ਹਥਿਆਰਾਂ ਸਣੇ ਫੜੇ ਗਏ ਗੁਰਮੁੱਖ ਸਿੰਘ ਤੇ ਗਗਨਦੀਪ 7 ਦਿਨਾਂ ਦੇ ਰਿਮਾਂਡ ''ਤੇ, ਵੱਡੇ ਖ਼ੁਲਾਸੇ ਹੋਣ ਦੀ ਉਮੀਦ

Sunday, Aug 22, 2021 - 01:37 PM (IST)

ਫਗਵਾੜਾ (ਜਲੋਟਾ)- ਹਥਿਆਰਾਂ ਸਣੇ ਫੜੇ ਗਏ ਗੁਰਮੁੱਖ ਸਿੰਘ ਰੋਡੇ ਤੇ ਗਗਨਦੀਪ ਸਿੰਘ ਨੂੰ 7 ਦਿਨਾਂ ਦੇ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਪੁਲਸ ਨੂੰ ਹੁਣ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। ਪਾਕਿਸਤਾਨ ਦੀ ਸ਼ਾਤਰ ਖ਼ੁਫ਼ੀਆ ਏਜੰਸੀ ਆਈ. ਐੱਸ. ਆਈ. ਵੱਲੋਂ ਸਮਰਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਆਈ. ਐੱਸ. ਵਾਈ. ਐੱਫ਼. ਦੇ 2 ਅਤੱਵਾਦੀ ਗਗਨਦੀਪ ਸਿੰਘ ਪੁੱਤਰ ਸੁਖਵਿੰਦਰ ਸਿੰਘ ਵਾਸੀ ਗਲੀ ਨੰ. 2 ਗੁਰੂ ਨਾਨਕਪੁਰਾ ਫਗਵਾੜਾ ਅਤੇ ਗੁਰਮੁੱਖ ਸਿੰਘ ਪੁੱਤਰ ਜਸਬੀਰ ਸਿੰਘ ਰੋਡੇ ਵਾਸੀ ਹਰਦਿਆਲ ਨਗਰ ਜਲੰਧਰ ਨੂੰ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧਾਂ ’ਚ ਬੀਤੇ ਦਿਨ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। 

ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਜਾਣਕਾਰੀ ਮੁਤਾਬਕ ਪੁਲਸ ਨੇ ਅਦਾਲਤ ’ਚ ਪੇਸ਼ ਕਰਨ ਤੋਂ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਖੇ ਇਨ੍ਹਾਂ ਦਾ ਮੈਡੀਕਲ ਚੈੱਕਅਪ ਕਰਵਾਇਆ ਗਿਆ। ਸੂਤਰਾਂ ਮੁਤਾਬਕ ਅਦਾਲਤ ਨੇ ਦੋਸ਼ੀਆਂ ਨੂੰ 7 ਦਿਨਾਂ ਦੇ ਪੁਲਸ ਰਿਮਾਂਡ ’ਤੇ ਭੇਜਣ ਦੇ ਹੁਕਮ ਜਾਰੀ ਕੀਤੇ। ਦੱਸਣਯੋਗ ਹੈ ਕਿ ਇਨ੍ਹਾਂ ਅਤੱਵਾਦੀਆਂ ਤੋਂ ਪੁਲਸ ਨੇ ਬੀਤੇ ਦਿਨ ਪਿਸਤੌਲ ਅਤੇ ਗੋਲਾ ਬਾਰੂਦ ਸਮੇਤ ਵੱਡੀ ਮਾਤਰਾ ’ਚ ਜ਼ਿੰਦਾ ਗ੍ਰਨੇਡ ਅਤੇ ਟਿਫਿਨ ਬੰਬ ਆਦਿ ਬਰਾਮਦ ਕੀਤੇ ਸਨ। ਰਿਮਾਂਡ 'ਤੇ ਲਏ ਗਏ ਦੋਵੇਂ ਮੁਲਜ਼ਮਾਂ ਤੋਂ ਪੁਲਸ ਵੱਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ, ਜਿੱਥੇ ਹੁਣ ਵੱਡੇ ਖ਼ੁਲਾਸੇ ਹੋਣ ਦੀ ਉਮੀਦ ਹੈ। 

ਐੱਨ. ਆਈ. ਏ. ਦੀ ਟੀਮ ਸਮੇਤ ਕਈ ਜਾਂਚ ਏਜੰਸੀਆਂ ਵੱਲੋਂ ਜਾਂਚ ਜਾਰੀ
ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਇਸ ਮਾਮਲੇ ਦੀ ਜਾਂਚ ਹੁਣ ਐੱਨ. ਆਈ. ਏ. ਦੀ ਟੀਮ ਸਮੇਤ ਕਈ ਜਾਂਚ ਏਜੰਸੀਆਂ ਵੱਲੋਂ ਬਰੀਕੀ ਨਾਲ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਦਿਨਾਂ ’ਚ ਇਸ ਮਾਮਲੇ ਨੂੰ ਲੈ ਕੇ ਤੇਈ ਤਰ੍ਹਾਂ ਦੇ ਵੱਡੇ ਖ਼ੁਲਾਸੇ ਹੋਣ ਦੀ ਸੰਭਾਵਨਾ ਬਰਕਰਾਰ ਹੈ। 

ਇਹ ਵੀ ਪੜ੍ਹੋ: ਤਲਵਾੜਾ ਵਿਖੇ ਖ਼ੌਫ਼ਨਾਕ ਵਾਰਦਾਤ, ਪਤੀ ਵੱਲੋਂ ਪਤਨੀ ਦਾ ਬੇਰਹਿਮੀ ਨਾਲ ਕਤਲ, ਇਕ ਸਾਲ ਪਹਿਲਾਂ ਹੋਇਆ ਸੀ ਵਿਆਹ

ਇਹ ਵੀ ਵੱਡਾ ਸਵਾਲ
ਵੱਡਾ ਸਵਾਲ ਹੁਣ ਇਹ ਹੈ ਕਿ ਸੀਮਾ ਪਾਰ ਧੱਕੀ ਗਈ ਡਰੋਨ ਰਹੀ ਨਾਜਾਇਜ਼ ਹਥਿਆਰਾਂ ਅਤੇ ਗੋਲ਼ੀ ਸਿੱਕੇ ਦੀ ਖੇਪ ਕਿਸ ਤਰ੍ਹਾਂ ਜਲੰਧਰ ਅਤੇ ਫਗਵਾੜਾ ਤੱਕ ਆ ਪੁੱਜੀ ਹੈ ਅਤੇ ਇਸ ਸਾਰੇ ਮਾਮਲੇ ਨੂੰ ਲੈ ਕੇ ਕੰਨੋਂ ਕੰਨ ਕਿਸੇ ਨੂੰ ਖ਼ਬਰ ਤੱਕ ਨਹੀਂ ਲੱਗ ਸਕੀ ਹੈ? ਇਹੋ ਜਿਹੇ ਕਈ ਸਵਾਲ ਹਨ, ਜੋ ਬੇਹੱਦ ਅਹਿਮ ਹਨ, ਜਿਸ ਨੂੰ ਲੈ ਕੇ ਹੋ ਰਹੀ ਜਾਂਚ ’ਚ ਹੁਣ ਕਈ ਗੱਲਾਂ ਬਾਹਰ ਆ ਸਕਦੀਆਂ ਹਨ।

ਇਹ ਵੀ ਪੜ੍ਹੋ: ਹਥਿਆਰਾਂ ਸਮੇਤ ਫੜੇ ਗਏ ਗੁਰਮੁਖ ਸਿੰਘ ਰੋਡੇ ਦੀ ਗਗਨਦੀਪ ਸਿੰਘ ਖਾਸਾ ਨਾਲ ਇੰਝ ਹੋਈ ਸੀ ਦੋਸਤੀ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


shivani attri

Content Editor

Related News