ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ

Friday, Nov 20, 2020 - 06:38 PM (IST)

ਲਗਜ਼ਰੀ ਗੱਡੀਆਂ ਦੇ ਸ਼ੌਕੀਨ ਗੁਰਦੀਪ ਰਾਣੋ ਦੇ ਰਹੱਸ ਬੇਨਕਾਬ, ਇੰਝ ਵਿਗੜੀ 'ਡਰੱਗ ਕਿੰਗ' ਦੀ ਵੱਡੀ ਖੇਡ

ਲੁਧਿਆਣਾ (ਜ.ਬ.)— ਮਹਿੰਗੀਆਂ ਲਗਜ਼ਰੀ ਗੱਡੀਆਂ ਅਤੇ ਕਰੋੜਾਂ ਦੀ ਹੈਰੋਇਨ ਸਣੇ ਐੱਸ. ਆਈ. ਟੀ. ਵੱਲੋਂ ਬੀਤੇ ਦਿਨੀਂ ਡਰੱਗ ਕਿੰਗ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਗ੍ਰਿਫ਼ਤਾਰ ਕੀਤਾ ਗਿਆ ਸੀ। ਇਥੇ ਦੱਸ ਦੇਈਏ ਕਿ ਇਸ ਡਰੱਗ ਕਿੰਗ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਦੀ ਖੇਡ ਅਜੇ ਹੋਰ ਵੀ ਲੰਬੀ ਚੱਲ ਸਕਦੀ ਸੀ ਪਰ ਉਸ ਵੱਲੋਂ ਆਪਣੇ ਸਹਿਯੋਗੀ ਨਸ਼ਾ ਸਮੱਗਲਰ ਕੋਲ ਰੱਖੀ ਕਰੋੜਾਂ ਰੁਪਏ ਦੀ ਡਰੱਗ ਮਨੀ ਨੂੰ ਜਬਰਨ ਵਸੂਲਣਾ ਉਸ ਦੇ ਲਈ ਖ਼ਤਰਨਾਕ ਸਾਬਤ ਹੋਇਆ ਅਤੇ ਆਖਰ ਪੰਜਾਬ ਦੇ ਇਸ ਵੱਡੇ ਅਤੇ ਨਾਮੀ ਡਰੱਗ ਕਿੰਗ ਦਾ ਭਾਂਡਾ ਭੰਨਿਆ ਗਿਆ ਅਤੇ ਉਸ ਨੂੰ ਕਾਨੂੰਨ ਨੇ ਆਪਣੀ ਗ੍ਰਿਫ਼ਤ 'ਚ ਲੈ ਲਿਆ।

ਇਹ ਵੀ ਪੜ੍ਹੋ: RSS ਦੀ ਬੈਠਕ 'ਚ ਹੰਗਾਮਾ, ਮੰਦਿਰ 'ਚ ਦਾਖ਼ਲ ਹੋ ਗੰਡਾਸੇ ਨਾਲ ਕਾਰਕੁਨਾਂ 'ਤੇ ਕੀਤਾ ਹਮਲਾ

PunjabKesari

ਪਿਛਲੇ ਕਈ ਸਾਲਾਂ ਤੋਂ ਰਾਣੋ ਪੰਜਾਬ 'ਚ ਚਲਾ ਰਿਹਾ ਸੀ ਨਸ਼ਾ ਸਮੱਗਲਿੰਗ ਦਾ ਧੰਦਾ
ਜਾਣਕਾਰੀ ਮੁਤਾਬਕ ਰਾਣੋ ਪਿਛਲੇ ਕਈ ਸਾਲਾਂ ਤੋਂ ਪੰਜਾਬ 'ਚ ਵੱਡੇ ਪੱਧਰ 'ਤੇ ਨਸ਼ਾ ਸਮੱਗਲਿੰਗ ਦਾ ਧੰਦਾ ਬੜੀ ਹੀ ਚਲਾਕੀ ਨਾਲ ਸਫ਼ਲਤਾ ਨਾਲ ਚਲਾ ਰਿਹਾ ਸੀ। ਡਰੱਗ ਮਨੀ ਨਾਲ ਖਰੀਦੀਆਂ ਮਹਿੰਗੀਆਂ ਲਗਜ਼ਰੀ ਗੱਡੀਆਂ ਅਤੇ ਸ਼ਾਨੋ-ਸ਼ੌਕਤ ਵਾਲੀ ਜ਼ਿੰਦਗੀ ਨਾਲ ਸਮਾਜ ਦੇ ਅਸਰ ਰਸੂਖ ਰੱਖਣ ਵਾਲੇ ਲੋਕਾਂ ਜਿਨ੍ਹਾਂ 'ਚ ਖਾਦੀ ਅਤੇ ਖਾਕੀ ਦੋਵੇਂ ਸ਼ਾਮਲ ਸਨ, ਦੇ ਨਾਲ ਰਾਣੋ ਦੇ ਨੇੜਲੇ ਸੰਬੰਧ ਸਨ। ਇਨ੍ਹਾਂ ਨੇੜਲੇ ਸੰਬੰਧਾਂ ਕਾਰਨ ਹੀ ਖ਼ੁਦ ਨੂੰ ਕਾਨੂੰਨ ਦੇ ਹੱਥੋਂ ਸੁਰੱਖਿਅਤ ਰੱਖਣ ਦੀ ਖੇਡ ਖੇਡਣ ਵਾਲੇ ਇਸ ਸ਼ਾਤਰ ਨਸ਼ਾ ਸਮੱਗਲਰ ਦਾ ਭਾਂਡਾ ਉਸ ਸਮੇਂ ਭੱਜਾ ਜਦੋਂ ਉਸ ਨੇ ਆਪਣੇ ਕਰੀਬੀ ਨਸ਼ਾ ਸਮੱਗਲਰ ਕੋਲ ਰੱਖੀ 4 ਕਰੋੜ ਤੋਂ ਜ਼ਿਆਦਾ ਦੀ ਡਰੱਗ ਮਨੀ, ਜੋ ਕਿ ਉਸ ਨੇ ਆਪਣੇ ਸਹੁਰਿਆਂ ਘਰ ਰੱਖੀ ਹੋਈ ਸੀ, ਨੂੰ ਵਸੂਲਣ ਲਈ ਗੁੰਡਾਗਰਦੀ ਦਾ ਸਹਾਰਾ ਲਿਆ।

ਇਹ ਵੀ ਪੜ੍ਹੋ: ਅੱਜ ਤੋਂ ਆਦਮਪੁਰ ਤੋਂ ਦਿੱਲੀ ਲਈ ਉਡਾਣ ਭਰੇਗੀ ਸਪਾਈਸ ਜੈੱਟ, ਇਹ ਹੋਵੇਗਾ ਸ਼ਡਿਊਲ

PunjabKesari

ਉਕਤ ਰਕਮ ਨੂੰ ਆਪਣੇ ਸਾਥੀ ਦੇ ਸਹੁਰਿਓਂ ਜ਼ਬਰਨ ਵਸੂਲਣ ਲਈ ਉਹ ਆਪਣੇ ਨਾਲ ਪੰਜਾਬ ਪੁਲਸ ਕੋਲ ਮੁਲਾਜ਼ਮ ਜੋ ਕਿ ਉਸ ਦੇ ਸਾਥੀ ਸਨ, ਨੂੰ ਨਾ ਸਿਰਫ਼ ਨਾਲ ਲਿਆ, ਸਗੋਂ ਆਪਣੀ ਬੀਬੀ ਸਹਿਯੋਗੀ ਮਨਪ੍ਰੀਤ ਕੌਰ ਨੂੰ ਵੀ ਇਸ ਟੀਮ ਦਾ ਹਿੱਸਾ ਬਣਾਇਆ। ਉਕਤ ਰਕਮ ਵਸੂਲਣ ਤੋਂ ਬਾਅਦ ਉਸ ਨੇ ਡੇਢ ਕਰੋੜ ਦੇ ਕਰੀਬ ਰਕਮ ਆਪਣੀ ਬੀਬੀ ਸਾਥੀ ਮਨਪ੍ਰੀਤ ਕੌਰ ਨੂੰ ਦੇ ਕੇ ਬਾਹਰ ਭੇਜ ਦਿੱਤਾ, ਜਦੋਂਕਿ ਬਚੀ ਰਕਮ 'ਚੋਂ ਆਪਣੇ ਪਿੰਡ ਦੇ ਕਰੀਬ ਦਸ ਏਕੜ ਜ਼ਮੀਨ ਵੀ ਖ਼ਰੀਦ ਲਈ। ਡਰੱਗ ਮਨੀ ਨੂੰ ਲੈ ਕੇ ਆਪਣੇ ਸਾਥੀ ਨਾਲ ਹੋਏ ਝਗੜੇ ਨੇ ਹੀ ਰਾਣੋ ਦੀ ਖੇਡ ਖਰਾਬ ਕਰ ਦਿੱਤੀ ਸੀ ਅਤੇ ਕਾਨੂੰਨ ਦੇ ਲੰਬੇ ਹੱਥ ਇਕ ਹਾਈ ਪ੍ਰੋਫਾਈਲ ਖਿਡਾਰੀ ਦੇ ਗਿਰੇਬਾਨ ਤੱਕ ਜਾ ਪੁੱਜੇ।

ਇਹ ਵੀ ਪੜ੍ਹੋ: ਪਿਓ-ਪੁੱਤ ਦਾ ਸ਼ਰਮਨਾਕ ਕਾਰਾ, ਰੇਲਵੇ ਮੁਲਾਜ਼ਮ ਨੂੰ ਕੁੱਟ-ਕੁੱਟ ਕੀਤਾ ਬੇਹਾਲ, ਘਟਨਾ ਕੈਮਰੇ 'ਚ ਕੈਦ

ਜਿਵੇਂ-ਜਿਵੇਂ ਪੁਲਸ ਰਾਣੋ ਤੋਂ ਪੁੱਛÎਗਿੱਛ ਕਰ ਰਹੀ ਹੈ, ਓਵੇਂ ਹੀ ਉਸ ਦੇ ਰਹੱਸ ਬੇਨਕਾਬ ਹੁੰਦੇ ਜਾ ਰਹੇ ਹਨ। ਉਸ ਦੀ ਗੱਡੀ ਦੇ ਅੱਗੇ ਚੱਲਣ ਵਾਲੀ ਜਿਪਸੀ ਵੀ ਉਸ ਦੇ ਸਹਿਯੋਗੀ ਦੋਵੇਂ ਪੁਲਸ ਮੁਲਾਜ਼ਮ ਹੀ ਚਲਾਉਂਦੇ ਸਨ। ਹੁਣ ਐੱਸ. ਟੀ. ਐੱਫ. ਦੀ ਟੀਮ ਦੇ ਨਿਸ਼ਾਨੇ 'ਤੇ ਉਸ ਦੀ ਬੀਬੀ ਸਹਿਯੋਗੀ ਹੈ, ਜਿਸ ਦੀ ਭਾਲ 'ਚ ਕਈ ਟੀਮਾਂ ਦੂਜੇ ਰਾਜਾਂ 'ਚ ਛਾਪੇਮਾਰੀ ਕਰ ਰਹੀਆਂ ਹਨ। ਕਰੋੜਾਂ ਦੀ ਨਕਦੀ ਰਕਮ ਦੇ ਨਾਲ ਫਰਾਰ ਇਸ ਬੀਬੀ ਸਮੱਗਲਰ ਨੂੰ ਫੜਨਾ ਪੁਲਸ ਟੀਮ ਲਈ ਚੁਣੌਤੀ ਬਣੀ ਹੋਈ ਹੈ। ਉਧਰ ਪੁਲਸ ਮੁਲਜ਼ਮ ਰਾਣੋ ਵੱਲੋਂ ਡਰੱਗ ਮਨੀ ਨਾਲ ਖ਼ਰੀਦੀਆਂ ਲਗਜ਼ਰੀ ਗੱਡੀਆਂ, ਪ੍ਰਾਪਰਟੀ ਦੇ ਦਸਤਾਵੇਜ਼ਾਂ ਦੀ ਵੀ ਭਾਲ 'ਚ ਜੁਟੀ ਹੋਈ ਹੈ।

ਇਹ ਵੀ ਪੜ੍ਹੋ:  ਜਲੰਧਰ 'ਚ ਖ਼ੌਫਨਾਕ ਵਾਰਦਾਤ: ਪ੍ਰਤਾਪ ਬਾਗ 'ਚ ਮਾਮੂਲੀ ਵਿਵਾਦ ਨੂੰ ਲੈ ਕੇ ਨਾਨ ਵਾਲੇ ਦਾ ਕਤਲ

PunjabKesari

ਜ਼ਿਕਰਯੋਗ ਹੈ ਕਿ ਸਪੈਸ਼ਲ ਟਾਸਕ ਫੋਰਸ (ਐੱਸ. ਟੀ. ਐੱਫ.) ਦੀ ਲੁਧਿਆਣਾ ਟੀਮ ਨੇ ਬੀਤੇ ਦਿਨੀਂ ਨਸ਼ਾ ਸਮੱਗਲਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਇਕ ਵੱਡੀ ਸਫ਼ਲਤਾ ਹਾਸਲ ਕਰਦਿਆਂ 4 ਨਸ਼ਾ ਸਮੱਗਲਰਾਂ ਨੂੰ 25 ਕਰੋੜ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਸੀ। ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਟੀ. ਐੱਫ. ਦੇ ਆਈ. ਜੀ. ਪੀ. ਬਲਕਾਰ ਸਿੰਘ ਅਤੇ ਏ. ਆਈ. ਜੀ. ਸਨੇਹਦੀਪ ਸ਼ਰਮਾ ਨੇ ਦੱਸਿਆ ਸੀ ਕਿ ਪੁਲਸ ਨੂੰ ਮੁਖਬਰ ਖਾਸ ਨੇ ਸੂਚਨਾ ਦਿੱਤੀ ਕਿ ਕੁਝ ਨਸ਼ਾ ਸਮੱਗਲਰ ਜਗਰਾਓਂ ਵੱਲੋਂ ਹੈਰੋਇਨ ਦੀ ਵੱਡੀ ਖੇਪ ਲੈ ਕੇ ਆ ਰਹੇ ਹਨ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਐੱਸ. ਟੀ. ਐੱਫ. ਦੀ ਟੀਮ ਨੇ ਗੁਰਦੁਆਰਾ ਨਾਨਕਸਰ ਸਾਹਿਬ ਜਗਰਾਓਂ ਦੇ ਕੋਲ ਚਾਰ ਨਸ਼ਾ ਸਮੱਗਲਰਾਂ ਨੂੰ ਕਾਬੂ ਕੀਤਾ ਗਿਆ ਸੀ।

ਇਹ ਵੀ ਪੜ੍ਹੋ:ਜਲੰਧਰ: ਪਤੀ ਦੀ ਬਰਸੀ ਵਾਲੇ ਦਿਨ ਪਤਨੀ ਨੇ ਵਿਦੇਸ਼ ਰਹਿੰਦੇ ਪੁੱਤ ਨੂੰ ਵੀਡੀਓ ਕਾਲ ਕਰਦਿਆਂ ਚੁੱਕਿਆ ਖ਼ੌਫ਼ਨਾਕ ਕਦਮ

ਇਨ੍ਹਾਂ ਮੁਲਜ਼ਮਾਂ ਕੋਲੋਂ 5 ਕਿਲੋ 392 ਗ੍ਰਾਮ ਹੈਰੋਇਨ, 21,04,950 ਰੁਪਏ ਦੀ ਡਰੱਗ ਮਨੀ ਅਤੇ ਇਕ 32 ਬੋਰ ਦਾ ਰਿਵਾਲਵਰ, ਇਕ 12 ਬੋਰ ਦੀ ਪੰਪ ਐਕਸ਼ਨ ਗੰਨ ਅਤੇ ਇਕ 315 ਬੋਰ ਦੀ ਰਾਈਫਲ ਬਰਾਮਦ ਕੀਤੀ ਗਈ। ਪੁਲਸ ਨੇ ਮੁਲਜ਼ਮਾਂ ਦੀ ਪਛਾਣ ਗਿਰੋਹ ਦੇ ਸਰਗਣਾ ਸਾਬਕਾ ਸਰਪੰਚ ਗੁਰਦੀਪ ਸਿੰਘ ਰਾਣੋ ਵਾਸੀ ਪਾਇਲ, ਰਵੇਜ ਵਾਸੀ ਮਹਾਵੀਰ ਕਾਲੋਨੀ ਬਾੜੇਵਾਲ ਅਵਾਣਾ, ਲੁਧਿਆਣਾ, ਇਕਬਾਲ ਸਿੰਘ ਵਾਸੀ ਰਾਣੋ ਅਤੇ ਰਣਦੀਪ ਸਿੰਘ ਵਾਸੀ ਖੰਨਾ ਵਜੋਂ ਕੀਤੀ ਗਈ ਸੀ, ਜਿਨ੍ਹਾਂ ਖ਼ਿਲਾਫ਼ ਐੱਸ. ਟੀ. ਐੱਫ. ਮੋਹਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਪੰਜਾਬ ਸਰਕਾਰ ਵੱਲੋਂ ਕੋਵਿਡ-19 ਸਬੰਧੀ ਪ੍ਰਾਈਵੇਟ ਲੈਬਾਰਟਰੀਆਂ ਲਈ ਨਵੇਂ ਹੁਕਮ ਜਾਰੀ

ਕਰੋੜਾਂ ਦੀਆਂ 8 ਲਗਜ਼ਰੀ ਗੱਡੀਆਂ ਬਰਾਮਦ
ਮੁਲਜ਼ਮ ਗੁਰਦੀਪ ਸਿੰਘ ਸਾਬਕਾ ਸਰਪੰਚ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦਾ ਕਾਰੋਬਾਰ ਚਲਾ ਰਿਹਾ ਹੈ, ਜਿਸ ਨੇ ਨਸ਼ੇ ਦੇ ਕਾਰੋਬਾਰ ਨਾਲ ਕਰੋੜਾਂ ਰੁਪਏ ਦੀ ਪ੍ਰਾਪਰਟੀ ਅਤੇ ਕਰੋੜਾਂ ਦੀਆਂ ਲਗਜ਼ਰੀ ਗੱਡੀਆਂ ਖਰੀਦ ਰੱਖੀਆਂ ਹਨ। ਮੁਲਜ਼ਮ ਦੇ ਕੋਲੋਂ 1 ਫਾਰਚੂਨਰ , 1 ਔਡੀ, 2 ਬੀ. ਐੱਮ. ਡਬਲਿਊ. ਕਾਰਾਂ, 2 ਇਨੋਵਾ ਗੱਡੀਆਂ, 1 ਜੈਗੁਆਰ ਅਤੇ 1 ਮਰਸੀਡੀਜ਼ ਬੈਂਜ਼ ਕਾਰ ਬਰਾਮਦ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ: ਕਸ਼ਮੀਰ 'ਚ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਰੌਂਅ 'ਚ ਸਨ ਮਾਰੇ ਗਏ ਅੱਤਵਾਦੀ, ਇੰਝ ਹੋਇਆ ਖ਼ੁਲਾਸਾ
ਇਹ ਵੀ ਪੜ੍ਹੋ: ਟਿਕਟਾਕ ਸਟਾਰ ਨੂੰ ਗੋਲ਼ੀ ਮਾਰਨ ਵਾਲੇ ਸ਼ੂਟਰ ਗੈਂਗਸਟਰਾਂ ਦਾ ਵੱਡਾ ਖੁਲਾਸਾ, ਨਿਸ਼ਾਨੇ 'ਤੇ ਸੀ ਭਾਜਪਾ ਨੇਤਾ


author

shivani attri

Content Editor

Related News

News Hub