20ਵਾਂ ਰੂਹਾਨੀ ਕੀਰਤਨ ਦਰਬਾਰ 22 ਤੋਂ ਸ਼ੁਰੂ

Thursday, Feb 21, 2019 - 03:50 AM (IST)

20ਵਾਂ ਰੂਹਾਨੀ ਕੀਰਤਨ ਦਰਬਾਰ 22 ਤੋਂ ਸ਼ੁਰੂ
ਗੁਰਦਾਸਪੁਰ (ਗੋਰਾਇਆ)-20ਵਾਂ ਰੂਹਾਨੀ ਕੀਰਤਨ ਦਰਬਾਰ ਪਿੰਡ ਸੂਚ ਨੇਡ਼ੇ ਔਲਖ ਬੇਰੀ (ਗੁਰਦਾਸਪੁਰ) ’ਚ 22, 23 ਅਤੇ 24 ਫਰਵਰੀ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਮੁੱਖ ਸੇਵਾਦਾਰ ਹਰਬੰਸ ਸਿੰਘ ਸੂਚ ਨੇ ਦੱਸਿਆ ਕਿ ਇਹ ਧਾਰਮਿਕ ਸਮਾਗਮ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾਂਦਾ ਹੈ। ਸੰਤ ਬਾਬਾ ਭੁਪਿੰਦਰ ਸਿੰਘ ਰਾਡ਼ਾ ਸਾਹਿਬ ਜਰਗ ਵਾਲੇ ਰੋਜ਼ਾਨਾ ਸਵੇਰੇ 10 ਤੋਂ 4 ਵਜੇ ਤੱਕ ਇਲਾਹੀ ਬਾਣੀ ਦਾ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕਰਨਗੇ। 22 ਫਰਵਰੀ ਨੂੰ ਪੰਜਾਬੀ ਸੱਭਿਆਚਾਰਕ ਮੰਚ ਘਣੂਪੁਰ ਵੱਲੋਂ 20 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਦਸਤਾਰਬੰਦੀ ਦੇ ਮੁਕਾਬਲੇ ਕਰਵਾਏ ਜਾਣਗੇ। ਇਸ ਸਮਾਗਮ ’ਚ ਬਾਬਾ ਬੁੱਧ ਸਿੰਘ ਛੋਟੇ ਘੁੰਮਣਾਂ ਵਾਲੇ, ਸੰਤ ਬਾਬਾ ਗੁਰਦੀਪ ਸਿੰਘ ਗੁਰਦੁਆਰਾ ਬੋਹਡ਼ੀ ਸਾਹਿਬ ਵਾਲੇ, ਬਾਬਾ ਰੂਡ਼ ਸਿੰਘ, ਬਾਬਾ ਜੋਗਾ, ਭਾਈ ਰਣਜੀਤ ਸਿੰਘ ਕਥਾਵਾਚਕ ਦਿੱਲੀ ਵਾਲੇ ਹਾਜ਼ਰੀ ਭਰਨਗੇ। ਇਸ ਧਾਰਮਿਕ ਸਮਾਗਮ ’ਚ ਪੰਜਾਬ ਦੇ ਪ੍ਰਸਿੱਧ ਕਵੀਸ਼ਰੀ ਭਾਈ ਨਿਰਮਲ ਸਿੰਘ ਬੋਬਾਂਵਾਲੇ ਅਤੇ ਭਾਈ ਪ੍ਰਤਾਪ ਸਿੰਘ ਗੁਰੂ ਦਾ ਇਤਿਹਾਸ ਸੁਣਾ ਕੇ ਨਿਹਾਲ ਕਰਨਗੇ, 24 ਫਰਵਰੀ ਨੂੰ ਅੰਮ੍ਰਿਤ ਸੰਚਾਰ ਹੋਵੇਗਾ।

Related News