ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ

Saturday, Sep 04, 2021 - 10:35 PM (IST)

ਜਲੰਧਰ ’ਚ ਟਿਫਿਨ ਬੰਬ ਮਾਮਲੇ ’ਚ ਗ੍ਰਿਫ਼ਤਾਰ ਕੀਤੇ ਗੁਰਮੁੱਖ ਸਿੰਘ ਰੋਡੇ ਦੇ ਹੱਕ ’ਚ ਆਇਆ ਕਿਸਾਨ ਮੋਰਚਾ

ਚੰਡੀਗੜ੍ਹ (ਰਮਨਜੀਤ) : ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੇ ਬੀਤੇ ਦਿਨੀਂ ਪੰਜਾਬ ਪੁਲਸ ਅਤੇ ਐੱਨ. ਆਈ. ਏ. ਵੱਲੋਂ ਗ੍ਰਿਫ਼ਤਾਰ ਗੁਰਮੁੱਖ ਸਿੰਘ ਰੋਡੇ ਅਤੇ ਉਸ ਦੇ ਪਰਿਵਾਰ ਨੂੰ ਬੇਗੁਨਾਹ ਅਤੇ ਝੂਠੇ ਕੇਸ ਵਿਚ ਫਸਾਇਆ ਗਿਆ ਕਰਾਰ ਦਿੱਤਾ। ਗੁਰਮੁੱਖ ਸਿੰਘ ਰੋਡੇ ਨੂੰ ਟਿਫ਼ਿਨ ਬੰਬ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਜਿੰਨੇ ਵੀ ਧਾਰਮਿਕ ਅਤੇ ਸਮਾਜਿਕ ਸੰਗਠਨ ਦੇਸ਼ ਦੇ ਕਿਸਾਨਾਂ ਦੀ ਮਦਦ ਕਰ ਰਹੇ ਹਨ, ਉਨ੍ਹਾਂ ਸਾਰਿਆਂ ਨਾਲ ਜੁੜੇ ਲੋਕਾਂ ’ਤੇ ਝੂਠੇ ਮਾਮਲੇ ਦਰਜ ਕੀਤੇ ਜਾ ਰਹੇ ਹਨ।

ਇਹ ਵੀ ਪੜ੍ਹੋ : ਕਿਸਾਨਾਂ ’ਤੇ ਹੋਏ ਲਾਠੀਚਾਰਜ ਤੋਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਮਾਨਸਾ ਦਾ ਵੱਡਾ ਐਲਾਨ

ਧਿਆਨ ਰਹੇ ਕਿ ਬੀਤੇ ਮਹੀਨੇ 20 ਅਗਸਤ ਨੂੰ ਜਲੰਧਰ ਵਿਚ ਛਾਪੇਮਾਰੀ ਕਰਕੇ ਪੰਜਾਬ ਪੁਲਸ ਅਤੇ ਐੱਨ. ਆਈ. ਏ. ਨੇ ਗੁਰਮੁੱਖ ਸਿੰਘ ਅਤੇ ਇਕ ਹੋਰ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਕੋਲੋਂ ਟਿਫ਼ਿਨ ਬੰਬ ਬਰਾਮਦ ਹੋਇਆ ਹੈ, ਜੋ ਕਿ ਪਾਕਿਸਤਾਨ ਤੋਂ ਭੇਜਿਆ ਗਿਆ ਸੀ। ਗੁਰਮੁੱਖ ਸਿੰਘ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਜਸਬੀਰ ਸਿੰਘ ਰੋਡੇ ਦੇ ਪੁੱਤਰ ਹਨ।

ਇਹ ਵੀ ਪੜ੍ਹੋ : ਮੋਗਾ ਲਾਠੀਚਾਰਜ ਤੋਂ ਬਾਅਦ ਸੁਖਬੀਰ ਨੇ 6 ਦਿਨਾਂ ਦੇ ਪ੍ਰੋਗਰਾਮ ਕੀਤੇ ਰੱਦ, ਕਿਸਾਨ ਮੋਰਚੇ ਨੂੰ ਕੀਤੀ ਇਹ ਅਪੀਲ

ਸ਼ੁੱਕਰਵਾਰ ਦੀ ਪ੍ਰੈੱਸ ਕਾਨਫਰੰਸ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਜੰਗਬੀਰ ਸਿੰਘ ਚੌਹਾਨ ਅਤੇ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਸੰਯੁਕਤ ਬੈਠਕ ਹੋਈ, ਜਿਸ ਵਿਚ ਕਿਹਾ ਗਿਆ ਕਿ ਗੁਰਮੁੱਖ ਸਿੰਘ ਰੋਡੇ ਨੂੰ ਇਸ ਲਈ ਗ੍ਰਿਫ਼ਤਾਰ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਦਾ ਪਰਿਵਾਰ ਦਿੱਲੀ ਬਾਰਡਰਾਂ ’ਤੇ ਚੱਲ ਰਹੇ ਕਿਸਾਨ ਮੋਰਚਿਆਂ ਵਿਚ ਦਵਾਈਆਂ ਦੇ ਨਾਲ-ਨਾਲ ਲੰਗਰ ਵਿਚ ਵੀ ਆਪਣਾ ਯੋਗਦਾਨ ਦੇ ਰਿਹਾ ਹੈ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਮਾਮਲੇ ਦੀ ਜਿਊਡੀਸ਼ੀਅਲ ਜਾਂਚ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਭੂਤ ਨੂੰ ਲੈ ਕੇ ਭਿੜੇ ਦੋ ਪਰਿਵਾਰ, ਹੈਰਾਨ ਕਰਨ ਵਾਲੀ ਹੈ ਅਮਰਗੜ੍ਹ ਦੀ ਇਹ ਘਟਨਾ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News