ਗੁਰਦਾਸਪੁਰ : ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਕੌਂਸਲਰ ’ਚ ਝੜਪ, ਚਲਾਈਆਂ ਅਨ੍ਹੇਵਾਹ ਗੋਲੀਆਂ (ਤਸਵੀਰਾਂ

Monday, May 24, 2021 - 07:03 PM (IST)

ਗੁਰਦਾਸਪੁਰ : ਚੋਣਾਂ ਦੀ ਰੰਜਿਸ਼ ਨੂੰ ਲੈ ਕੇ ਸਾਬਕਾ ਤੇ ਮੌਜੂਦਾ ਕੌਂਸਲਰ ’ਚ ਝੜਪ, ਚਲਾਈਆਂ ਅਨ੍ਹੇਵਾਹ ਗੋਲੀਆਂ (ਤਸਵੀਰਾਂ

ਗੁਰਦਾਸਪੁਰ (ਗੁਰਪ੍ਰੀਤ,ਬੇਰੀ, ਸਰਬਜੀਤ) - ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਹਾਲਤ ਉਸ ਸਮੇਂ ਤਣਾਅਪੂਰਨ ਬਣ ਗਏ, ਜਦੋਂ ਚੋਣਾਂ ਦੀ ਰੰਜਿਸ਼ ਨੂੰ ਲੈਕੇ ਸਾਬਕਾ ਕੌਂਸਲਰ ਤੇ ਮੌਜੂਦਾ ਕੌਂਸਲਰ ਵਿੱਚ ਝੜਪ ਹੋ ਗਈ। ਦੋਵਾਂ ਕੌਂਸਲਰਾਂ ’ਚ ਝੜਪ ਇੰਨੀ ਵੱਧ ਗਈ ਕਿ ਉਨ੍ਹਾਂ ਨੇ ਇਕ ਦੂਜੇ ’ਤੇ ਗੋਲੀਆਂ ਚਲਾ ਦਿੱਤੀਆਂ। ਦੂਜੇ ਪਾਸੇ ਇਸ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਸ ਮੌਕੇ ’ਤੇ ਪਹੁੰਚ ਗਈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। 

ਪੜ੍ਹੋ ਇਹ ਵੀ ਖ਼ਬਰ - ਜਿਸ ਮਾਂ ਨੇ ਆਪਣੀ ਛਾਤੀ ਨਾਲ ਲਗਾ ਦਿਨ-ਰਾਤ ਕੀਤਾ ਪਿਆਰ, ਉਸੇ ਦੀ ਛਾਤੀ ’ਚ ਪੁੱਤ ਨੇ ਮਾਰੀ ਗੋਲੀ (ਤਸਵੀਰਾਂ)

PunjabKesari

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਗੁਰਦਾਸਪੁਰ ਰੋਡ ’ਤੇ ਸਥਿਤ ਭੱਠੇ ਦੇ ਮਾਲਕ ਸੰਦੀਪ ਭੱਲਾ, ਜੋ ਨਗਰ ਕੌਂਸਲ ਸ਼੍ਰੀ ਹਰਗੋਬਿੰਦਪੁਰ ਦੇ ਸਾਬਕਾ ਕੌਂਸਲਰ ਹਨ, ਨੇ ਦੱਸਿਆ ਕਿ ਨਗਰ ਕੌਂਸਲ ਦੇ ਮੌਜੂਦਾ ਪ੍ਰਧਾਨ ਨਵਦੀਪ ਸਿੰਘ ਪੰਨੂੰ ਨੇ ਆਪਣੇ ਸਾਥੀਆਂ ਸਮੇਤ ਉਸ ਦੇ ਭੱਠੇ ’ਤੇ ਆ ਕੇ ਉਸਨੂੰ ਜਾਨੋ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ। ਉਸ ਨੇ ਗੋਲੀਆਂ ਦੇ ਖਾਲੀ ਕਾਰਤੂਸ ਪੁਲਸ ਨੂੰ ਸੌਂਪ ਦਿੱਤੇ ਹਨ। ਉਸ ਨੇ ਕਿਹਾ ਕਿ ਉਨ੍ਹਾਂ ਨੇ ਉਸਦੀ ਗੱਡੀ ਦੀ ਵੀ ਭੰਨ-ਤੋੜ ਕੀਤੀ। ਉਕਤ ਵਿਅਕਤੀਆਂ ਵਲੋਂ ਉਸਨੂੰ ਫੋਨ ’ਤੇ ਧਮਕੀ ਦਿੱਤੀ ਗਈ ਸੀ, ਜਿਸਦੀ ਰਿਕਾਰਡਿੰਗ ਉਸ ਕੋਲ ਹੈ।  ਉਨ੍ਹਾਂ ਇਸ ਸੰਬੰਧੀ ਥਾਣਾ ਸ਼੍ਰੀ ਹਰਗੋਬਿੰਦਪੁਰ ਦੀ ਪੁਲਸ ਨੂੰ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਮੰਗ ਕੀਤੀ ਕਿ ਜੇਕਰ ਪੁਲਸ ਵਲੋਂ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਉਹ ਧਰਨਾ ਪ੍ਰਦਰਸ਼ਨ ਕਰਨ ਲਈ ਮਜ਼ਬੂਰ ਹੋਣਗੇ।

ਪੜ੍ਹੋ ਇਹ ਵੀ ਖਬਰ - 2 ਬੱਚਿਆਂ ਦੀ ਮਾਂ ਨਾਲ ਕਰਾਉਣਾ ਚਾਹੁੰਦਾ ਸੀ ਵਿਆਹ, ਇੰਝ ਕੀਤੀ ਆਪਣੀ ਜੀਵਨ ਲੀਲਾ ਖ਼ਤਮ

PunjabKesari

ਦੂਜੇ ਪਾਸੇ ਜਦੋਂ ਨਗਰ ਕੌਂਸਲ ਦੇ ਪ੍ਰਧਾਨ ਨਵਦੀਪ ਸਿੰਘ ਪੰਨੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਉਹ  ਗੁਰਦਾਸਪੁਰ ਰੋਡ ਤੋਂ ਆਪਣੇ ਪਿੰਡ ਵੱਲ ਆ ਰਿਹਾ ਸੀ ਤਾਂ ਰਸਤੇ ਵਿੱਚ ਪੈਂਦੇ ਇੱਟਾਂ ਦੇ ਭੱਠੇ ਤੇ ਲੇਬਰ ਵੱਲੋਂ ਮੈਨੂੰ ਗੱਡੀ ਰੋਕਣ ਲਈ ਇਸ਼ਾਰਾ ਕੀਤਾ। ਜਦੋਂ ਮੈਂ ਗੱਡੀ ਰੋਕ ਲਈ ਤਾਂ ਉਕਤ ਵਿਅਕਤੀਆਂ ਨੇ ਮੇਰੇ ’ਤੇ ਹਮਲਾ ਕਰ ਦਿੱਤਾ। ਇਸੇ ਦੌਰਾਨ ਭੱਠੇ ਦੇ ਮਾਲਕ ਸੰਦੀਪ ਭੱਲਾ ਵੱਲੋਂ ਮੇਰੇ ’ਤੇ ਗੋਲੀ ਚੱਲਾ ਦਿੱਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੀ ਜਾਨ ਬਚਾਉਣ ਲਈ ਜੁਆਬੀ ਫਾਇਰ ਕੀਤੇ। ਗੱਡੀ ਦੀ ਭੰਨ-ਤੋੜ ਕਰਨ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆਂ ਕਿ ਉਨ੍ਹਾਂ ’ਤੇ ਦਬਾਅ ਬਣਾਉਣ ਲਈ ਭੱਠਾ ਮਾਲਕ ਵੱਲੋਂ ਆਪਣੀ ਗੱਡੀ ਦੀ ਭੰਨ-ਤੋੜ ਖੁਦ ਕੀਤੀ ਗਈ ਹੈ।

ਪੜ੍ਹੋ ਇਹ ਵੀ ਖ਼ਬਰ - ਗ੍ਰੰਥੀ ਦੀ ਘਿਨੌਣੀ ਕਰਤੂਤ, ਬੱਚੀ ਨਾਲ ਕਰ ਰਿਹਾ ਸੀ ਅਸ਼ਲੀਲ ਹਰਕਤਾਂ, ਖੰਭੇ ਨਾਲ ਬੰਨ ਚਾੜ੍ਹਿਆ ਕੁਟਾਪਾ (ਵੀਡੀਓ)

PunjabKesari

ਉਨ੍ਹਾਂ ਕਿਹਾ ਕਿ ਇਸ ਸੰਬੰਧੀ ਪੁਲਸ ਥਾਣਾ ਸ਼੍ਰੀ ਹਰਗੋਬਿੰਦਪੁਰ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਇਸ ਸਬੰਧ ਵਿੱਚ ਜਦੋਂ ਡੀ.ਐੱਸ.ਪੀ ਹਰਕ੍ਰਿਸ਼ਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਮੌਕੇ ਦਾ ਜਾਇਜਾ ਲੈ ਲਿਆ ਹੈ ਅਤੇ ਤਫ਼ਤੀਸ਼ ਦੌਰਾਨ ਜੋ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ - ਅਰਬ ਦੇਸ਼ਾਂ ’ਚ ਮਰੇ 233 ਬਦਕਿਸਮਤ ਲੋਕਾਂ ਦੀਆਂ ਲਾਸ਼ਾਂ ਵਤਨ ਪਹੁੰਚਾ ਚੁੱਕੇ ਨੇ ‘ਡਾ.ਓਬਰਾਏ’, ਕੀਤੀ ਇਹ ‘ਅਪੀਲ’

PunjabKesari


author

rajwinder kaur

Content Editor

Related News