ਸਾਊਦੀ ਅਰਬ ਗਏ ਗੁਰਦਾਸਪੁਰ ਦੇ 24 ਸਾਲਾ ਨੌਜਵਾਨ ਨੇ ਲਿਆ ਫਾਹਾ, ਪਰਿਵਾਰ ਨੇ ਦੱਸੀ ਖ਼ੁਦਕੁਸ਼ੀ ਦੀ ਅਸਲ ਵਜ੍ਹਾ
Tuesday, Sep 28, 2021 - 10:36 AM (IST)
 
            
            ਗੁਰਦਾਸਪੁਰ (ਸਰਬਜੀਤ) - ਵਿਦੇਸ਼ ਦੀ ਧਰਤੀ ਸਾਊਦੀ ਅਰਬ ਵਿਖੇ ਰੋਟੀ ਰੋਜ਼ੀ ਕਮਾਉਣ ਲਈ ਗਏ ਗੁਰਦਾਸਪੁਰ ਜ਼ਿਲ੍ਹੇ ਦੇ 24 ਸਾਲਾ ਨੌਜਵਾਨ ਵਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਮਨਦੀਪ (27) ਪੁੱਤਰ ਸਵ. ਬੂਟਾ ਰਾਮ ਵਾਸੀ ਵਾਰਡ ਨੰਬਰ 24 ਨਿਊ ਸੰਤ ਨਗਰ ਦੇ ਵਸਨੀਕ ਵਜੋਂ ਹੋਈ ਹੈ। ਨੌਜਵਾਨ ਅਮਨਦੀਪ ਦੇ ਮੌਤ ਦੀ ਖ਼ਬਰ ਮਿਲਣ ’ਤੇ ਪੂਰੇ ਸੰਤ ਨਗਰ ਵਿੱਚ ਸ਼ੋਕ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਪਰਿਵਾਰਕ ਲੋਕਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ

ਇਸ ਘਟਨਾ ਦੇ ਸਬੰਧ ’ਚ ਦੁੱਖੀ ਹਿਰਦੇ ਨਾਲ ਜਾਣਕਾਰੀ ਦਿੰਦੇ ਹੋਏ ਨੌਜਵਾਨ ਦੀ ਮਾਂ ਸਾਹਿਬਾ, ਭਰਾ ਰਾਜੇਸ਼ ਉਰਫ ਸੰਨੀ ਅਤੇ ਦੌਲਤ ਰਾਮ ਨੇ ਦੱਸਿਆ ਕਿ ਅਮਨਦੀਪ ਬੀਤੇ 9 ਸਾਲ ਤੋਂ ਸਾਊਦੀ ਅਰਬ ਚੱਲਾ ਗਿਆ ਸੀ। 6 ਸਾਲ ਦੇ ਬਾਅਦ ਉਹ ਫਿਰ 3 ਮਹੀਨੇ ਦੀ ਛੁੱਟੀ ’ਤੇ ਵਾਪਸ ਘਰ ਆਇਆ ਸੀ। ਉਸ ਸਮੇਂ ਅਸੀਂ ਉਸਦਾ ਵਿਆਹ ਅੱਜ ਤੋਂ ਢਾਈ ਸਾਲ ਪਹਿਲਾਂ ਰਜਨੀ ਵਾਸੀ ਪਿੰਡ ਮਗਰਮੂਦੀਆ ਨਾਲ ਕਰ ਦਿੱਤਾ। ਵਿਆਹ ਦੌਰਾਨ ਦੋਵਾਂ ਜੀਆਂ ਦੇ ਆਪਸੀ ਸਬੰਧ ਕੁਝ ਠੀਕ ਨਾ ਹੋਏ, ਜਿਸ ਕਰਕੇ ਉਹ ਹਮੇਸ਼ਾ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਇਸ ਤੋਂ ਬਾਅਦ ਉਹ ਫਿਰ ਵਾਪਸ ਆਪਣੇ ਕੰਮ ’ਤੇ ਸਾਊਦੀ ਅਰਬ ਚੱਲਾ ਗਿਆ ਸੀ।
ਪੜ੍ਹੋ ਇਹ ਵੀ ਖ਼ਬਰ - ਬਟਾਲਾ : ਵਿਦੇਸ਼ ’ਚ ਰਹਿੰਦੀ ਫੇਸਬੁੱਕ ਫਰੈਂਡ ਵਲੋਂ ਵਿਆਹ ਤੋਂ ਇਨਕਾਰ ਕਰਨ ’ਤੇ ਟਿਕਟਾਕ ਸਟਾਰ ਨੇ ਖਾਧਾ ਜ਼ਹਿਰ
ਉਕਤ ਨਾਮੀ ਰਿਸ਼ਤੇਦਾਰਾਂ ਅਨੁਸਾਰ ਅਮਨਦੀਪ ਦਾ ਸਾਨੂੰ ਫੋਨ ਆਉਂਦਾ ਰਿਹਾ ਅਤੇ ਆਪਣੀ ਪਤਨੀ ਨਾਲ ਵੀ ਗੱਲ ਕਰਦਾ ਰਿਹਾ। ਉਸਦੇ ਵਿਦੇਸ਼ ਜਾਣ ਦੇ ਬਾਅਦ ਉਸਦੀ ਪਤਨੀ ਘਰੋਂ ਚੱਲੀ ਗਈ। ਕਦੇ ਮਹੀਨੇ ਵਿੱਚ ਇੱਕ ਦਿਨ ਸਹੁਰੇ ਆ ਕੇ ਦੂਸਰੇ ਦਿਨ ਫਿਰ ਤੋਂ ਪੇਕੇ ਚੱਲੀ ਜਾਂਦੀ ਸੀ। ਹੁਣ ਜਦੋਂ ਉਸਦੇ ਸਾਥੀ ਪਿੰਡ ਸਿੰਘਵਾਂ (ਦਬੁਰਜ਼ੀ) ਤੋਂ ਉਸਦੇ ਨਾਲ ਕੰਮ ਕਰਨ ਗਏ ਸਨ, ਉਨ੍ਹਾਂ ਦਾ ਫੋਨ ਆਇਆ ਕਿ ਅਮਨਦੀਪ ਨੇ ਫਾਹ ਲੈ ਕੇ ਆਪਣੀ ਜੀਵਨ ਲੀਲਾ ਖ਼ਤਮ ਕਰ ਲਈ ਹੈ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਅਤੇ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਡੇ ਮੁੰਡੇ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆ ਕੇ ਸਾਨੂੰ ਵਾਪਸ ਸੌਂਪੀ ਜਾਵੇ ਤਾਂ ਜੋ ਅਸੀ ਉਸਦਾ ਅੰਤਿਮ ਦਰਸ਼ਨ ਕਰਕੇ ਉਸਦਾ ਆਪਣੇ ਹੱਥੀ ਸੰਸਕਾਰ ਕਰ ਸਕੀਏ।
ਪੜ੍ਹੋ ਇਹ ਵੀ ਖ਼ਬਰ - ਮੌਤ ਤੋਂ ਡੇਢ ਮਹੀਨੇ ਬਾਅਦ ਕਬਰ ’ਚੋਂ ਕੱਢਣੀ ਪਈ ਗਰਭਵਤੀ ਦੀ ਲਾਸ਼,ਹੈਰਾਨ ਕਰ ਦੇਵੇਗਾ ਗੁਰਦਾਸਪੁਰ ਦਾ ਇਹ ਮਾਮਲਾ
ਨੋਟ- ਵਿਦੇਸ਼ ਜਾਣ ਦੇ ਚਾਹਵਾਨ ਨੌਜਵਾਨਾਂ ਦੇ ਬਾਰੇ ਕੀ ਸੋਚਦੇ ਹੋ ਤੁਸੀਂ ? ਕੁਮੈਂਟ ਕਰਕੇ ਦਿਓ ਜਵਾਬ....

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            