ਸਮਰਾਲਾ : ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਘਰ ਲੈ ਗਿਆ ਵਿਅਕਤੀ

Tuesday, Jun 16, 2020 - 01:10 PM (IST)

ਸਮਰਾਲਾ : ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਚੁੱਕ ਘਰ ਲੈ ਗਿਆ ਵਿਅਕਤੀ

ਸਮਰਾਲਾ (ਗਰਗ, ਬੰਗੜ, ਵਿਪਨ) : ਸਮਰਾਲਾ ਦੇ ਨੇੜਲੇ ਪਿੰਡ ਉਟਾਲਾਂ ਦੇ ਗੁਰਦੁਆਰਾ ਸਾਹਿਬ 'ਚੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਸਰੂਪ ਇੱਕ ਵਿਅਕਤੀ ਵੱਲੋਂ ਚੁੱਕ ਕੇ ਆਪਣੇ ਘਰ ਲਿਜਾਣ ਦੀ ਘਟਨਾ ਉਪਰੰਤ ਇਲਾਕੇ 'ਚ ਰੋਸ ਫੈਲ ਗਿਆ, ਜਿਸ ਤੋਂ ਬਾਅਦ ਪੁਲਸ ਨੇ ਉਕਤ ਵਿਅਕਤੀ ਅਤੇ ਗੁਰਦੁਆਰੇ ਦੇ ਗ੍ਰੰਥੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ। ਇਸ ਬਾਰੇ ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਉਟਾਲਾਂ ਤੋਂ ਫੋਨ ਆਇਆ ਸੀ ਕਿ ਮਾਨਸਿਕ ਤੌਰ 'ਤੇ ਪਰੇਸ਼ਾਨ ਇਕ ਵਿਅਕਤੀ ਗੁਰਦੁਆਰਾ ਸਹਿਬ 'ਚੋਂ ਸ੍ਰੀ ਗੁਰੂ ਗ੍ਰੰਥ ਸਹਿਬ ਚੁੱਕ ਕੇ ਲੈ ਗਿਆ ਹੈ ਅਤੇ ਗ੍ਰੰਥੀ ਦੀ ਗ਼ੈਰ ਹਾਜ਼ਰੀ 'ਚ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਆਪਣੇ ਘਰ ਲਿਆ ਕੇ ਰੱਖ ਲਿਆ।

ਇਸ ਘਟਨਾ ਦੀ ਸੂਚਨਾ ਮਿਲਦਿਆਂ ਹੀ ਗੁਰਦੁਆਰਾ ਸ੍ਰੀ ਚਰਨ ਕਮਲ ਸਾਹਿਬ ਦੇ ਪ੍ਰਬੰਧਕ ਭਾਈ ਗੁਰਦੀਪ ਸਿੰਘ ਕੰਗ ਮੌਕੇ 'ਤੇ ਪਹੁੰਚ ਗਏ, ਜਿਨ੍ਹਾਂ ਨੇ ਪਿੰਡ ਦੀ ਸੰਗਤ ਨਾਲ ਉਕਤ ਵਿਅਕਤੀ ਦੇ ਘਰੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਵਾਪਸ ਗੁਰਦੁਆਰਾ ਸਾਹਿਬ ਲਿਆਂਦਾ। ਉਨ੍ਹਾਂ ਕਿਹਾ ਕਿ ਗ੍ਰੰਥੀ ਦੀ ਗਲਤੀ ਕਾਰਨ ਹੀ ਘਟਨਾ ਵਾਪਰੀ ਹੈ, ਜਦ ਕਿ ਪਰਿਵਾਰ ਵਾਲਿਆਂ ਨੇ ਪਹਿਲਾਂ ਵੀ ਗ੍ਰੰਥੀ ਨੂੰ ਦੱਸਿਆ ਸੀ ਕਿ ਕਿ ਵਿਅਕਤੀ ਮਾਨਸਿਕ ਤੌਰ 'ਤੇ ਪਰੇਸ਼ਾਨ ਹੈ, ਫਿਰ ਵੀ ਗ੍ਰੰਥੀ ਨੇ ਗੁਰਦੁਆਰਾ ਸਾਹਿਬ ਨੂੰ ਤਾਲਾ ਨਹੀਂ ਲਗਾਇਆ, ਜਿਸ ਕਾਰਨ ਇਹ ਸਭ ਕੁੱਝ ਹੋਇਆ। ਇਸ ਮਾਮਲੇ ਸਬੰਧੀ ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਬਣਦੀ ਕਾਰਵਾਈ ਕੀਤੀ ਜਾਵੇਗੀ।


author

Babita

Content Editor

Related News