ਹਾਈ ਅਲਰਟ 'ਤੇ ਗੁਰਦਾਸਪੁਰ, ਦੂਜੇ ਦਿਨ ਵੀ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਜਾਰੀ

Saturday, Oct 12, 2019 - 12:10 PM (IST)

ਹਾਈ ਅਲਰਟ 'ਤੇ ਗੁਰਦਾਸਪੁਰ,  ਦੂਜੇ ਦਿਨ ਵੀ ਵੱਡੇ ਪੱਧਰ 'ਤੇ ਸਰਚ ਆਪ੍ਰੇਸ਼ਨ ਜਾਰੀ

ਗੁਰਦਾਸਪੁਰ (ਵਿਨੋਦ) : ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਫੜੇ ਗਏ ਅੱਤਵਾਦੀਆਂ ਤੋਂ ਪੁੱਛਗਿੱਛ ਦੇ ਬਾਅਦ ਮਿਲੀ ਜਾਣਕਾਰੀ ਤੋਂ ਬਾਅਦ ਪੁਲਸ ਵਲੋਂ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਚੱਲਦੇ ਅੱਜ ਦੂਜੇ ਦਿਨ ਵੀ ਪੁਲਸ ਵਲੋਂ ਡੇਰਾ ਬਾਬਾ ਨਾਨਕ, ਬਾਟਾਲ, ਕਲਾਨੌਰ ਅਤੇ ਗੁਰਦਾਸਪੁਰ 'ਚ ਵੱਡੇ ਪੱਧਰ 'ਤੇ  ਸਰਚ ਆਪ੍ਰੇਸ਼ਨ ਚਲਾਇਆ ਜਾ ਰਿਹਾ ਹੈ।

PunjabKesari

ਇਸ ਸਰਚ ਮੁਹਿੰਮ 'ਚ ਪੰਜਾਬ ਪੁਲਸ ਦੇ ਕਰੀਬ 2700 ਜਵਾਨ ਸ਼ਾਮਲ ਸਨ। ਜਾਣਕਾਰੀ ਮੁਤਾਬਕ ਸਰਚ ਆਪ੍ਰੇਸ਼ਨ ਨੂੰ ਲੈ ਕੇ ਪੂਰੀ ਫੋਰਸ ਨੂੰ 33 ਵੱਖ-ਵੱਖ ਭਾਗਾਂ 'ਚ ਵੰਡਿਆ ਗਿਆ ਸੀ, ਜੋ ਕੱਲ ਤੱਕ ਜਾਰੀ ਰਹੇਗਾ।
PunjabKesari
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਕੱਲ ਤੋਂ ਲਗਾਤਾਰ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਅੱਜ 27 ਪਿੰਡਾਂ ਦੀ ਤਲਾਸ਼ੀ ਲਈ ਗਈ ਹੈ।

PunjabKesari


author

Baljeet Kaur

Content Editor

Related News