ਗੁਰਦਾਸਪੁਰ ਦਾ ਪਿੰਡ ਸਠਿਆਲੀ ਚੜ੍ਹਿਆ ਸਿਆਸਤ ਦੀ ਭੇਟ, 5 ਸਾਲਾਂ ਤੋਂ ਪਿੰਡ ’ਚ ਨਹੀਂ ਕੋਈ ਪੰਚ ਅਤੇ ਸਰਪੰਚ

Wednesday, Jan 12, 2022 - 03:40 PM (IST)

ਗੁਰਦਾਸਪੁਰ ਦਾ ਪਿੰਡ ਸਠਿਆਲੀ ਚੜ੍ਹਿਆ ਸਿਆਸਤ ਦੀ ਭੇਟ, 5 ਸਾਲਾਂ ਤੋਂ ਪਿੰਡ ’ਚ ਨਹੀਂ ਕੋਈ ਪੰਚ ਅਤੇ ਸਰਪੰਚ

ਗੁਰਦਾਸਪੁਰ (ਗੁਰਪ੍ਰੀਤ) - ਗੁਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਕਾਦੀਆਂ ਅਧੀਨ ਆਉਂਦਾ ਪਿੰਡ ਸਠਿਆਲੀ ਪੰਜਾਬ ਸਰਕਾਰ ਦੇ ਵਿਕਾਸ ਦੀ ਸ਼ਰੇਆਮ ਪੋਲ ਖੋਲ੍ਹ ਰਿਹਾ ਹੈ। ਸਿਆਸਤ ਦੀ ਭੇਟ ਚੜ੍ਹਿਆ ਹੋਣ ਕਾਰਨ ਇਸ ਪਿੰਡ ਅੰਦਰ ਕੋਈ ਸਰਪੰਚ ਨਹੀਂ, ਜਿਸ ਕਾਰਨ ਇਥੇ ਪੰਚਾਇਤ ਨਹੀਂ ਬਣ ਸਕੀ। ਵਿਕਾਸ ਨਾ ਹੋਣ ਕਾਰਨ ਪਿੰਡ ਦੀਆਂ ਗਲ਼ੀਆਂ, ਛੱਪੜ ਦਾ ਬੁਰਾ ਹਾਲ ਹੋਇਆ ਪਿਆ ਹੈ। ਪਿੰਡ ’ਚ ਰਹਿਣ ਵਾਲੇ ਲੋਕ ਬੁਨਿਆਦੀ ਸਹੂਲਤਾਂ ਨੂੰ ਤਰਸਦੇ ਹੋਏ ਪੰਜਾਬ ਸਰਕਾਰ ਨੂੰ ਕੋਸਦੇ ਰਹਿੰਦੇ ਹਨ।

ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ’ਚ ਵੱਡੀ ਵਾਰਦਾਤ: ਪੈਸੇ ਨਾ ਦੇਣ ’ਤੇ ਨਸ਼ੇੜੀ ਪੁੱਤ ਨੇ ਪਿਓ ’ਤੇ ਕੀਤਾ ਹਮਲਾ, ਵੱਢਿਆ ਗੁੱਟ

ਮਿਲੀ ਜਾਣਕਾਰੀ ਅਨੁਸਾਰ ਪਿੰਡ ਸਠਿਆਲੀ ਦੀਆਂ ਗਲੀਆਂ ਦੀ ਹਾਲਤ ਬਹੁਤ ਖ਼ਰਾਬ ਹੈ। ਜਿਥੋਂ ਕੋਈ ਵਹੀਕਲ ਤਾਂ ਕੀ ਪੈਦਲ ਚਲਣਾ ਵੀ ਮੁਸ਼ਕਲ ਹੋਇਆ ਪਿਆ ਹੈ। ਤ੍ਰਾਸਦੀ ਦਾ ਆਲਮ ਇਹ ਹੈ ਕਿ ਪਿੰਡ ਵਾਸੀਆਂ ਦੀਆਂ ਕਾਰਾਂ ਘਰ ਦੇ ਅੰਦਰ ਖੜ੍ਹੀਆਂ ਹਨ। ਕਾਰਾਂ ਘਰੋਂ ਬਾਹਰ ਨਹੀਂ ਨਿਕਲ ਸਕਦੀਆਂ, ਕਿਉਂਕਿ ਪਿੰਡ ਦੀਆਂ ਗਲੀਆਂ ਸਿਆਸਤ ਦੀ ਭੇਂਟ ਚੜ੍ਹੀਆਂ ਹੋਈਆਂ ਹਨ। ਪਿੰਡ ਅੰਦਰ ਪਾਣੀ ਦੀ ਨਿਕਾਸੀ ਦਾ ਬੁਰਾ ਹਾਲ ਹੈ, ਜਿਸ ਕਾਰਨ ਪਾਣੀ ਪਿੰਡ ਅੰਦਰ ਘਰਾਂ ਦੀਆਂ ਨੀਹਾਂ ਵਿਚ ਜਾ ਰਿਹਾ ਹੈ। ਛੱਪੜ ਦੀ ਸਾਫ਼-ਸਫਾਈ ਨਾ ਹੋਣ ਕਾਰਨ ਬਦਬੂ ਆ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ: ਹੁਣ ਇਨ੍ਹਾਂ ਲੋਕਾਂ ਦੇ ਖਾਤਿਆਂ ’ਚ ਆਉਣਗੇ 1-1 ਹਜ਼ਾਰ ਰੁਪਏ

ਇਸ ਸਬੰਧ ’ਚ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਕਿ ਉਹ ਬਹੁਤ ਪ੍ਰੇਸ਼ਾਨ ਹਨ। ਪਿੰਡ ਅੰਦਰ ਉਨ੍ਹਾਂ ਦਾ ਕੋਈ ਵਾਲੀ ਵਾਰਸ ਨਹੀਂ ਹੈ। ਪਿੰਡ ਸਿਆਸਤ ਦੀ ਭੇਂਟ ਚੜ੍ਹਿਆ ਹੋਇਆ ਹੈ, ਜਿਸ ਕਾਰਨ ਕੋਈ ਸਰਪੰਚ ਨਹੀਂ ਬਣਨ ਦਿੱਤਾ ਜਾ ਰਿਹਾ। ਪਿੰਡ ਅੰਦਰ ਵਿਕਾਸ ਕਾਰਜਾਂ ਦਾ ਭੱਠਾ ਬੈਠ ਗਿਆ ਹੈ।  ਇਸ ਸੰਬੰਧੀ ਪਿੰਡ ਨਾਲ ਸੰਬੰਧਤ ਬਲਾਕ ਸੰਮਤੀ ਕਾਹਨੂੰਵਾਨ ਦੇ ਵਾਈਸ ਚੇਅਰਮੈਨ ਹਰਦੇਵ ਸਿੰਘ ਸਠਿਆਲੀ ਨੇ ਦੱਸਿਆ ਕਿ ਉਨ੍ਹਾਂ ਦਾ ਭਰਾ ਅਕਾਲੀ ਸਰਕਾਰ ਵੇਲੇ ਪਿੰਡ ਦਾ ਸਰਪੰਚ ਰਿਹਾ। ਜਦੋਂ ਕਾਂਗਰਸ ਸਰਕਾਰ ਵੇਲੇ ਪੰਚਾਇਤੀ ਚੋਣਾਂ ਹੋਈਆਂ ਤਾਂ ਉਨ੍ਹਾਂ ਦੇ ਕਾਗਜ਼ ਰੱਦ ਕਰਵਾ ਦਿੱਤੇ ਗਏ।

ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੀ ਸਿਆਸਤ 'ਚ ਹੋ ਸਕਦੈ ਧਮਾਕਾ, ਸਿਮਰਜੀਤ ਬੈਂਸ ਦੇ ਭਾਜਪਾ 'ਚ ਸ਼ਾਮਲ ਹੋਣ ਦੇ ਚਰਚੇ! (ਵੀਡੀਓ)

 ਹਰਦੇਵ ਸਿੰਘ ਸਠਿਆਲੀ ਨੇ ਕਿਹਾ ਕਿ ਕਾਂਗਰਸੀਆਂ ਦੀ ਆਪਸੀ ਖਿੱਚੋਤਾਣ ਦੇ ਚਲਦਿਆਂ ਸਰਪੰਚੀ ਦਾ ਕੋਈ ਉਮੀਦਵਾਰ ਨਹੀਂ ਚੁਣਿਆ ਗਿਆ, ਜਿਸ ਕਾਰਨ ਪਿੰਡ ਦੇ ਵਿਕਾਸ ਕਾਰਜਾਂ ਦਾ ਬੁਰਾ ਹਾਲ ਹੈ। ਇਸ ਦੇ ਨਾਲ ਹੀ ਹਰਦੇਵ ਸਠਿਆਲੀ ਨੇ ਐੱਮ.ਐੱਲ.ਏ. ’ਤੇ ਦੋਸ਼ ਲਗਾਇਆ ਕਿ ਕਾਂਗਰਸ ਸਰਕਾਰ ਵੇਲੇ ਪਿੰਡ ਸਠਿਆਲੀ ਦਾ ਵਿਕਾਸ ਤਾਂ ਕੀ ਕਰਵਾਉਣਾ ਸੀ ਉਹ ਪੰਚਾਇਤ ਨਹੀਂ ਬਣਵਾ ਸਕੇ। ਉਲਟਾ ਉਨ੍ਹਾਂ ’ਤੇ ਅਤੇ ਉਨ੍ਹਾਂ ਦੇ ਭਰਾ ’ਤੇ ਝੂਠੇ ਪਰਚੇ ਜ਼ਰੂਰ ਦਰਜ ਕਰਵਾਏ ਹਨ।

ਪੜ੍ਹੋ ਇਹ ਵੀ ਖ਼ਬਰ - ਵਿਆਹ ਕਰਵਾ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਦੀ ਸ਼ੱਕੀ ਹਾਲਤ ’ਚ ਮੌਤ, ਦੁਖਦ ਖ਼ਬਰ ਨੇ ਘਰ ’ਚ ਪੁਆਏ ਵੈਣ


author

rajwinder kaur

Content Editor

Related News