ਸੰਨੀ ਦਿਓਲ ਦੀ ਫੇਰੀ ਨੇ ਅਕਾਲੀ-ਭਾਜਪਾ ਆਗੂਆਂ ਸਣੇ ਨਾਰਾਜ਼ ਕੀਤੇ ਲੋਕ

06/17/2019 5:58:20 PM

ਗੁਰਦਾਸਪੁਰ (ਵਿਨੋਦ) - ਗੁਰਦਾਸਪੁਰ ਹਲਕੇ ਤੋਂ ਭਾਜਪਾ ਦੇ ਲੋਕ ਸਭਾ ਮੈਂਬਰ ਸੰਨੀ ਦਿਓਲ ਚੋਣ ਜਿੱਤਣ ਤੋਂ 20 ਦਿਨ ਬਾਅਦ ਗੁਰਦਾਸਪੁਰ ਆਏ ਤਾਂ ਜਰੂਰ ਪਰ ਉਨ੍ਹਾਂ ਨੇ ਅਕਾਲੀ-ਭਾਜਪਾ ਆਗੂਆਂ ਦੇ ਨਾਲ-ਨਾਲ ਪ੍ਰੈੱਸ ਤੋਂ ਦੂਰੀ ਬਣਾਈ ਰੱਖੀ। ਸੰਨੀ ਦਿਓਲ ਦੀ ਇਸ ਬੇਰੂਖੀ ਕਾਰਨ ਭਾਜਪਾ ਹਲਕੇ ਨਾਰਾਜ਼ ਨਜ਼ਰ ਆ ਰਹੇ ਹਨ ਅਤੇ ਅਕਾਲੀ ਹਲਕੇ ਤਾਂ ਇਹ ਕਹੇ ਰਹੇ ਹਨ ਕਿ ਸੰਨੀ ਦਿਓਲ ਦੇ ਦਿਮਾਗ 'ਚ ਸ਼ਾਇਦ ਇਹ ਗੱਲ ਪਾ ਦਿੱਤੀ ਗਈ ਹੈ ਕਿ ਅੱਗੇ ਤੋਂ ਭਾਜਪਾ ਇਕੱਲਾ ਚੋਣ ਲੜੇਗਾ। ਦੱਸ ਦੇਈਏ ਕਿ ਸੰਨੀ ਦਿਓਲ 2 ਦਿਨ ਗੁਰਦਾਸਪੁਰ 'ਚ ਜ਼ਰੂਰ ਰਹੇ ਪਰ ਇਸ ਦੌਰਾਨ ਉਨ੍ਹਾਂ ਨੇ ਪੱਤਰਕਾਰਾਂ ਅਤੇ ਜਨਤਾ ਨਾਲ ਮਿਲ ਕੇ ਉਨ੍ਹਾਂ ਦਾ ਧੰਨਵਾਦ ਨਹੀਂ ਕੀਤਾ।

ਭਾਜਪਾ ਸਾਂਸਦ ਸੰਨੀ ਦਿਓਲ 15 ਜੂਨ ਨੂੰ ਸ਼ਾਮ ਕਰੀਬ 6 ਵਜੇ ਗੁਰਦਾਸਪੁਰ ਪਹੁੰਚੇ ਸਨ, ਜਿਸ ਦੌਰਾਨ ਉਨ੍ਹਾਂ ਨੇ ਆਪਣੇ ਨਿਵਾਸ ਨਵਾਂ ਪਿੰਡ ਦੀ ਹਵੇਲੀ, ਜਿਥੇ ਉਹ ਰੁੱਕੇ ਸਨ, ਦੇ ਗੇਟ ਨੂੰ ਬੰਦ ਕਰਵਾ ਦਿੱਤਾ। ਉਸ ਦਿਨ ਉਨ੍ਹਾਂ ਨੇ ਕਿਸੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ। 16 ਜੂਨ ਦੀ ਸਵੇਰੇ ਉਹ ਡੇਰਾ ਬਾਬਾ ਨਾਨਕ ਚੱਲ ਗਏ, ਜਿਥੇ ਉਨ੍ਹਾਂ ਨੇ ਕਰਤਾਰਪੁਰ ਲਾਂਘੇ ਦੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਇੰਜੀਨਿਅਰ ਨਾਲ ਗੱਲਬਾਤ ਕਰਦੇ ਹੋਏ ਆਮ ਜਨਤਾ ਅਤੇ ਪ੍ਰੈੱਸ ਤੋਂ ਦੂਰੀ ਬਣਾਈ ਰੱਖੀ। ਉਨ੍ਹਾਂ ਦਾ ਜਨਤਾ ਨਾਲ ਇਸ ਤਰ੍ਹਾਂ ਦਾ ਵਿਵਹਾਰ ਕਿਸੇ ਦੇ ਗੱਲੇ ਨਹੀਂ ਉਤਰ ਰਿਹਾ, ਕਿਉਂਕਿ ਇਕ ਸਾਂਸਦ ਦੀ ਜ਼ਿੰਮੇਦਾਰੀ ਹੁੰਦੀ ਹੈ ਕਿ ਉਹ ਜਨਤਾ ਨਾਲ ਮਿਲ ਕੇ ਉਨ੍ਹਾਂ ਦੀ ਸਮੱਸਿਆਵਾਂ ਸੁਣਨ ਅਤੇ ਉਨ੍ਹਾਂ ਨੂੰ ਹੱਲ ਕਰਵਾਉਣ।  

ਕੀ ਕਹਿਣਾ ਭਾਜਪਾ ਆਗੂਆਂ ਦਾ
ਇਸ ਸੰਬੰਧੀ ਜਦੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਾਕੇਸ਼ ਜੋਤੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਬੀਤੇ ਦਿਨ ਸੰਨੀ ਦਿਓਲ ਦੀ ਜਿਹੜੀ ਉਨ੍ਹਾਂ ਦੇ ਨਿਵਾਸ 'ਤੇ ਮੀਟਿੰਗ ਸੀ, ਉਸ ਦੀ ਸੂਚਨਾ ਮੈਨੂੰ ਅਤੇ ਹੋਰ ਕਈ ਵੱਡੇ ਆਗੂਆਂ ਨੂੰ ਨਹੀਂ ਦਿੱਤੀ। ਜਦ ਮੈਨੂੰ ਪਤਾ ਲੱਗਾ ਕਿ ਸੰਨੀ ਦਿਓਲ ਦੇ ਨਿਵਾਸ 'ਤੇ ਭਾਜਪਾ ਆਗੂਆਂ ਦੀ ਮੀਟਿੰਗ ਹੈ ਤਾਂ ਮੈਂ ਆਪਣੇ ਪੱਧਰ 'ਤੇ ਉੱਥੇ ਗਿਆ ਸੀ। ਜੋਤੀ ਨੇ ਦੋਸ਼ ਲਾਇਆ ਕਿ ਇਸ 'ਚ ਸੰਨੀ ਦਿਓਲ ਦਾ ਨਹੀਂ ਸਗੋਂ ਸਥਾਨਕ ਲੀਡਰਸ਼ਿਪ ਦਾ ਦੋਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮੀਟਿੰਗ 'ਚ ਕੋਈ ਵੀ ਅਕਾਲੀ ਆਗੂ ਨਹੀਂ ਸੀ, ਜਦਕਿ ਚੋਣਾਂ ਦੇ ਸਮੇਂ ਅਕਾਲੀ ਆਗੂਆਂ ਨੇ ਦਿਨ-ਰਾਤ ਮਿਹਨਤ ਕਰਕੇ ਸੰਨੀ ਦਿਓਲ ਨੂੰ ਸਫਲ ਬਣਾਇਆ ਸੀ।     
                         


rajwinder kaur

Content Editor

Related News