ਗੁਰਦਾਸਪੁਰ ’ਚ ਹੋਈ 8 ਐੱਮ. ਐੱਮ. ਬਾਰਿਸ਼ ਅਤੇ ਕਾਲੇ ਬੱਦਲਾਂ ਨੇ ਬਦਲਿਆ ਮੌਸਮ ਦਾ ਮਿਜਾਜ਼

Saturday, Jul 13, 2024 - 11:09 AM (IST)

ਗੁਰਦਾਸਪੁਰ (ਹਰਮਨ)-ਅੱਜ ਗੁਰਦਾਸਪੁਰ ਸ਼ਹਿਰ ਅੰਦਰ ਹੋਈ ਕਰੀਬ 8 ਐੱਮ. ਐੱਮ. ਬਾਰਿਸ਼ ਨੇ ਅੱਜ ਇਸ ਖੇਤਰ ਦੇ ਲੋਕਾਂ ਨੂੰ ਗਰਮੀ ਤੋਂ ਭਾਰੀ ਰਾਹਤ ਦਿਵਾਈ ਹੈ। ਬਾਰਿਸ਼ ਕਾਰਨ ਦਿਨ ਦੇ ਤਾਪਮਾਨ ’ਚ ਭਾਰੀ ਗਿਰਾਵਟ ਆਈ ਹੈ ਅਤੇ ਕਾਲੇ ਬੱਦਲਾਂ ਨੇ ਮੌਸਮ ਦਾ ਮਿਜਾਜ਼ ਬਦਲ ਕੇ ਰੱਖ ਦਿੱਤਾ ਹੈ। ਬੇਸ਼ੱਕ ਕਈ ਦਿਨਾਂ ਤੋਂ ਬਾਰਿਸ਼ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਸੀ ਪਰ ਇਸ ਦੇ ਬਾਵਜੂਦ ਜ਼ਿਆਦਾ ਬਾਰਿਸ਼ ਨਾ ਹੋਣ ਕਾਰਨ ਲੋਕ ਗਰਮੀ ਕਾਰਨ ਕਾਫੀ ਪ੍ਰੇਸ਼ਾਨ ਦਿਖਾਈ ਦੇ ਰਹੇ ਸਨ ਪਰ ਅੱਜ ਦੀ ਬਾਰਿਸ਼ ਤੋਂ ਬਾਅਦ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ।

ਇਹ ਵੀ ਪੜ੍ਹੋ-  ਫੌਜੀ ਦੀ ਘਰਵਾਲੀ ਨੇ ਆਸ਼ਕ ਨਾਲ ਮਿਲ ਕੇ ਕਰ 'ਤਾ ਵੱਡਾ ਕਾਂਡ, ਖ਼ਬਰ ਜਾਣ ਕੇ ਖੜ੍ਹੇ ਹੋ ਜਾਣਗੇ ਰੌਂਗਟੇ (ਵੀਡੀਓ)

ਮੌਸਮ ਵਿਭਾਗ ਅਨੁਸਾਰ ਅੱਜ ਵੀ ਬਾਰਿਸ਼ ਹੋਣ ਦੀ ਸੰਭਾਵਨਾ ਹੈ, ਜਿਸ ਕਾਰਨ ਤਾਪਮਾਨ 30 ਡਿਗਰੀ ਦੇ ਕਰੀਬ ਰਹੇਗਾ। ਖੇਤੀ ਮਾਹਿਰਾਂ ਅਨੁਸਾਰ ਫਸਲਾਂ ਲਈ ਇਹ ਬਾਰਿਸ਼ ਕਾਫੀ ਲਾਹੇਵੰਦ ਹੈ, ਜਿਸ ਕਾਰਨ ਕਿਸਾਨ ਵੀ ਵੱਡੀ ਰਾਹਤ ਮਹਿਸੂਸ ਕਰ ਰਹੇ ਹਨ। ਇਸ ਮੌਕੇ ਕਿਸਾਨ ਭਾਰੀ ਬਾਰਿਸ਼ ਦੀ ਉਡੀਕ ’ਚ ਹਨ ਅਤੇ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਜਲਦ ਹੀ ਇਸ ਇਲਾਕੇ ਅੰਦਰ ਮਾਨਸੂਨ ਆਪਣਾ ਰੰਗ ਦਿਖਾਏਗੀ।

ਇਹ ਵੀ ਪੜ੍ਹੋ-  ਜੰਮੂ-ਕਸ਼ਮੀਰ ’ਚ ਦਿਨੋਂ-ਦਿਨ ਵੱਧ ਰਹੀ ਹੈ ਪੰਜਾਬੀ ਸੈਲਾਨੀਆਂ ਦੀ ਗਿਣਤੀ, ਪਿਛਲੇ ਸਾਲ ਨਾਲੋਂ 96 ਫੀਸਦੀ ਹੋਇਆ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Shivani Bassan

Content Editor

Related News