ਰੋਜ਼ੀ ਰੋਟੀ ਕਮਾਉਣ ਦੁਬਾਈ ਗਏ 3 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

10/26/2020 3:26:06 PM

ਗੁਰਦਾਸਪੁਰ (ਜ.ਬ) : ਜ਼ਿਲ੍ਹੇ ਦੇ ਪਿੰਡ ਕੁਲਾਰ ਦੇ 25 ਸਾਲਾ ਨੌਜਵਾਨ ਦੀ ਦੁਬਈ 'ਚ ਅਚਾਨਕ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁੱਤ ਦੀ ਮੌਤ ਦੀ ਖ਼ਬਰ ਸੁਣ ਪੂਰਾ ਪਰਿਵਾਰ ਸਦਮੇ 'ਚ ਹੈ। 

ਇਹ ਵੀ ਪੜ੍ਹੋ : ਭਾਈ ਲੌਂਗੋਵਾਲ ਦਾ ਵੱਡਾ ਬਿਆਨ, ਕਿਹਾ-ਧਰਨੇ 'ਤੇ ਬੈਠੇ ਲੋਕ ਕਰਦੇ ਹਨ ਨਸ਼ੇ (ਵੀਡੀਓ)

ਇਸ ਸਬੰਧੀ ਜਾਣਕਾਰੀ ਦਿੰਦਿਆ ਮ੍ਰਿਤਕ ਸੋਭਾ ਸਿੰਘ (25) ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਤਿੰਨ ਭੈਣਾ ਦਾ ਇਕਲੌਤਾ ਭਰਾ ਸੀ। ਉਨ੍ਹਾਂ ਦੱਸਿਆ ਕਿ ਸੋਭਾ ਸਿੰਘ  ਇਕ ਸਾਲ ਪਹਿਲਾਂ ਰੋਜ਼ੀ-ਰੋਟੀ ਕਮਾਉਣ ਲਈ ਦੁਬਈ ਗਿਆ ਸੀ। ਉਨ੍ਹਾਂ ਦੱਸਿਆ ਕਿ ਦੋ ਦਿਨ ਪਹਿਲਾਂ ਪੁੱਤ ਨਾਲ ਫ਼ੋਨ 'ਤੇ ਗੱਲ ਹੋਈ ਸੀ ਤੇ ਉਹ ਦੱਸ ਰਿਹਾ ਸੀ ਕਿ ਡਿਊਟੀ 'ਤੇ ਜਾ ਰਿਹਾ ਹੈ। ਇਸ ਮਗਰੋਂ ਉਨ੍ਹਾਂ ਦੀ ਆਪਣੇ ਪੁੱਤ ਨਾਲ ਗੱਲਬਾਤ ਨਹੀਂ ਹੋਈ ਜਦਕਿ ਹੁਣ ਫੋਨ 'ਤੇ ਜਾਣਕਾਰੀ ਦਿੱਤੀ ਗਈ ਹੈ ਕਿ ਉਸ ਦੀ ਮੌਤ ਹੋ ਗਈ ਹੈ। ਉਸ ਦੀ ਮੌਤ ਦਾ ਕਾਰਨ ਪੁੱਛਿਆ ਤਾਂ ਕੋਈ ਭਰੋਸੇਯੋਗ ਉੱਤਰ ਨਹੀਂ ਮਿਲਿਆ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਫ਼ੋਨ 'ਤੇ ਪੁੱਤ ਆਪਣੀ ਭੈਣ ਦੇ ਵਿਆਹ ਦੀਆਂ ਸਲਾਹਾਂ ਕਰ ਰਿਹਾ ਸੀ। ਦੁਖੀ ਮਾਪਿਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਦੀ ਮ੍ਰਿਤਕ ਦੇਹ ਨੂੰ ਜਲਦ ਤੋਂ ਜਲਦ ਪਿੰਡ ਲਿਆਂਦਾ ਜਾਵੇ ਤੇ ਉਸ ਦੀ ਮੌਤ ਦੇ ਕਾਰਨਾਂ ਦਾ ਪਤਾ ਲਾਇਆ ਜਾਵੇ। 

ਇਹ ਵੀ ਪੜ੍ਹੋ : ਜ਼ਖ਼ਮੀ ਸਿੱਖਾਂ ਦਾ ਹਾਲ ਵੇਖ ਰੋ ਪਏ ਸੰਧਵਾਂ, ਸ਼੍ਰੋਮਣੀ ਕਮੇਟੀ ਤੇ ਬਾਦਲਾਂ 'ਤੇ ਕੱਢੀ ਭੜਾਸ (ਵੀਡੀਓ)


Baljeet Kaur

Content Editor Baljeet Kaur