ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

05/23/2021 12:19:06 PM

ਬਠਿੰਡਾ (ਕੁਨਾਲ) - ਬਠਿੰਡਾ ਨੇੜਲੇ ਪਿੰਡ ਨੰਦਗੜ੍ਹ ਕੋਟੜਾ ਵਿਖੇ ਗੁਰਦੁਆਰੇ ਦੇ ਇਕ ਗ੍ਰੰਥੀ ਵਲੋਂ 9 ਸਾਲਾ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦਾ ਪਤਾ ਲੱਗਣ ’ਤੇ ਵੱਡੀ ਗਿਣਤੀ ’ਤ ਇਕੱਠੇ ਹੋਏ ਪਿੰਡ ਵਾਸੀਆਂ ਨੇ ਗ੍ਰੰਥੀ ਨੂੰ ਫੜ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਸੋਸ਼ਲ ਮੀਡੀਆ 'ਤੇ ਇਸ ਗ੍ਰੰਥੀ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਅਜਿਹੀ ਹਰਕਤ ਕਰਨ ’ਤੇ ਪਿੰਡ  ਦੇ ਲੋਕਾਂ ਨੇ ਗ੍ਰੰਥੀ ਨੂੰ ਇਕ ਥੰਮ ਨਾਲ ਬੰਨਿਆ ਹੋਇਆ ਹੈ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਗੁਰਦੁਆਰੇ ਵਿਚ ਗੁਰਨਾਮ ਸਿੰਘ ਨਾਮ ਦਾ ਗ੍ਰੰਥੀ ਤਾਇਨਾਤ ਹੈ। ਉਨ੍ਹਾਂ ਕਿਹਾ ਕਿ ਇਸ ਗ੍ਰੰਥੀ ਨੂੰ ਅੱਜ 9 ਸਾਲ ਦੀ ਕੁੜੀ ਨਾਲ ਅਸ਼ਲੀਲ ਹਰਕਤਾਂ ਕਰਦੇ ਹੋਏ ਕਾਬੂ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਸ ਨੂੰ ਥਾਣਾ ਬਾਲਿਆਂਵਾਲੀ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ। ਪੁਲਸ ਨੇ ਗ੍ਰੰਥੀ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। 

ਪੜ੍ਹੋ ਇਹ ਵੀ ਖ਼ਬਰ - ਨਸ਼ੇੜੀ ਪਤੀ ਤੋਂ ਤੰਗ ਆਈ ਪਤਨੀ, ਫੇਸਬੁੱਕ ’ਤੇ ਲਾਈਵ ਹੋ ਇੰਝ ਕੀਤੀ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼


rajwinder kaur

Content Editor

Related News