ਕਲਾਸਵਾਲਾ ਖਾਲਸਾ ਸਕੂਲ ’ਚ ਸਾਲਾਨਾ ਅਕਾਦਮਿਕ ਨਤੀਜਾ ਘੋਸ਼ਿਤ
Sunday, Mar 31, 2019 - 04:50 AM (IST)
ਗੁਰਦਾਸਪੁਰ (ਗੋਰਾਇਆ)-ਕਲਾਸਵਾਲਾ ਖਾਲਸਾ ਸੀ.ਸੈ.ਸਕੂਲ ਕਾਦੀਆਂ ਵਿਖੇ ਸੈਸ਼ਨ 2018-19 ਲਈ ਵਿਦਿਆਰਥੀਆਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ। 6ਵੀਂ ਕਲਾਸ ਤੋਂ ਲੈ ਕੇ 11ਵੀਂ ਤੱਕ ਵਿਦਿਆਰਥੀਆਂ ਨੇ ਆਪਣੇ ਪਰਿਵਾਰਾਂ ਸਮੇਤ ਬਡ਼ੇ ਉਤਸ਼ਾਹ ਨਾਲ ਇਸ ਸਮਾਰੋਹ ’ਚ ਹਿੱਸਾ ਲਿਆ। ਇਸ ਵਾਰ ਲਡ਼ਕੀਆਂ ਨੇ ਆਪਣੀ ਪਡ਼੍ਹਾਈ ਦੇ ਜੌਹਰ ਵਿਖਾਉਂਦੇ ਹੋਏ ਅਕਾਦਮਿਕ ਨਤੀਜਿਆਂ ’ਚ ਪਹਿਲੀ, ਦੂਜੀ ਤੇ ਤੀਜੀ ਪੁਜ਼ੀਸ਼ਨ ਹਾਸਿਲ ਕੀਤੀ। ਪ੍ਰਿੰ. ਸ਼ਾਲਿਨੀ ਸ਼ਰਮਾ ਨੇ ਵਿਦਿਆਰਥੀਆਂ ਦੀ ਸ਼ਾਨਦਾਰ ਪ੍ਰਾਪਤੀ ਲਈ ਉਨ੍ਹਾਂ ਨੂੰ ਵਧਾਈ ਦਿੱਤੀ ਤੇ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਨੂੰ ਸਹੀ ਸਮੇਂ ਤੱਕ ਦਾਖਲ ਕਰਵਾਉਣ ਲਈ ਉਨ੍ਹਾਂ ਨੂੰ ਪ੍ਰੇਰਨਾ ਦਿੱਤੀ। ਇਸ ਮੌਕੇ ਪ੍ਰਿੰਸੀਪਲ ਸ਼ਾਲਿਨੀ ਸ਼ਰਮਾ, ਸਮੁੱਚਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।