ਮੁਕਤਸਰ ਦੇ ਪਿੰਡ ਡੋਡਾਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ, ਸੀ. ਸੀ. ਟੀ. ਵੀ. ਦੇਖ ਉੱਡੇ ਹੋਸ਼

Friday, Sep 17, 2021 - 01:06 PM (IST)

ਮੁਕਤਸਰ ਦੇ ਪਿੰਡ ਡੋਡਾਵਾਲੀ ਦੇ ਗੁਰਦੁਆਰਾ ਸਾਹਿਬ ’ਚ ਵਾਪਰੀ ਘਟਨਾ, ਸੀ. ਸੀ. ਟੀ. ਵੀ. ਦੇਖ ਉੱਡੇ ਹੋਸ਼

ਸ੍ਰੀ ਮੁਕਤਸਰ ਸਾਹਿਬ (ਕੁਲਦੀਪ ਰਿਣੀ) : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਡੋਡਾਵਾਲੀ ਦੀ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਜਿੱਥੋਂ ਦੇ ਗੁਰਦੁਆਰਾ ਸਾਹਿਬ ਵਿਚ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਮਾਇਆ ਚੋਰੀ ਕੀਤੀ। ਇਸ ਘਟਨਾ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ। ਪੁਲਸ ਨੇ ਗ੍ਰੰਥੀ ਅਤੇ ਉਸਦੇ ਬੇਟੇ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਇਹ ਵੀ ਪੜ੍ਹੋ : ਬਟਾਲਾ ਦੇ ਬੱਸ ਸਟੈਂਡ ’ਤੇ ਕੁੜੀ ਮੁੰਡੇ ਨੂੰ ਦੇਖ ਹੈਰਾਨ ਰਹਿ ਗਏ ਲੋਕ, ਇਕੱਠਿਆਂ ਨੇ ਨਿਗਲ ਲਿਆ ਜ਼ਹਿਰ

 
ਗ੍ਰੰਥੀ ਨੇ ਹੀ ਕੀਤੀ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਚੋਰੀ, CCTV ਆਈ ਸਾਹਮਣੇ

ਗ੍ਰੰਥੀ ਨੇ ਹੀ ਕੀਤੀ ਗੁਰਦੁਆਰਾ ਸਾਹਿਬ ਦੀ ਗੋਲਕ 'ਚੋਂ ਚੋਰੀ, CCTV ਆਈ ਸਾਹਮਣੇ #MuktsarSahib #GurdwaraSahib #muktsar #GurdwaraSahibTheft #CCTV

Posted by JagBani on Thursday, September 16, 2021

ਦਰਅਸਲ ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਬਰੀਵਾਲਾ ਦੀ ਪੁਲਸ ਨੇ ਪਿੰਡ ਡੋਡਾਵਾਲੀ ਦੇ ਇਕ ਵਿਅਕਤੀ ਦੇ ਬਿਆਨਾਂ ’ਤੇ ਗੁਰਦੁਆਰਾ ਰਾਮਸਰ ਸਾਹਿਬ ਦੇ ਗ੍ਰੰਥੀ ਅਤੇ ਉਸਦੇ ਬੇਟੇ ’ਤੇ ਮਾਮਲਾ ਦਰਜ ਕੀਤਾ ਹੈ। ਬਿਆਨ ਕਰਤਾ ਅਨੁਸਾਰ ਪਿੰਡ ਚੱਕ ਗਾਂਧਾ ਸਿੰਘ ਵਾਲਾ ਦਾ ਗੁਰਮੀਤ ਸਿੰਘ ਉਨ੍ਹਾਂ ਦੇ ਪਿੰਡ ਦੇ ਗੁਰਦੁਆਰਾ ਸਾਹਿਬ ’ਚ ਗ੍ਰੰਥੀ ਹੈ। 14-15 ਸਤੰਬਰ ਦੀ ਦਰਮਿਆਨੀ ਰਾਤ ਗੁਰਮੀਤ ਸਿੰਘ ਅਤੇ ਉਸਦਾ ਬੇਟਾ ਹਰਜੀਤ ਸਿੰਘ ਗੁਰਦੁਆਰਾ ਸਾਹਿਬ ’ਚ ਆਏ ਅਤੇ ਗੁਰਦੁਆਰਾ ਸਾਹਿਬ ਦੀ ਗੋਲਕ ’ਚੋਂ ਕਰੀਬ 17 ਹਜ਼ਾਰ ਰੁਪਏ ਚੋਰੀ ਕਰ ਲਏ। ਇਹ ਘਟਨਾ ਸੀ. ਸੀ. ਟੀ. ਵੀ. ਕੈਮਰੇ ’ਚ ਵੀ ਕੈਦ ਹੋ ਗਈ। ਬਰੀਵਾਲਾ ਪੁਲਸ ਨੇ ਗੁਰਮੀਤ ਸਿੰਘ ਅਤੇ ਉਸਦੇ ਬੇਟੇ ਹਰਜੀਤ ਸਿੰਘ ’ਤੇ ਆਈ. ਪੀ. ਸੀ. ਦੀ ਧਾਰਾ 457 ਅਤੇ 380 ਤਹਿਤ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਫਿਰੋਜ਼ਪੁਰ : ਵਿਆਹ ਤੋਂ ਇਨਕਾਰ ਹੋਣ ’ਤੇ ਹਥਿਆਰਾਂ ਦੇ ਜ਼ੋਰ ’ਤੇ ਘਰੋਂ ਚੁੱਕ ਕੇ ਲੈ ਗਏ ਕੁੜੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News