ਆਕਸੀਮੀਟਰ ਕੋਈ ਹੱਲ ਨਹੀਂ, ਸਿਰਫ਼ ਸਿਆਸਤ ਕਰ ਰਹੀ ਹੈ 'ਆਪ' : ਬਾਜਵਾ

Saturday, Sep 12, 2020 - 05:52 PM (IST)

ਆਕਸੀਮੀਟਰ ਕੋਈ ਹੱਲ ਨਹੀਂ, ਸਿਰਫ਼ ਸਿਆਸਤ ਕਰ ਰਹੀ ਹੈ 'ਆਪ' : ਬਾਜਵਾ

ਗੁਰਦਾਸਪੁਰ (ਗੁਰਪ੍ਰੀਤ) : ਪੰਜਾਬ ਦੇ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ ਅੱਜ ਬਟਾਲਾ ਵਿਖੇ ਰਸਮੀ ਤੌਰ 'ਤੇ ਸਸਤੇ ਰਾਸ਼ਨ ਸਕੀਮ ਦੇ ਸਮਾਰਟ ਕਾਰਡ ਸਕੀਮ ਦਾ ਆਗਾਜ਼ ਕੀਤਾ ਅਤੇ ਲਾਭਪਾਤਰੀਆਂ ਨੂੰ ਸਮਾਰਟ ਕਾਰਡ ਵੰਡੇ ਗਏ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਕਾਰਡ ਨਾਲ ਲਾਭਪਾਤਰੀਆਂ ਨੂੰ ਸਿੱਧੇ ਤੌਰ 'ਤੇ ਲਾਭ ਹੋਵੇਗਾ। ਇਸ ਦੇ ਨਾਲ ਹੀ ਪੰਜਾਬ 'ਚ ਕਰੋਨਾ ਨਾਲ ਮਰਨ ਵਾਲੇ ਲੋਕਾਂ ਦੀ ਔਸਤ ਦੂਸਰੇ ਰਾਜਾਂ ਨਾਲੋਂ ਵੱਧ 'ਤੇ ਮੰਤਰੀ ਬਾਜਵਾ ਨੇ ਕਿਹਾ ਕਿ ਇਸ ਦਾ ਮੁਖ ਕਾਰਨ ਹੈ ਪੰਜਾਬ 'ਚ ਦਿਲ ਦੇ ਰੋਗ ਅਤੇ ਸ਼ੂਗਰ ਰੋਗ ਦੇ ਮਰੀਜ਼ ਜ਼ਿਆਦਾ ਹਨ। ਇਸ ਦੇ ਨਾਲ ਹੀ ਪੰਜਾਬ 'ਚ ਲੋਕ ਕੋਰੋਨਾ ਨਾਲ ਪੀੜਤ ਹੋਣ 'ਤੇ ਖੁਦ ਨੂੰ ਜਾਹਿਰ ਨਹੀਂ ਕਰਦੇ, ਜਿਸ ਕਰਕੇ ਸਹੀ ਸਮੇਂ ਉਨ੍ਹਾਂ ਦਾ ਇਲਾਜ ਨਹੀਂ ਹੋ ਰਿਹਾ।

ਇਹ ਵੀ ਪੜ੍ਹੋ: 9 ਕਰੋੜ ਲਈ 22 ਸਾਲਾ ਕੁੜੀ ਨੇ ਪ੍ਰੇਮੀ ਅਤੇ ਪਿਤਾ ਤੋਂ ਕਰਵਾਇਆ ਖ਼ਤਰਨਾਕ ਕੰਮ

'ਆਪ' ਵਲੋਂ ਪੰਜਾਬ 'ਚ ਆਕਸੀਮੀਟਰ ਵੰਡੇ ਜਾਣ 'ਤੇ ਮੰਤਰੀ ਬਾਜਵਾ ਨੇ ਕਿਹਾ ਆਕਸੀਮੀਟਰ ਕੋਈ ਹੱਲ ਨਹੀਂ ਹੈ ਅਤੇ ਜੇਕਰ ਉਸ ਨਾਲ ਕੋਈ ਹੱਲ ਹੁੰਦਾ ਤਾਂ ਦਿੱਲੀ 'ਚ ਕੋਰੋਨਾ ਮਹਾਮਾਰੀ ਅੱਜ ਵੀ ਪੰਜਾਬ ਤੋਂ ਵੱਧ ਨਾ ਹੁੰਦੀ। ਉਨ੍ਹਾਂ ਕਿਹਾ ਕਿ ਆਦਮੀ ਪਾਰਟੀ ਪਾਰਟੀ ਹਰ ਮਾਮਲੇ 'ਤੇ ਰਾਜਨੀਤੀ ਕਰ ਰਹੀ ਹੈ, ਜੋ ਕੀ ਗਲਤ ਹੈ। | ਉਨ੍ਹਾਂ ਨੇ ਸਾਬਕਾ ਡੀ. ਜੀ. ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ ਮਾਮਲੇ 'ਚ ਕਿਹਾ ਕਿ ਕਿਸੇ 'ਤੇ ਵੀ ਜਦ ਕੇਸ ਦਰਜ ਹੁੰਦਾ ਉਹ ਲੁਕ ਹੀ ਜਾਂਦਾ ਹੈ ਅਤੇ ਹੁਣ ਤਾਂ ਸੁਮੇਧ ਸੈਣੀ ਨੇ ਤਾਂ ਮਾਨਯੋਗ ਸੁਪਰੀਮ ਕੋਰਟ ਦਾ ਰਸਤਾ ਅਪਣਾਇਆ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਅੱਗੇ ਕੋਈ ਛੋਟਾ ਵੱਡਾ ਨਹੀਂ ਹੈ। ਇਸ ਦੇ ਨਾਲ ਹੀ ਕਿਸਾਨਾਂ ਵਲੋਂ ਖੇਤੀ ਆਰਡੀਨੈਂਸ ਦੇ ਖ਼ਿਲਾਫ਼ ਮੋਰਚਾ ਖੋਲ੍ਹਣ 'ਤੇ ਮੰਤਰੀ ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਤਾਂ ਇਹਨਾਂ ਆਰਡੀਨੈਂਸ ਦੇ ਖ਼ਿਲਾਫ਼ ਹੈ। ਵਿਧਾਨ ਸਭਾ 'ਚ ਵੀ ਆਰਡੀਨੈਂਸ ਦੇ ਖ਼ਿਲਾਫ਼ ਮਤਾ ਪਾ ਚੁੱਕੀ ਹੈ ਪਰ ਉਹ ਧਰਨੇ ਅਤੇ ਪ੍ਰਦਰਸ਼ਨ ਸੜਕਾਂ ਰੋਕਣ ਦੇ ਹੱਕ਼'ਚ ਨਹੀਂ ਹਨ। ਇਸ ਦੇ ਨਾਲ ਹੀ ਮੰਤਰੀ ਸਾਧੂ ਸਿੰਘ ਧਰਮਸੋਤ ਦੇ ਮਾਮਲੇ 'ਤੇ ਉਨ੍ਹਾਂ ਕਿਹਾ ਕਿ ਉਸ ਮਾਮਲੇ 'ਚ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਜਾਂਚ ਰਿਪੋਰਟ 'ਚ ਦੋਸ਼ੀ ਪਾਇਆ ਜਾਏਗਾ ਉਸ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਹੋਵੇਗੀ। 

ਇਹ ਵੀ ਪੜ੍ਹੋ:  ਵੱਡੀ ਵਾਰਦਾਤ : ਤੇਜ਼ਧਾਰ ਹਥਿਆਰਾਂ ਨਾਲ 50 ਦੇ ਕਰੀਬ ਵਿਅਕਤੀਆਂ ਨੇ ਨੌਜਵਾਨ 'ਤੇ ਕੀਤਾ ਹਮਲਾ


author

Baljeet Kaur

Content Editor

Related News