ਗ੍ਰਿਫਤਾਰੀ ਦੇ ਡਰ ਤੋਂ ਸੁਮੇਧ ਸੈਣੀ ਬੌਖਲਾਇਆ : ਰੰਧਾਵਾ (ਵੀਡੀਓ)
Sunday, Feb 24, 2019 - 12:21 PM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗ੍ਰਿਫਤਾਰੀ ਦੇ ਡਰ ਤੋਂ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਬੌਖਲਾ ਗਿਆ ਹੈ। ਇਹ ਕਹਿਣਾ ਹੈ ਪੰਜਾਬ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੰਧਾਵਾ ਨੇ ਕਿਹਾ ਕਿ ਇਸੇ ਡੀਜੀਪੀ ਦੇ ਸਮੇਂ ਬਹਿਬਲਾ ਕਲਾਂ 'ਚ ਸ਼ਾਂਤਮਈ ਧਰਨੇ 'ਤੇ ਗੋਲੀਆਂ ਚਲਾਈਆਂ ਗਈਆਂ ਸੀ ਤੇ ਬਰਗਾੜੀ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ 'ਤੇ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਕਾਰਨ ਡੀ.ਜੀ.ਪੀ. ਬੌਖਲਾਹ ਗਿਆ ਹੈ। ਰੰਧਾਵਾ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਚ ਮੋਹਰੀ ਹੱਥ ਇਸੇ ਡੀ.ਜੀ.ਪੀ ਦਾ ਸੀ ਤੇ ਇਸ ਦੇ ਕਹਿਣ 'ਤੇ ਹੀ ਬਹਿਬਲ ਕਲਾਂ 'ਚ ਗੋਲੀ ਚੱਲੀ।