ਪਾਕਿ ਡਰੋਨ ਵਲੋਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਣ ਦੀ ਨਾਕਾਮ ਕੋਸ਼ਿਸ਼, BSF ਜਵਾਨਾਂ ਨੇ ਕੀਤੀ ਫਾਇਰਿੰਗ

10/21/2020 1:49:50 PM

ਗੁਰਦਾਸਪੁਰ (ਜ.ਬ.) : ਅੱਜ ਭਾਰ-ਪਾਕਿ ਸਰਹੱਦ ਭਾਰਤ-ਪਾਕਿ ਕੌਮਾਂਤਰੀ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ਼ ਦੀ 89 ਬਟਾਲੀਅਨ ਦੀ ਬੀ.ਓ.ਪੀ. ਕਮਲਜੀਤ ਨੇੜੇ ਪਾਕਿਸਤਾਨ ਵਲੋਂ ਆਏ ਡਰੋਨ 'ਤੇ ਬੀ.ਐੱਸ.ਐੱਫ਼. ਦੇ ਜਵਾਨਾਂ ਵਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਦੱਸ ਦੇਈਏ ਦੋ ਹਫ਼ਤੇ ਪਹਿਲਾਂ ਗੁਰਦਾਸਪੁਰ ਸਰਹੱਦ 'ਤੇ 5 ਵਾਰ ਪਾਕਿ ਤੋਂ ਡਰੋਨ ਨੇ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਸੀ। 

ਇਹ ਵੀ ਪੜ੍ਹੋ :  ਢਾਈ ਸਾਲਾਂ ਬੱਚੀ ਨਾਲ ਦਰਿੰਦਗੀ, ਜ਼ਬਰ-ਜ਼ਿਨਾਹ ਤੋਂ ਬਾਅਦ ਬੇਰਹਿਮੀ ਨਾਲ ਕਤਲ

ਸੀਮਾ ਸੁਰੱਖਿਆ ਬਲ ਦੇ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਨੇ ਇਸ ਸਬੰਧੀ ਦੱਸਿਆ ਕਿ ਜ਼ਿਲ੍ਹਾ ਗੁਰਦਾਸਪੁਰ 'ਚ ਭਾਰਤ-ਪਾਕਿ ਸੀਮਾ 'ਤੇ ਕਮਲਜੀਤ ਬੀ.ਓ.ਪੀ ਇਲਾਕੇ 'ਚ ਸੀਮਾ ਸੁਰੱਖਿਆ ਬਲ ਦੀ 89 ਬਟਾਲੀਅਨ ਤਾਇਨਾਤ ਹੈ। ਉਨ੍ਹਾਂ ਦੱਸਿਆ ਕਿ ਅੱਜ ਤੜਕਸਾਰ 5.45 ਵਜੇ ਬੀ.ਐੱਸ.ਐੱਫ਼ ਦੇ ਜਵਾਨਾਂ ਨੂੰ ਪਾਕਿਸਾਨ ਵਲੋਂ ਇਕ ਡਰੋਨ ਆਉਂਦਾ ਵਿਖਾਈ ਦਿੱਤਾ ਤਾਂ ਜਵਾਨ ਸਾਵਧਾਨ ਹੋ ਗਏ। ਜਿਵੇਂ ਹੀ ਡਰੋਨ ਸੀਮਾ 'ਤੇ ਲਗਾਈ ਕੰਡਿਆਲੀ ਤਾਰ ਪਾਰ ਕਰਕੇ ਆਇਆ ਤਾਂ ਜਵਾਨਾਂ ਨੇ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਡਰੋਨ ਵਾਪਸ ਪਾਕਿ ਦੀ ਵੱਲ ਚਲਾ ਗਿਆ। 

ਇਹ ਵੀ ਪੜ੍ਹੋ : ਟਰੱਕ ਦੀ ਟੱਕਰ ਨਾਲ 5 ਵਾਰ ਪਲਟਿਆ ਜੁਗਾੜੂ ਵਾਹਨ, ਇਕ ਹੀ ਪਰਿਵਾਰ ਦੇ 3 ਜੀਆਂ ਸਮੇਤ 6 ਦੀ ਦਰਦਨਾਕ ਮੌਤ

ਉਨ੍ਹਾਂ ਕਿਹਾ ਕਿ ਬੀਤੇ ਦੋ ਹਫ਼ਤੇ 'ਚ ਪੰਜਵੀਂ ਵਾਰ ਪਾਕਿਸਤਾਨ ਵਲੋਂ ਡਰੋਨ ਨੇ ਭਾਰਤੀ ਇਲਾਕੇ 'ਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਹੈ ਅਤੇ ਹਰ ਵਾਰ ਜਵਾਨਾਂ ਦੀ ਸਾਵਧਾਨੀ ਦੇ ਕਾਰਨ ਇਸ ਨੂੰ ਵਾਪਸ ਪਾਕਿਸਤਾਨ ਭੱਜਣਾ ਪਿਆ ਹੈ। ਡੀ.ਆਈ.ਜੀ ਸ਼ਰਮਾ ਨੇ ਦੱਸਿਆ ਕਿ ਜਿਸ ਇਲਾਕੇ 'ਚ ਅੱਜ ਡਰੋਨ ਵੇਖਿਆ ਗਿਆ ਹੈ ਉਸ ਇਲਾਕੇ 'ਚ ਸਰਚ ਅਭਿਆਨ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਨਹੀਂ ਹੋਈ ਹੈ ਕਿ ਇਸ ਡਰੋਨ ਦੇ ਪਿੱਛੇ ਪਾਕਿਸਤਾਨ ਦੀ ਕੀ ਸਾਜਿਸ਼ ਹੈ। 


Baljeet Kaur

Content Editor

Related News