ਪੰਜਾਬ ਪੁਲਸ ਦੇ A.S.I ਦਾ M.M.S ਹੋਇਆ ਵਾਇਰਲ

Wednesday, Jul 03, 2019 - 04:08 PM (IST)

ਪੰਜਾਬ ਪੁਲਸ ਦੇ A.S.I ਦਾ M.M.S ਹੋਇਆ ਵਾਇਰਲ

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਪੰਜਾਬ ਪੁਲਸ ਬਟਾਲਾ 'ਚ ਤਾਇਨਾਤ ਇਕ ਏ.ਐੱਸ.ਆਈ. ਦਾ ਐੱਮ.ਐੱਮ.ਐੱਸ. ਚਰਚਾ ਦਾ ਵਿਸ਼ਾ ਬਣਿਆ ਹੋਇਆ। ਵੀਡੀਓ ਇਕ ਹੋਟਲ ਦੇ ਕਮਰੇ ਦੀ ਹੈ, ਜਿਸ 'ਚ ਉਹ ਔਰਤ ਨਾਲ ਇਤਰਾਜ਼ਯੋਗ ਹਾਲਤ 'ਚ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। 

ਮਿਲੀ ਜਾਣਕਾਰੀ ਮੁਤਾਬਕ ਵੀਡੀਓ 'ਚ ਨਜ਼ਰ ਆਉਣ ਵਾਲਾ ਨੌਜਵਾਨ ਇਕ ਪੁਲਸ ਮੁਲਾਜ਼ਮ ਹੈ, ਜੋਕਿ ਪਹਿਲਾਂ ਬਟਾਲਾ ਦੇ ਥਾਣਾ ਸਿਵਲ ਲਾਈਂਨਸ 'ਚ ਬਤੌਰ ਮੁਨਸ਼ੀ ਹੁੰਦਾ ਸੀ ਤੇ ਥੌੜੀ ਦੇਰ ਪਹਿਲਾਂ ਹੀ ਪ੍ਰਮੋਸ਼ਨ ਮਿਲਣ ਤੋਂ ਬਾਅਦ ਉਹ ਏ.ਐੱਸ ਆਈ ਬਣਾਇਆ ਗਿਆ ਸੀ। ਵੀਡੀਓ 'ਚ ਨਜ਼ਰ ਆਉਣ ਵਾਲੀ ਮਹਿਲਾ ਵੀ ਪੁਲਸ ਮੁਲਾਜ਼ਮ ਦੱਸੀ ਜਾ ਰਹੀ ਹੈ ਪਰ ਪੁਲਸ ਵਲੋਂ ਇਸ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਘਟਨਾ ਦੀ ਜਾਣਕਾਰੀ ਮਿਲਣ ਤੇ ਪੁਲਸ ਵਲੋਂ ਆਈ.ਟੀ. ਐਕਟ ਦੇ ਤਹਿਤ ਪਰਚਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਪੁਲਸ ਵਲੋਂ ਕਥਿਤ ਏ.ਐੱਸ.ਆਈ ਨੂੰ ਕਾਬੂ ਕਰ ਲਿਆ ਗਿਆ ਹੈ।


author

Baljeet Kaur

Content Editor

Related News