28 ਸਾਲਾਂ ਬਾਅਦ ਬੰਦੀ ਸਿੰਘ ਗੁਰਮੀਤ ਸਿੰਘ ਦੀ ਬੁੜੈਲ ਜੇਲ੍ਹ ’ਚੋਂ ਰਿਹਾਈ

06/03/2023 2:57:24 PM

ਚੰਡੀਗੜ੍ਹ (ਜ. ਬ.) : ਬੀਤੀ ਦੇਰ ਸ਼ਾਮ ਸਿੱਖ ਸਿਆਸੀ ਕੈਦੀ ਭਾਈ ਗੁਰਮੀਤ ਸਿੰਘ ਦੀ 28 ਸਾਲਾਂ ਬਾਅਦ ਬੁੜੈਲ ਜੇਲ੍ਹ 'ਚੋਂ ਰਿਹਾਈ ਹੋਈ। ਜ਼ਿਕਰਯੋਗ ਹੈ ਭਾਈ ਗੁਰਮੀਤ ਸਿੰਘ ਬੇਅੰਤ ਸਿੰਘ ਕਤਲ ਕੇਸ ਵਿਚ 28 ਸਾਲਾਂ ਤੋਂ ਬੁੜੈਲ ਜੇਲ੍ਹ ’ਚ ਨਜ਼ਰਬੰਦ ਸਨ, ਜਿਨ੍ਹਾਂ ਦੀ ਪੱਕੀ ਜ਼ਮਾਨਤ ਵਕੀਲਾਂ ਦੀ ਟੀਮ ਅਤੇ ਕੌਮੀ ਇਨਸਾਫ਼ ਮੋਰਚੇ ਦੇ ਯਤਨਾਂ ਸਦਕਾ ਹੋਈ ਹੈ। ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਵੱਖ-ਵੱਖ ਆਗੂਆਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਮੋਰਚੇ ਵਲੋਂ ਬਾਪੂ ਸੂਰਤ ਸਿੰਘ ਨੂੰ 13 ਸਾਲਾਂ ਬਾਅਦ ਪੁਲਸ ਦੀ ਹਿਰਾਸਤ ’ਚੋਂ ਰਿਹਾਅ ਕਰਵਾਇਆ ਗਿਆ ਸੀ।

ਉਸ ਤੋਂ ਬਾਅਦ ਭਾਈ ਲਖਵਿੰਦਰ ਸਿੰਘ ਦੀ ਰਿਹਾਈ ਹੋਈ ਤੇ ਹੁਣ ਭਾਈ ਗੁਰਮੀਤ ਸਿੰਘ ਦੀ ਵੀ ਪੱਕੀ ਰਿਹਾਈ ਹੋਈ ਹੈ ਤੇ ਅਸੀ ਬਾਕੀ ਦੇ 7 ਸਿੰਘਾਂ ਨੂੰ ਵੀ ਜਲਦ ਤੋਂ ਜਲਦ ਰਿਹਾਅ ਕਰਵਾਵਾਂਗੇ। ਇਸ ਮੌਕੇ 'ਤੇ ਭਾਈ ਗੁਰਮੀਤ ਸਿੰਘ ਨੇ ਦੱਸਿਆ ਕਿ ਮੋਰਚੇ ਵੱਲੋਂ ਪਿਛਲੇ ਕਈ ਸਾਲਾਂ ਤੋਂ ਮੇਰੀ ਕਾਨੂੰਨੀ ਪੈਰਵਾਈ ਕੀਤੀ ਜਾ ਰਹੀ ਹੈ ਤੇ ਮੇਰੀ ਜ਼ਮਾਨਤ ਵੀ ਮੋਰਚੇ ਵੱਲੋਂ ਭਰੀ ਗਈ ਹੈ।

ਇਸ ਮੌਕੇ ਕੌਮੀ ਇਨਸਾਫ਼ ਮੋਰਚੇ ਦੇ ਕਨਵੀਨਰ ਭਾਈ ਪਾਲ ਸਿੰਘ ਫਰਾਂਸ, ਬਾਪੂ ਗੁਰਚਰਨ ਸਿੰਘ, ਭਾਈ ਬਲਵਿੰਦਰ ਸਿੰਘ, ਇੰਦਰਵੀਰ ਸਿੰਘ, ਭਾਈ ਜਸਵਿੰਦਰ ਸਿੰਘ ਰਾਜਪੁਰਾ ਆਕਾਲ ਯੂਥ ਜਥੇਦਾਰ ਰਾਜਾ ਰਾਜ ਸਿੰਘ, ਵਕੀਲ ਗੁਰਸ਼ਰਨ ਸਿੰਘ ਅਤੇ ਹੋਰ ਵੱਡੀ ਗਿਣਤੀ ’ਚ ਸਿੱਖ ਜੱਥੇਬੰਦੀਆਂ ਦੇ ਆਗੂ ਹਾਜ਼ਰ ਸਨ।
 


Babita

Content Editor

Related News