ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

Friday, Apr 09, 2021 - 10:46 AM (IST)

ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਜ਼ਿਲ੍ਹੇ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਗੁਰਦੁਆਰੇ ਦੇ ਇਕ ਸੇਵਾਦਾਰ ਵੱਲੋਂ ਗੁਰਦਾਸਪੁਰ ਦੇ ਹੀ ਹੋਟਲ ’ਚ ਇਕ ਨਾਬਾਲਿਗ ਕੁੜੀ ਨਾਲ ਜਬਰ-ਜ਼ਿਨਾਹ ਕੀਤਾ ਗਿਆ। ਬੇਹੱਦ ਸ਼ਰਮਨਾਕ ਮਾਮਲੇ ਦੀ ਜਾਣਕਾਰੀ ਮਿਲਦੇ ਸਾਰ ਹੀ ਮੌਕੇ ’ਤੇ ਪੁੱਜੀ ਪੁਲਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਇਸ ਦੌਰਾਨ ਦੋਸ਼ੀ ਨੇ ਕੁੜੀ ਦੀ ਵੀਡੀਓ ਵੀ ਬਣਾਈ, ਜਿਸ ਦੇ ਆਧਾਰ ’ਤੇ ਉਸ ਨੇ ਉਸ ਦੇ ਪਰਿਵਾਰ ਨੂੰ ਵੀਡੀਓ ਨੈੱਟ ’ਤੇ ਪਾਉਣ ਦੀ ਧਮਕੀ ਦਿੰਦੇ ਹੋਏ ਪੰਜ ਲੱਖ ਰੁਪਏ ਵੀ ਠੱਗ ਲਏ। 

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਗੁਰਦੁਆਰੇ ਦੇ ਸੇਵਾਦਾਰ ਨੇ ਮਾਸੂਮ ਨਾਲ ਜਬਰ-ਜ਼ਿਨਾਹ ਕਰ ਬਣਾਈ ਵੀਡੀਓ, ਬਲੈਕਮੇਲ ਕਰ ਠੱਗੇ 5 ਲੱਖ

ਦੋਸ਼ੀ ਦੀ ਪਛਾਣ ਸੁਖਜਿੰਦਰ ਨਿਵਾਸੀ ਗੁਰਦਾਸਪੁਰ ਦੇ ਰੂਪ ’ਚ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੋਸ਼ੀ ਖੇਤਰ ਦੇ ਇਕ ਗੁਰਦੁਆਰਾ ’ਚ ਪਿਛਲੇ ਲੰਮੇ ਸਮੇ ਤੋਂ ਬਤੌਰ ਸੇਵਕ ਕੰਮ ਕਰ ਰਿਹਾ ਸੀ। ਸਾਲ 2020 ਵਿਚ ਉਹ ਸ਼ਿਕਾਇਤਕਰਤਾ ਦੇ ਘਰ ਕਰੀਬ 15 ਦਿਨ ਤੱਕ ਰਿਹਾ। ਇਸ ਦੌਰਾਨ ਉਸ ਨੇ ਕੁੜੀ ਦਾ ਕਿਸੇ ਤਰਾਂ ਮੋਬਾਇਲ ਨੰਬਰ ਲੈ ਲਿਆ। ਇਸ ਦੇ ਕੁਝ ਦਿਨਾਂ ਬਾਅਦ ਹੀ ਉਕਤ ਮੁੰਡੇ ਨੇ ਨਾਬਾਲਿਗ ਕੁੜੀ ਨੂੰ ਗੁਰਦਾਸਪੁਰ ਦੇ ਇਕ ਹੋਟਲ ਵਿਚ ਬੁਲਾਇਆ। ਇਸ ਦੌਰਾਨ ਨੌਜਵਾਨ ਵੱਲੋਂ ਕੁੜੀ ਨਾਲ ਜ਼ਬਰਦਸਤੀ ਜਬਰ-ਜ਼ਿਨਾਹ ਕੀਤਾ ਗਿਆ। 

ਪੜ੍ਹੋ ਇਹ ਵੀ ਖਬਰ - ਸ਼ਰਮਨਾਕ: ਪਠਾਨਕੋਟ 'ਚ ਪੁਲਸ ਮੁਲਾਜ਼ਮ ਨੇ ਨਾਬਾਲਿਗ ਬੱਚੀ ਨੂੰ ਬਣਾਇਆ ਆਪਣੀ ਹਵਸ ਦਾ ਸ਼ਿਕਾਰ (ਵੀਡੀਓ)

ਜ਼ਬਰ-ਜ਼ਿਨਾਹ ਕਰਨ ਮਗਰੋਂ ਉਸ ਨੇ ਕੁੜੀ ਦੀ ਵੀਡੀਓ ਵੀ ਬਣਾ ਲਈ। ਇਸ ਤੋਂ ਬਾਅਦ ਦੋਸ਼ੀ ਨੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਵੀਡੀਓ ਨੈੱਟ ’ਤੇ ਪਾਉਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਬਲੈਕਮੇਲ ਕਰਦੇ ਹੋਏ ਪੰਜ ਲੱਖ ਰੁਪਏ ਦੀ ਮੰਗ ਕੀਤੀ। ਕੁੜੀ ਦੇ ਪਰਿਵਾਰ ਵਾਲਿਆਂ ਨੇ ਮਜ਼ਬੂਰਨ ਗੂਗਲ ਪੇਅ ਦੇ ਮਧਿਅਮ ਨਾਲ ਦੋਸ਼ੀ ਦੇ ਖਾਤੇ ਵਿਚ ਪੰਜ ਲੱਖ ਰੁਪਏ ਦੀ ਰਾਸ਼ੀ ਪਾਈ। 

ਪੜ੍ਹੋ ਇਹ ਵੀ ਖਬਰ - ਹੋਟਲ ’ਚ ਪ੍ਰੇਮੀ ਨਾਲ ਰੰਗਰਲੀਆਂ ਮਨਾ ਰਹੀ ਸੀ ਪਤਨੀ, ਅਚਾਨਕ ਪੁੱਜੇ ਪਤੀ ਨੇ ਚਾੜ੍ਹਿਆ ਕੁਟਾਪਾ, ਵੇਖੋ ਵੀਡੀਓ

ਕੀ ਕਹਿਣਾ ਥਾਣਾ ਮੁਖੀ ਪ੍ਰਕਾਸ਼ ਦਾ
ਇਸ ਸਬੰਧੀ ਥਾਣਾ ਡਵੀਜਨ ਨੰਬਰ-2 ਦੇ ਥਾਣਾ ਮੁਖੀ ਦਵਿੰਦਰ ਪ੍ਰਕਾਸ਼ ਨੇ ਦੱਸਿਆ ਕਿ ਕੁੜੀ ਦੀ ਸ਼ਿਕਾਇਤ ਦੇ ਆਧਾਰ ’ਤੇ ਦੋਸ਼ੀ ਸੁਖਜਿੰਦਰ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ। ਪੁਲਸ ਨੇ ਦੋਸ਼ੀ ਨੂੰ ਗੁਰਦਾਸਪੁਰ ਤੋਂ ਗ੍ਰਿਫ਼ਤਾਰ ਕਰ ਲਿਆ।

ਪੜ੍ਹੋ ਇਹ ਵੀ ਖਬਰ -  ਗੁਰਦੁਆਰਾ ਸਾਹਿਬ ਦੇ ਮੁਲਾਜ਼ਮ ਦੇ ਕਤਲ ਦਾ ਮਾਮਲਾ: ਇਕਤਰਫਾ ਪਿਆਰ 'ਚ ਪਾਗਲ ਧੀ ਦੇ ਆਸ਼ਕ ਨੇ ਕੀਤਾ ਸੀ ਕਤਲ


author

rajwinder kaur

Content Editor

Related News