ਰਾਮ ਰਹੀਮ ਤੱਕ ਪਹੁੰਚੇ ''ਸਿੱਟ'' ਦੇ ਹੱਥ, ਵੱਧਣਗੀਆਂ ਮੁਸ਼ਕਿਲਾਂ

Wednesday, Mar 20, 2019 - 07:04 PM (IST)

ਰਾਮ ਰਹੀਮ ਤੱਕ ਪਹੁੰਚੇ ''ਸਿੱਟ'' ਦੇ ਹੱਥ, ਵੱਧਣਗੀਆਂ ਮੁਸ਼ਕਿਲਾਂ

ਚੰਡੀਗੜ੍ਹ (ਬਿਊਰੋ) : ਡੇਰਾ ਮੁਖੀ ਗੁਰਮੀਤ ਰਾਮ ਰਹੀਮ ਲਈ ਇਕ ਹੋਰ ਬੁਰੀ ਖ਼ਬਰ ਆਈ ਹੈ, ਬੇਅਦਬੀਆਂ ਅਤੇ ਗੋਲੀਕਾਂਡ ਦੀ ਜਾਂਚ ਕਰ ਰਹੀ 'ਸਿੱਟ' ਨੇ ਡੇਰਾ ਮੁਖੀ ਗੁਰਮੀਤ ਰਾਮ ਰਹੀਮ 'ਤੇ ਸ਼ਿਕੰਜਾ ਕਸਣ ਦੀ ਤਿਆਰੀ ਕਰ ਲਈ ਹੈ। ਇਸ ਮਾਮਲੇ ਨੂੰ ਲੈ ਕੇ ਰਾਮ ਰਹੀਮ ਤੋਂ ਜਲਦ ਹੀ ਪੁੱਛ ਗਿੱਛ ਕੀਤੀ ਜਾ ਸਕਦੀ ਹੈ। ਇਹ ਪੁੱਛ ਗਿੱਛ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਆਧਾਰ 'ਤੇ ਹੋਵੇਗੀ। ਜਬਰ-ਜ਼ਨਾਹ ਤੇ ਹੱਤਿਆ ਦੇ ਦੋਸ਼ਾਂ ਤਹਿਤ ਰੋਹਤਕ ਜੇਲ ਵਿਚ ਬੰਦ ਡੇਰਾ ਮੁਖੀ ਤੋਂ ਪੁੱਛਗਿੱਛ ਕਰਨ ਲਈ ਐੱਸ. ਆਈ. ਟੀ. ਨੇ ਅਦਾਲਤ ਕੋਲੋਂ ਪ੍ਰਵਾਨਗੀ ਮੰਗੀ ਹੈ।
2015 ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਇਸ ਨਾਲ ਜੁੜੇ ਗੋਲੀਕਾਂਡ ਦੇ ਮਾਮਲੇ 'ਚ ਕਈ ਗਵਾਹ ਐੱਸ. ਆਈ. ਟੀ. ਕੋਲ ਡੇਰਾ ਮੁਖੀ ਦਾ ਨਾਂ ਲੈ ਚੁੱਕੇ ਹਨ। ਇਸ ਲਈ ਗੋਲੀਕਾਂਡ ਪਿਛਲੀ ਸਾਜ਼ਿਸ਼ ਨੂੰ ਬੇਨਕਾਬ ਕਰਨ ਤੇ ਸਾਜ਼ਿਸ਼ ਰਚਣ ਵਾਲਿਆਂ ਦੀ ਸ਼ਨਾਖ਼ਤ ਸਬੰਧੀ ਕਿਸੇ ਠੋਸ ਨਤੀਜੇ 'ਤੇ ਪੁੱਜਣ ਲਈ ਪੁੱਛਗਿੱਛ ਜ਼ਰੂਰੀ ਹੈ। ਜਾਂਚ ਟੀਮ ਦੇ ਸੂਤਰਾਂ ਮੁਤਾਬਕ ਡੇਰਾ ਮੁਖੀ ਤੋਂ ਸ਼ੱਕ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਜਾਣੀ ਹੈ ਹਾਲਾਂਕਿ ਗੋਲੀਕਾਂਡ ਨਾਲ ਉਸ ਦੇ ਜੁੜੇ ਹੋਣ ਬਾਰੇ ਸਬੂਤ ਫ਼ਿਲਹਾਲ ਕਾਫ਼ੀ ਨਹੀਂ। ਇਸ ਲਈ ਪੁਲਸ ਨੂੰ ਆਸ ਹੈ ਕਿ ਪੁੱਛਗਿੱਛ ਨਾਲ ਕਈ ਅਣਸੁਲਝੇ ਸਵਾਲਾਂ ਦੇ ਜਵਾਬ ਮਿਲ ਸਕਦੇ ਹਨ।


author

Gurminder Singh

Content Editor

Related News