ਕੋਰੋਨਾ ਨਾਲ ਜੂਝ ਰਹੇ ਗੁਰਦਾਸਪੁਰ ਸ਼ਹਿਰ 'ਚ ਕਈ ਥਾਵਾਂ 'ਤੇ ਮਿਲਿਆ ਡੇਂਗੂ ਦਾ ਲਾਰਵਾ
Saturday, Aug 29, 2020 - 11:07 AM (IST)
ਗੁਰਦਾਸਪੁਰ (ਹਰਮਨ): ਕੋਰੋਨਾ ਵਾਇਰਸ ਦੇ ਮੌਜੂਦਾ ਸੰਕਟ 'ਚ ਲੋਕਾਂ ਨੂੰ ਡੇਂਗੂ ਦੇ ਕਹਿਰ ਤੋਂ ਬਚਾਉਣ ਲਈ ਅੱਜ ਸਿਹਤ ਵਿਭਾਗ ਦੀ ਟੀਮ ਨੇ ਡਾ. ਪ੍ਰਭਜੋਤ ਕੌਰ ਕਲਸੀ ਜ਼ਿਲ੍ਹਾ ਐਪੀਡੀਮਾਲੋਜਿਸਟ ਦੀ ਅਗਵਾਈ ਹੇਠ ਕੀਤੀ ਚੈਕਿੰਗ ਦੌਰਾਨ ਕਈ ਥਾਵਾਂ 'ਤੇ ਡੇਂਗੂ ਦਾ ਲਾਰਵਾ ਮਿਲਿਆ।ਇਸ ਮੌਕੇ ਸਿਟੀ ਪੁਲਸ ਸਟੇਸ਼ਨ ਗੁਰਦਾਸਪੁਰ, ਪੁਰਾਣਾ ਸਦਰ ਬਾਜ਼ਾਰ ਗੁਰਦਾਸਪੁਰ, ਕਮੇਟੀ ਘਰ ਗੁਰਦਾਸਪੁਰ, ਜੀ.ਟੀ.ਰੋਡ ਬਟਾਲਾ ਅਤੇ ਕਾਦਰੀ ਮਹੁੱਲੇ ਵਿਖੇ ਮਿਲੇ ਲਾਰਵੇ ਨੂੰ ਨਸ਼ਟ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਗਗੈਂਗਸਟਰ ਬੀਰ ਬਹਾਦਰ ਸਿੰਘ ਉਰਫ ਕਾਲਾ ਭਾਠੂਆ ਗ੍ਰਿਫ਼ਤਾਰ
ਡਾ. ਕਲਸੀ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਜਗ੍ਹਾ 'ਤੇ ਪਾਣੀ ਖੜ੍ਹਾ ਨਾ ਹੋਣ ਦੇਣ ਅਤੇ ਹਰੇਕ ਸ਼ੁੱਕਰਵਾਰ ਪਾਣੀ ਵਾਲੀਆਂ ਸਾਰੀਆਂ ਚੀਜ਼ਾਂ ਨੂੰ ਖਾਲੀ ਕਰ ਕੇ ਸੁਕਾਉਣ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਡੇਂਗੂ ਅਤੇ ਕੋਵਿਡ-19 ਮਹਾਮਾਰੀ ਤੋਂ ਬਚਣ ਵਾਸਤੇ ਜਾਣਕਾਰੀ ਵੀ ਦਿੱਤੀ। ਉਨ੍ਹਾਂ ਕਿਹਾ ਕਿ ਘਰਾਂ ਤੋਂ ਬਾਹਰ ਨਿਕਲਣ ਸਮੇਂ ਨੱਕ ਅਤੇ ਮੂੰਹ 'ਤੇ ਮਾਸਕ ਪਾਇਆ ਜਾਵੇ ਅਤੇ ਇਕ-ਦੂਸਰੇ ਤੋਂ ਦੂਰੀ ਬਣਾਕੇ ਰੱਖੀ ਜਾਵੇ। ਇਸ ਮੌਕੇ ਹੈਲਥ ਇੰਸਪੈਕਟਰ ਹਰਪ੍ਰੀਤ ਸਿੰਘ, ਪ੍ਰਬੋਧ ਸ਼ਰਮਾ, ਪਵਨ ਕੁਮਾਰ ਅਤੇ ਪ੍ਰੇਮ ਮਸੀਹ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ : ਸ੍ਰੀ ਮੁਕਤਸਰ ਸਾਹਿਬ 'ਚ ਕੋਰੋਨਾ ਦਾ ਧਮਾਕਾ, ਵੱਡੀ ਗਿਣਤੀ 'ਚ ਕੇਸ ਆਏ ਸਾਹਮਣੇ