ਗੁਰਦਾਸਪੁਰ ਜ਼ਿਲ੍ਹੇ ''ਚ 40 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜ਼ੇਟਿਵ

08/10/2020 8:34:55 PM

ਗੁਰਦਾਸਪੁਰ,(ਵਿਨੋਦ)- ਬੀਤੇ ਕੁਝ ਦਿਨਾਂ ਤੋਂ ਜ਼ਿਲਾ ਗੁਰਦਾਸਪੁਰ 'ਚ ਲਗਾਤਾਰ ਕੋਰੋਨਾ ਪੀੜਤ ਮਰੀਜ਼ਾਂ ਦੀ ਗਿਣਤੀ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ ਅਤੇ ਅੱਜ ਵੀ ਕੋਰੋਨਾ ਧਮਾਕਾ ਹੀ ਮੰਨਿਆ ਜਾਵੇਗਾ। ਅੱਜ ਵੀ ਜ਼ਿਲਾ ਗੁਰਦਾਸਪੁਰ 'ਚ 40 ਲੋਕਾਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਆਈ। ਇਸ ਤਰ੍ਹਾਂ ਨਾਲ ਜ਼ਿਲਾ ਗੁਰਦਾਸਪੁਰ 'ਚ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 918 ਹੋ ਗਈ, ਜਦਕਿ ਇਸ ਮਹਾਂਮਾਰੀ ਨਾਲ ਮਰਨ ਵਾਲਿਆਂ ਦੀ ਗਿਣਤੀ 25 ਹੈ।
ਜਾਣਕਾਰੀ ਮੁਤਾਬਕ ਜ਼ਿਲਾ ਗੁਰਦਾਸਪੁਰ 'ਚ ਜੋ ਲੋਕ ਅੱਜ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚ ਸਿਵਲ ਹਸਪਤਾਲ ਦੀ ਇਕ ਮਹਿਲਾ ਡਾਕਟਰ ਅਤੇ ਇਕ ਬੈਂਕ ਦੇ 9 ਕਰਮਚਾਰੀ ਸ਼ਾਮਲ ਹਨ। ਇਨ੍ਹਾਂ 'ਚ ਇਕ ਪੰਜ ਸਾਲ ਦਾ ਲੜਕਾ ਅਤੇ ਤਿੰਨ ਸਾਲ ਦੀ ਲੜਕੀ ਵੀ ਸ਼ਾਮਲ ਹੈ ਅਤੇ ਹੋਰ ਜੋ ਪਾਜ਼ੇਟਿਵ ਪਾਏ ਗਏ ਹਨ, ਉਨ੍ਹਾਂ 'ਚ ਗੁਰਦਾਸਪੁਰ ਦੇ 10 ਲੋਕ ਸ਼ਾਮਲ ਹਨ। ਜ਼ਿਲਾ ਗੁਰਦਾਸਪੁਰ 'ਚ ਹੁਣ ਤੱਕ 43199 ਲੋਕਾਂ ਦੇ ਕੋਰੋਨਾ ਸੈਂਪਲ ਲਏ ਗਏ ਹਨ ਅਤੇ 12 ਲੋਕਾਂ ਦੇ ਸੈਂਪਲ ਰਿਜੈਕਟ ਪਾਏ ਗਏ। ਜਦਕਿ 42023 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਜਦਕਿ 438 ਲੋਕ ਇਸ ਮਹਾਮਾਰੀ 'ਤੇ ਜਿੱਤ ਪਾਉਣ 'ਚ ਸਫਲ ਹੋਏ। ਅਜੇ 409 ਲੋਕਾਂ ਦੀ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ।
 


Deepak Kumar

Content Editor

Related News