ਜੰਮੂ ਤੋਂ ਅੰਮ੍ਰਿਤਸਰ ਆ ਰਹੀ ਟੂਰਿਸਟ ਬੱਸ ਪਲਟੀ 1 ਦੀ ਮੌਤ, 18 ਜ਼ਖਮੀ (ਵੀਡੀਓ)

Friday, Mar 13, 2020 - 01:39 PM (IST)

ਗੁਰਦਾਸਪੁਰ (ਹਰਮਨ, ਵਿਨੋਦ) : ਅੱਜ ਗੁਰਦਾਸਪੁਰ ਅੰਮ੍ਰਿਤਸਰ ਰਾਸ਼ਟਰੀ ਮਾਰਗ 'ਤੇ ਧਾਰੀਵਾਲ ਬਾਈਪਾਸ ਨੇੜੇ ਇਕ ਟੂਰਿਸਟ ਬਸ ਪਲਟ ਜਾਣ ਕਾਰਨ 18 ਯਾਤਰੀ ਜ਼ਖਮੀ  ਹੋ ਗਏ ਜਦਕਿ ਇਕ ਮਹਿਲਾ ਦੀ ਮੌਤ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆ ਮੌਕੇ 'ਤੇ ਪੁੱਜੀ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
PunjabKesari
ਜਾਣਕਾਰੀ ਮੁਤਾਬਕ ਜਮੁਨਾ ਟ੍ਰੈਵਲਸ ਕੰਪਨੀ ਦੀ ਬੱਸ ਜੰਮੂ ਤੋਂ ਅੰਮ੍ਰਿਤਸਰ ਆ ਰਹੀ ਸੀ , ਜਿਸ 'ਚ 47 ਲੋਕ ਸਵਾਰ ਸਨ। ਇਹ ਬੱਸ ਜਦੋਂ ਧਾਰੀਵਾਲ ਬਾਈਪਾਸ ਨੇੜੇ ਪਹੁੰਚੀ ਤਾਂ ਅਚਾਨਕ ਸੰਤੁਲਨ ਵਿਗੜਨ ਕਾਰਨ ਪਲਟ ਗਈ, ਜਿਸ ਕਾਰਨ 18 ਲੋਕ ਜ਼ਖਮੀ ਹੋ ਗਏ ਗਏ ਜਦਕਿ 55 ਸਾਲ ਦੀ ਇਕ ਮਹਿਲਾ ਦੀ ਮੌਤ ਹੋ ਗਈ।

PunjabKesariਦੱਸਿਆ ਜਾ ਰਿਹਾ ਹੈ ਜ਼ਖਮੀਆਂ 'ਚ ਕਰੀਬ 4 ਲੋਕਾਂ ਦੀ ਹਾਲਤ ਕਾਫੀ ਗੰਭੀਰ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ।

PunjabKesari

ਇਹ ਵੀ ਪੜ੍ਹੋ : ਵਿਆਹ ਤੋਂ ਕੁਝ ਹੀ ਸਮੇਂ ਬਾਅਦ ਹੀ ਘਰ 'ਚੋਂ ਲਾੜੇ ਸਮੇਤ ਉੱਠੀਆ ਦੋ ਅਰਥੀਆਂ, ਧਾਹਾਂ ਮਾਰ ਰੋਇਆ ਪਰਿਵਾਰ

 


author

Baljeet Kaur

Content Editor

Related News