ਗੁਰਦਾਸਪੁਰ : ਕਰਜ਼ੇ ਤੋਂ ਦੁਖੀ 21 ਸਾਲਾ ਕਿਸਾਨ ਨੇ ਲਿਆ ਫਾਹਾ, ਮੌਤ

Wednesday, Jan 31, 2018 - 04:17 PM (IST)

ਗੁਰਦਾਸਪੁਰ : ਕਰਜ਼ੇ ਤੋਂ ਦੁਖੀ 21 ਸਾਲਾ ਕਿਸਾਨ ਨੇ ਲਿਆ ਫਾਹਾ, ਮੌਤ

ਗੁਰਦਾਸਪੁਰ (ਵਿਨੋਦ) - ਪੁਲਸ ਸਟੇਸ਼ਨ ਘੁੰਮਣਕਲਾਂ ਦੇ ਅਧੀਨ ਪੈਂਦੇ ਪਿੰਡ ਘੁੰਮਣ ਕਲਾਂ ਦੇ 21 ਸਾਲਾ ਨੌਜਵਾਨ ਕਿਸਾਨ ਵੱਲੋਂ ਆਰਥਿਕ ਤੰਗੀ ਦੇ ਚਲਦੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਨੌਜਵਾਨ ਕਿਸਾਨ ਦਾ 1 ਮਹੀਨਾ ਪਹਿਲਾਂ ਹੀ ਵਿਆਹ ਹੋਇਆ ਸੀ। ਪੁਲਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਇਸ ਸੰਬੰਧੀ ਮ੍ਰਿਤਕ ਮੇਜ਼ਰ ਸਿੰਘ ਪੁੱਤਰ ਹਰਜੀਤ ਸਿੰਘ ਦੇ ਰਿਸ਼ਤੇਦਾਰਾਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਮੇਜ਼ਰ ਦੇ ਸਿਰ ਕਰੀਬ 4 ਲੱਖ ਦਾ ਬੈਂਕ ਕਰਜ਼ਾ ਸੀ ਜੋ ਕਿ ਰਿਸ਼ਤੇਦਾਰਾਂ ਕੋਲੋਂ ਫੜ ਕੇ ਉਤਾਰ ਦਿੱਤਾ ਸੀ, ਜਦਕਿ ਆਰਥਿਕ ਤੰਗੀ ਅਤੇ ਰਿਸ਼ਤੇਦਾਰਾਂ ਦੇ ਪੈਸੇ ਦੇਣ ਦਾ ਬੋਝ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ, ਇਸ ਪਰੇਸ਼ਾਨੀ ਦੇ ਚਲਦਿਆ ਬੁੱਧਵਾਰ ਸਵੇਰੇ ਉਸ ਨੇ ਪੱਖੇ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ। ਥਾਣਾ ਘੁੰਮਣ ਕਲਾਂ ਦੇ ਐੱਸ. ਐੱਚ. ਓ ਪ੍ਰਭਜੋਤ ਸਿੰਘ ਦੇ ਦੱਸਿਆ ਕਿ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ।


Related News