸਿੰਘ ਦੇ ਘਰ ਪਿੰਡ ਅਬੁਲ ਖੁਰਾਣਾ ਵਿਚ ਹੋਇਆ।ਉਹ ਪਿੰਡ ਦੇ ਸਰਪੰਚ ਵਜੋਂ ਅਪਣਾ ਸਿਆਸੀ ਜੀਵਨ ਸ਼ੁਰੂ ਕਰਕੇ ਬਲਾਕ ਸਮਿਤੀ ਲੰਬੀ ਦੇ ਚੇਅਰਮੈਨ ਬਣੇ ਅਤੇ 1992 ਵਿਚ ਲੰਬੀ ਤੋ ਵਿਧਾਇਕ ਚੁਣੇ ਗਏ।

ਇਹ ਵੀ ਪੜ੍ਹੋ: ਬਾਘਾਪੁਰਾਣਾ ’ਚ ਬੋਲੀ ਅਨਮੋਲ ਗਗਨ ਮਾਨ, ਸਾਡੀ ਸਰਕਾਰ ਆਉਣ ’ਤੇ ਪੰਜਾਬੀਆਂ ਨੂੰ ਦੁੱਖ ਦੇਣ ਵਾਲਿਆਂ ਨੂੰ ਸੁੱਟਾਂਗੇ ਜੇਲ੍ਹ

1995 ਤੋਂ 1997  ਤੱਕ ਪੰਜਾਬ ਦੇ ਪੰਚਾਇਤ ਅਤੇ ਪੇਂਡੂ ਵਿਕਾਸ ਮੰਤਰੀ ਰਹੇ। ਉਹ ਆਪਣੇ ਪਿੱਛੇ ਤਿੰਨ ਸਪੁੱਤਰ ਹਰਦੀਪ ਸਿੰਘ ਹਰਜੀਤ ਸਿੰਘ ਅਤੇ ਜਗਪਾਲ ਸਿੰਘ ਛੱਡ ਗਏ ਹਨ। ਗੁਰਨਾਮ ਸਿੰਘ ਅਬੁਲਖੁਰਾਣਾ ਦਾ ਅੰਤਿਮ ਸੰਸਕਾਰ ਭਲਕੇ 24 ਮਾਰਚ ਬੁੱਧਵਾਰ ਨੂੰ 11-30 ਵਜੇ ਉਹਨਾਂ ਦੇ ਜੱਦੀ ਪਿੰਡ ਅਬੁਲਖੁਰਾਣਾ ਵਿਚ ਕੀਤਾ ਜਾਵੇਗਾ। 

ਇਹ ਵੀ ਪੜ੍ਹੋ: ਮਾਨਸਾ: ਮੋਟਰ ਸਾਇਕਲ ਨਾਲ ਅਵਾਰਾ ਪਸ਼ੂ ਟਕਰਾਉਣ ਕਾਰਨ ਜਹਾਨੋਂ ਤੁਰ ਗਿਆ ਮਾਪਿਆਂ ਦਾ ਗੱਭਰੂ ਪੁੱਤ


Shyna

Content Editor

Related News