ਗੁ. ਬੀੜ ਸਾਹਿਬ ਵਿਖੇ ਚੱਲ ਰਹੀਆਂ ਕਾਰਸੇਵਾਵਾਂ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਰਹਿਣਗੀਆਂ ਜਾਰੀ - ਬਾਬਾ ਸੋਹਨ ਸਿੰਘ
Thursday, Dec 07, 2017 - 12:58 PM (IST)

ਝਬਾਲ/ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ) - ਮਾਝੇ ਦੇ ਪ੍ਰਸਿੱਧ ਧਾਰਮਿਕ ਅਸਥਾਨ ਗੁਰਦੁਆਰਾ ਬੀੜ ਸਾਹਿਬ ਵਿਖੇ ਕਾਰਸੇਵਾਵਾਂ ਕਰਵਾ ਰਹੇ ਕਾਰਸੇਵਾ ਵਾਲੇ ਬਾਬਾ ਸੋਹਨ ਸਿੰਘ ਨੂੰ ਕਾਰਸੇਵਾ ਵਾਲੇ ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਅਤੇ ਭਾਈ ਮਨਜੀਤ ਸਿੰਘ ਭੂਰੇ, ਬਾਵਾ ਸਿੰਘ ਗੁਮਾਨਪੁਰਾ (ਦੋਵੇਂ ਮੈਂਬਰ ਸ਼੍ਰੋਮਣੀ ਕਮੇਟੀ) ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਅਕਾਲੀ ਆਗੂ ਨਿਸ਼ਾਨ ਸਿੰਘ ਦੋਦੇ ਅਤੇ ਹੋਰ ਸੇਵਾਦਾਰ ਹਾਜ਼ਰ ਸਨ। ਬਾਬਾ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੇ ਕਿਹਾ ਕਿ ਬਾਬਾ ਸੋਹਨ ਸਿੰਘ ਵੱਲੋਂ ਗੁਰਦੁਆਰਾ ਬੀੜ ਸਾਹਿਬ ਵਿਖੇ ਚਲਾਈਆਂ ਜਾ ਰਹੀਆਂ ਕਾਰਸੇਵਾਵਾਂ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਬਾਬਾ ਸੋਹਨ ਸਿੰਘ ਵੱਲੋਂ ਜਿਥੇ ਸ਼੍ਰੋਮਣੀ ਕਮੇਟੀ ਵੱਲੋਂ ਸੌਂਪੇ ਜਾ ਰਹੇ ਕਾਰਜਾਂ ਨੂੰ ਨਿਸ਼ਚਿਤ ਸਮੇਂ 'ਚ ਪੂਰਿਆਂ ਕਰਕੇ ਸੰਗਤਾਂ ਦੀਆਂ ਉਮੀਦਾਂ 'ਤੇ ਖਰਾਂ ਉਤਰਨ ਦੇ ਯਤਨ ਕੀਤੇ ਜਾ ਰਹੇ ਹਨ ਉਥੇ ਹੀ ਸੁਚੱਜੇ ਢੰਗ ਨਾਲ ਕਾਰ ਸੇਵਾਵਾਂ ਨੂੰ ਨੇਪਰੇ ਚਾੜਿਆ ਜਾ ਰਿਹਾ ਹੈ। ਭਾਈ ਮਨਜੀਤ ਸਿੰਘ ਭੂਰੇ, ਬਾਬਾ ਨਿਰਮਲ ਸਿੰਘ ਢਾਲਾ ਅਤੇ ਬਾਵਾ ਸਿੰਘ ਗੁਮਾਨਪੁਰਾ ਨੇ ਕਿਹਾ ਕਿ ਬਾਬਾ ਸੋਹਨ ਸਿੰਘ ਵੱਲੋਂ ਗੁਰਦੁਆਰਾ ਬੀੜ ਸਾਹਿਬ ਦੇ ਦਰਬਾਰ ਸਾਹਿਬ ਦੇ ਰੰਗ ਰੋਗਨ ਸਮੇਤ ਮੱਧ ਪ੍ਰਦੇਸ਼ ਤੋਂ ਕਾਰੀਗਰ ਮੰਗਵਾ ਕੇ ਮੀਨਾਕਾਰੀ ਕਰਾ ਕੇ ਦਰਬਾਰ ਸਾਹਿਬ ਦੀ ਵਿਰਾਸਤੀ ਦਿੱਖ ਨੂੰ ਕਾਇਮ ਰੱਖਿਆ ਹੈ, ਜਦੋਂ ਕਿ ਬਾਬਾ ਬੁੱਢਾ ਸਾਹਿਬ ਜੀ ਦੇ ਪੁਰਾਰਤਨ ਖੂਹ, ਖਾਲਸਾ ਸਕੂਲ ਦੇ ਨਿਰਮਾਣ ਅਤੇ ਦੀਵਾਨ ਹਾਲ ਦੇ ਰੰਗ ਰੋਗਨ ਦੀਆਂ ਸੇਵਾਵਾਂ ਆਦਿ ਬਾਖੂਭੀ ਨਿਭਾਈਆਂ ਗਈਆਂ ਹਨ। ਇਸ ਸਮੇਂ ਬਾਬਾ ਸੋਹਨ ਸਿੰਘ ਨੇ ਕਿਹਾ ਕਿ ਗੁਰਦੁਆਰਾ ਬੀੜ ਸਾਹਿਬ ਵਿਖੇ ਚਲਾਈਆਂ ਜਾ ਰਹੀਆਂ ਕਾਰਸੇਵਾਵਾਂ ਨੂੰ ਸੰਗਤਾਂ ਦੇ ਸਹਿਯੋਗ ਨਾਲ ਨਿਰੰਤਰ ਜਾਰੀ ਰੱਖਿਆ ਜਾਵੇਗਾ।ਇਸ ਮੌਕੇ ਜਥੇਦਾਰ ਨਿਸ਼ਾਨ ਸਿੰਘ ਦੋਦੇ, ਜਗਤਾਰ ਸਿੰਘ ਖੈਰਦੀ, ਮਨਹੋਰ ਸਿੰਘ ਠੱਠਾ, ਗੁਰਸਾਹਬ ਸਿੰਘ ਐਮਾਂ, ਦਲਜੀਤ ਸਿੰਘ ਐਮਾਂ, ਗੁਰਸੇਵਕ ਸਿੰਘ, ਚੰਨਦੀਪ ਖੈਰਦੀ, ਪ੍ਰਤਾਪ ਸਿੰਘ ਠੱਠਾ ਆਦਿ ਹਾਜ਼ਰ ਸਨ।