ਗੁਰਦੁਆਰਾ ਪਤਾਲਪੁਰੀ ਸਾਹਿਬ ਮਾਰਕੀਟ ਦੀਆਂ 5 ਦੁਕਾਨਾਂ ਅੱਗ ਲੱਗਣ ਨਾਲ ਸੜ ਕੇ ਸੁਆਹ

04/10/2021 6:06:06 PM

ਸ੍ਰੀ ਕੀਰਤਪੁਰ ਸਾਹਿਬ (ਬਾਲੀ, ਚੋਵੇਸ਼ ਲਟਾਵਾ)- ਗੁਰਦੁਆਰਾ ਪਤਾਲਪੁਰੀ ਸਾਹਿਬ ਲਿੰਕ ਸੜਕ ’ਤੇ ਸਥਿਤ 5  ਦੁਕਾਨਾਂ ਨੂੰ ਅੱਗ ਲੱਗਣ ਕਾਰਨ ਦੁਕਾਨਦਾਰਾਂ ਦਾ ਲੱਖਾਂ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਜੇਕਰ ਸਮੇਂ ਸਿਰ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਥਾਣਾ ਸ੍ਰੀ ਕੀਰਤਪੁਰ ਸਾਹਿਬ ਤੋਂ ਪੁਲਸ ਪਾਰਟੀ ਮੌਕੇ ’ਤੇ ਨਾ ਪਹੁੰਚਦੀ ਤਾਂ ਗੁਰਦੁਆਰਾ ਪਤਾਲਪੁਰੀ ਸਾਹਿਬ ਮਾਰਕੀਟ ਦੀਆਂ ਸਾਰੀਆਂ ਦੁਕਾਨਾਂ ਅੱਗ ਦੀ ਲਪੇਟ ਵਿਚ ਆ ਜਾਣੀਆਂ ਸਨ ਜਿਸ ਨਾਲ ਦੁਕਾਨਦਾਰਾਂ ਦਾ ਕਰੋਡ਼ਾਂ ਰੁਪਏ ਦਾ ਨੁਕਸਾਨ ਹੋ ਸਕਦਾ ਸੀ।

ਪੀੜਤ ਦੁਕਾਨਦਾਰਾਂ ਖੁਸ਼ਹਾਲ ਸਿੰਘ ਪੁੱਤਰ ਰਜਿੰਦਰ ਸਿੰਘ, ਸੁਰਿੰਦਰਪਾਲ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ, ਰਾਮ ਪਾਲ ਪੁੱਤਰ ਦੌਲਤ ਰਾਮ ਵਾਸੀ ਪਿੰਡ ਬੈਹਲ ਨੇ ਦੱਸਿਆ ਕਿ ਬੀਤੀ ਰਾਤ ਕਰੀਬ 12.30 ਵਜੇ ਉਨ੍ਹਾਂ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ। ਉਨ੍ਹਾਂ ਦੀਆਂ ਦੋ ਬਰਤਨਾਂ ਅਤੇ ਇਕ ਮਨਿਆਰੀ ਦੀ ਦੁਕਾਨ ਅੱਗ ਦੀ ਲਪੇਟ ਵਿਚ ਆਈ ਹੈ।

ਇਹ ਵੀ ਪੜ੍ਹੋ : ਜਲੰਧਰ ਜ਼ਿਲ੍ਹੇ ’ਚ ਕੋਰੋਨਾ ਨੇ ਲਈ ਡਾਕਟਰ ਦੀ ਜਾਨ, 407 ਲੋਕਾਂ ਦੀ ਰਿਪੋਰਟ ਆਈ ਪਾਜ਼ੇਟਿਵ

PunjabKesari

ਜਦੋਂ ਉਹ ਦੁਕਾਨਾਂ ’ਤੇ ਪੁੱਜੇ ਤਾਂ ਸਾਡੇ ਆਉਣ ਤੋਂ ਪਹਿਲਾਂ ਹੀ ਫਾਇਰ ਬ੍ਰਿਗੇਡ ਦੀ ਇਕ ਗੱਡੀ ਅਤੇ ਸਥਾਨਕ ਪੁਲਸ ਵੱਲੋਂ ਅੱਗ ’ਤੇ ਕਾਬੂ ਪਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਉਨ੍ਹਾਂ ਵੱਲੋਂ ਵਿਸਾਖੀ ਦਾ ਮੇਲਾ ਆਉਣ ਕਾਰਨ ਲੱਖਾਂ ਰੁਪਏ ਦਾ ਸਾਮਾਨ ਲਿਆ ਕੇ ਆਪਣੀਆਂ ਦੁਕਾਨਾਂ ’ਚ ਰੱਖਿਆ ਹੋਇਆ ਸੀ। ਅੱਗ ਲੱਗਣ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਅਤੇ ਦੁਕਾਨਾਂ ਵਿਚ ਪਏ ਨਵੇਂ ਬਰਤਨ, ਮਨਿਆਰੀ ਦਾ ਸਾਮਾਨ ਆਦਿ ਸੜ ਕੇ ਸੁਆਹ ਹੋ ਗਿਆ ਹੈ।

ਇਹ ਵੀ ਪੜ੍ਹੋ : ਜਲੰਧਰ: ਵਿਆਹ ਦੀ ਵਰ੍ਹੇਗੰਢ ਤੋਂ ਅਗਲੇ ਹੀ ਦਿਨ ਘਰ ’ਚ ਵਿਛੇ ਸੱਥਰ, ਵਿਆਹੁਤਾ ਨੇ ਹੱਥੀਂ ਤਬਾਹ ਕਰ ਲਈਆਂ ਖ਼ੁਸ਼ੀਆਂ

ਉਨ੍ਹਾਂ ਦਾ ਕਰੀਬ ਸਾਢੇ 13 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਨ੍ਹਾਂ ਵੱਲੋਂ ਅੱਗ ਲੱਗਣ ਦਾ ਕਾਰਨ ਸ਼ਾਟ ਸਰਕਟ ਦੱਸਿਆ ਜਾ ਰਿਹਾ ਹੈ। ਇਨ੍ਹਾਂ ਦੁਕਾਨਾਂ ਦੇ ਨਾਲ ਹੀ ਦੋ ਢਾਬੇ ਵੀ ਸਡ਼ ਕੇ ਸੁਆਹ ਹੋਏ ਹਨ। ਢਾਬਾ ਮਾਲਕ ਸੋਮਨਾਥ ਪੁੱਤਰ ਰਾਮ ਕਿਸ਼ਨ ਵਾਸੀ ਪਿੰਡ ਕਲਿਆਣਪੁਰ, ਦੂਜੇ ਢਾਬੇ ਦੇ ਮਾਲਕ ਹਰਦੀਪ ਸਿੰਘ ਪੁੱਤਰ ਗੁਰਦਿਆਲ ਸਿੰਘ ਵਾਸੀ ਪਿੰਡ ਕਲਿਆਣਪੁਰ ਨੇ ਦੱਸਿਆ ਕਿ ਅੱਗ ਲੱਗਣ ਕਾਰਨ ਉਨ੍ਹਾਂ ਦੇ ਢਾਬਿਆਂ ਵਿਚ ਪਈਆਂ ਹੋਈਆਂ ਕੁਰਸੀਆਂ, ਮੇਜ, ਫ਼ਰਿੱਜ, ਤਰਪਾਲਾਂ, ਬਰਤਨ ਆਦਿ ਸਡ਼ ਗਏ ਹਨ। ਉਨ੍ਹਾਂ ਦਾ ਕਰੀਬ ਡੇਢ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਕਤ ਪੰਜ ਦੁਕਾਨਦਾਰਾਂ ਨੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਹੋਏ ਨੁਕਸਾਨ ਦਾ ਬਣਦਾ ਮੁਆਵਜ਼ਾ ਦਿੱਤਾ ਜਾਵੇ ਕਿਉਂਕਿ ਇਨ੍ਹਾਂ ਦੁਕਾਨਾਂ ਦੇ ਸਹਾਰੇ ਹੀ ਉਨ੍ਹਾਂ ਦੇ ਪਰਿਵਾਰ ਦੀ ਰੋਜ਼ੀ ਰੋਟੀ ਚੱਲ ਰਹੀ ਹੈ।

ਇਹ ਵੀ ਪੜ੍ਹੋ : ਹੁਣ 45 ਸਾਲ ਤੋਂ ਘੱਟ ਉਮਰ ਵਾਲੇ ਇਨ੍ਹਾਂ ਲੋਕਾਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ

PunjabKesari

ਰਾਤ ਸਮੇਂ ਪੁਲਸ ਪਾਰਟੀ ਨਾਲ ਮੌਕੇ ’ਤੇ ਪੁੱਜੇ ਏ. ਐੱਸ. ਆਈ. ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਉਹ ਰਾਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਗੁਰਦੁਆਰਾ ਪਤਾਲਪੁਰੀ ਸਾਹਿਬ ਮਾਰਕੀਟ ਦੀਆਂ ਦੁਕਾਨਾਂ ਨੂੰ ਅੱਗ ਲੱਗ ਗਈ ਹੈ, ਉਹ ਤੁਰੰਤ ਮੌਕੇ ’ਤੇ ਪਹੁੰਚ ਗਏ। ਇਸ ਦੌਰਾਨ ਇਕ ਫਾਈਰ ਬ੍ਰਿਗੇਡ ਦੀ ਗੱਡੀ ਜੋ ਕਿ ਜੰਗਲ ਦੀ ਅੱਗ ਬੁਝਾਉਣ ਲਈ ਸ੍ਰੀ ਕੀਰਤਪੁਰ ਸਾਹਿਬ ਆਈ ਹੋਈ ਸੀ,ਦਾ ਪਾਣੀ ਖਤਮ ਹੋਣ ਕਾਰਨ ਪਾਣੀ ਲੈਣ ਲਈ ਗੁਰਦੁਆਰਾ ਪਤਾਲਪੁਰੀ ਸਾਹਿਬ ਗਈ ਹੋਈ ਸੀ, ਤਾਂ ਇਸ ਦੌਰਾਨ ਦੁਕਾਨਾਂ ਨੂੰ ਅੱਗ ਲੱਗਣ ਦੀ ਘਟਨਾ ਵਾਪਰ ਗਈ। ਉਸ ਫਾਇਰ ਬ੍ਰਿਗੇਡ ਨੇ ਪਾਣੀ ਭਰਨ ਤੋਂ ਬਾਅਦ ਦੁਕਾਨਾਂ ਦੀ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਅਤੇ ਅੱਗ ਨੂੰ ਨਾਲ ਲੱਗਦੀਆਂ ਦੁਕਾਨਾਂ ਅਤੇ ਪਿਛਲੇ ਪਾਸੇ ਖੇਤਾਂ ਵਿਚ ਖਡ਼ੀ ਕਣਕ ਦੀ ਫਸਲ ਵੱਲ ਵਧਣ ਤੋਂ ਰੋਕਿਆ। ਉਨ੍ਹਾਂ ਦੱਸਿਆ ਕਿ ਦੋ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਕ ਨੰਗਲ ਤੋਂ ਅਤੇ ਦੂਜੀ ਰੂਪਨਗਰ ਤੋਂ ਆਈ ਹੋਈ ਸੀ ਇਨ੍ਹਾਂ ਦੋਵਾਂ ਨੇ ਤਡ਼ਕੇ ਕਰੀਬ 3 ਵਜੇ ਤੱਕ ਅੱਗ ’ਤੇ ਪੂਰੀ ਤਰ੍ਹਾਂ ਨਾਲ ਕਾਬੂ ਪਾ ਲਿਆ ਸੀ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਮਾਮਲਿਆਂ ਸਬੰਧੀ ਜਲੰਧਰ ਦੇ ਡੀ. ਸੀ. ਹੋਏ ਸਖ਼ਤ, ਜਾਰੀ ਕੀਤੀਆਂ ਇਹ ਹਦਾਇਤਾਂ


shivani attri

Content Editor

Related News