ਬਟਾਲਾ ਨੂੰ ਜ਼ਿਲ੍ਹਾ ਬਣਾਏ ਜਾਣ ਦੀ ਸੰਭਾਵਨਾ ਸਬੰਧੀ ਗੁਰਦਾਸਪੁਰ ਦੇ ਵਕੀਲਾਂ ਦੀ ਦੋ ਟੁੱਕ
Tuesday, Sep 07, 2021 - 12:07 AM (IST)
ਗੁਰਦਾਸਪੁਰ (ਹਰਮਨ)- ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦੇ ਮੁੱਦੇ ਨੂੰ ਲੈ ਕੇ ਜਿਥੇ ਬਟਾਲਾ ਖੇਤਰ ਦੇ ਸਿਆਸੀ ਆਗੂਆਂ ਦਰਮਿਆਨ ਸਿਆਸਤ ਗਰਮਾਈ ਹੋਈ ਹੈ ਉਸਦੇ ਨਾਲ ਹੀ ਬਟਾਲਾ ਨੂੰ ਜ਼ਿਲਾ ਬਣਾਉਣ ਲਈ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜਿਆਂ 'ਚ ਵੰਡਣ ਦੀ ਸੰਭਾਵਨਾ ਦੇ ਵਿਰੋਧ ਵਿਚ ਅੱਜ ਗੁਰਦਾਸਪੁਰ ਬਾਰ ਐਸੋਸੀਏਸ਼ਨ ਨਾਲ ਸਬੰਧਤ ਸਮੂਹ ਵਕੀਲਾਂ ਨੇ ਦੋ ਟੁੱਕ ਚਿਤਾਵਨੀ ਦਿੱਤੀ ਹੈ ਕਿ ਉਹ ਇਸ ਕਾਰਵਾਈ ਨੂੰ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ। ਅੱਜ ਬਾਰ ਐਸੋਸੀਏਸ਼ਨ ਵੱਲੋਂ ਬੁਲਾਈ ਗਈ ਪ੍ਰੈੱਸ ਕਾਨਫ਼ਰੰਸ 'ਚ ਸਮੂਹ ਵਕੀਲਾਂ ਨੇ ਇਕਜੁੱਟ ਹੋ ਕੇ ਕਿਹਾ ਕਿ ਜੇਕਰ ਸਰਕਾਰ ਨੇ ਬਟਾਲਾ ਨੂੰ ਜ਼ਿਲ੍ਹਾ ਬਣਾਉਣ ਦਾ ਐਲਾਨ ਕੀਤਾ ਤਾਂ ਉਹ ਇਸ ਫੈਸਲੇ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ।
ਇਹ ਖ਼ਬਰ ਪੜ੍ਹੋ- ਬੁਮਰਾਹ ਨੇ ਟੈਸਟ ਕ੍ਰਿਕਟ 'ਚ ਪੂਰੀਆਂ ਕੀਤੀਆਂ 100 ਵਿਕਟਾਂ, ਤੋੜਿਆ ਕਪਿਲ ਦੇਵ ਦਾ ਰਿਕਾਰਡ
ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਕੇਸ਼ ਕੁਮਾਰ ਸ਼ਰਮਾ, ਵਾਈਸ ਪ੍ਰਧਾਨ ਹਰਜੀਤ ਸਿੰਘ ਕਾਹਨੂੰਵਾਨੀ, ਸਕੱਤਰ ਜਤਿੰਦਰ ਸਿੰਘ ਗਿੱਲ, ਖਜਾਨਚੀ ਰਮੇਸ਼ ਕਸ਼ਅਪ ਤੇ ਜਨਰਲ ਸਕੱਤਰ ਅਮਨਦੀਪ ਨੰਦਾ ਸਮੇਤ ਹੋਰ ਵਕੀਲਾਂ ਨੇ ਕਿਹਾ ਕਿ ਗੁਰਦਾਸਪੁਰ ਜ਼ਿਲ੍ਹੇ ਨੂੰ ਟੁਕੜਿਆਂ ਵਿੱਚ ਵੰਡਣ ਨਾਲ ਜਿੱਥੇ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ ਉਸ ਦੇ ਨਾਲ ਹੀ ਬਾਰ ਐਸੋਸੀਏਸ਼ਨ 'ਤੇ ਵੀ ਅਸਰ ਪਵੇਗਾ। ਸਮੂਹ ਵਕੀਲਾਂ ਨੇ ਮੀਟਿੰਗ ਕਰਕੇ ਐਲਾਨ ਕੀਤਾ ਕਿ 7 ਸਤੰਬਰ ਨੂੰ ਸਮੂਹ ਵਕੀਲ ਅਦਾਲਤਾਂ ਦੇ ਕੰਮਕਾਜ ਦਾ ਮੁਕੰਮਲ ਬਾਈਕਾਟ ਕਰਨਗੇ ਤੇ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮੂਹ ਅਹੁਦੇਦਾਰਾਂ ਨੇ ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ ਅਤੇ ਪੰਜਾਬ ਸੁਬਾਰਡੀਨੇਟ ਸਰਵਸਿਜ਼ ਬੋਰਡ ਦੇ ਚੇਅਰਮੈਨ ਰਮਨ ਬਹਿਲ ਨੂੰ ਵੀ ਇਸ ਮਾਮਲੇ 'ਚ ਦਖਲ ਦੇ ਕੇ ਸਰਕਾਰ ਦੇ ਇਸ ਫੈਸਲੇ ਨੂੰ ਰੁਕਵਾਉਣ ਦੀ ਅਪੀਲ ਕੀਤੀ।
ਇਹ ਖ਼ਬਰ ਪੜ੍ਹੋ- ਚੌਂਕਾਂ 'ਚ ਹੋ ਰਹੇ ਹਾਦਸਿਆਂ ਕਾਰਨ ਵਿਧਾਇਕ ਨੇ ਨੈਸ਼ਨਲ ਹਾਈਵੇ ਅਥਾਰਿਟੀ ਨੂੰ ਦਿੱਤਾ 15 ਦਿਨਾਂ ਦਾ ਅਲਟੀਮੇਟ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।