ਐੱਸ. ਐੱਚ. ਓ. ਸੁਖਇੰਦਰ ਸਿੰਘ ਨੇ ਥਾਣਾ ਰੰਗਡ਼ ਨੰਗਲ ਦਾ ਇੰਚਾਰਜ ਸੰਭਾਲਿਆ
Thursday, Feb 21, 2019 - 03:50 AM (IST)
ਗੁਰਦਾਸਪੁਰ (ਬੇਰੀ)-ਥਾਣਾ ਰੰਗਡ਼ ਨੰਗਲ ਦੇ ਨਵ-ਨਿਯੁਕਤ ਐੱਸ. ਐੈੱਚ. ਓ. ਹਰਸੁਖਇੰਦਰ ਸਿੰਘ ਨੇ ਅਹੁਦਾ ਸੰਭਾਲਣ ਉਪਰੰਤ ਗੱਲਬਾਤ ਕਰਦੇ ਹੋਏ ਕਿਹਾ ਕਿ ਇਲਾਕਾ ਨਿਵਾਸੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਪੁਲਸ ਨੂੰ ਬਣਦਾ ਸਹਿਯੋਗ ਦੇਣ ਤਾਂ ਜੋ ਸਮਾਜ ਨੂੰ ਕਰਾਈਮ ਪੱਖੋਂ ਮੁਕਤ ਕੀਤਾ ਜਾ ਸਕੇ। ਉਨ੍ਹਾਂ ਪਿੰਡਾਂ ਦੇ ਮੋਹਤਬਰਾਂ, ਸਰਪੰਚਾਂ-ਪੰਚਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਪਿੰਡ ਵਿਚ ਕਿਸੇ ਤਰ੍ਹਾਂ ਦਾ ਕੋਈ ਇਨਸਾਨ ਨਸ਼ਾ ਵੇਚਦਾ ਹੈ ਜਾਂ ਕਰਦਾ ਹੈ ਤਾਂ ਪੁਲਸ ਨੂੰ ਤੁਰੰਤ ਹੀ ਉਸਦੀ ਸੂਚਨਾ ਦੇਣ ਤਾਂ ਜੋ ਨਸ਼ਾ ਵੇਚਣ ਵਾਲਿਆਂ ਨੂੰ ਠੱਲ੍ਹ ਪਾਈ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਵੀ ਅਪੀਲ ਕਰਦੇ ਹੋਏ ਕਿਹਾ ਕਿ ਜਿਹਡ਼ੇ ਬੁਲਟ ਮੋਟਰਸਾਈਕਲਾਂ ’ਤੇ ਪਟਾਕੇ ਮਾਰਦੇ ਹਨ ਚਾਹੇ ਸਕੂਲਾਂ ਕਾਲਜਾਂ ਦੇ ਅੱਗੇ ਗੇਡ਼ੇ ਮਾਰਦੇ ਹਨ ਉਨ੍ਹਾਂ ਨੂੰ ਵੀ ਕਿਸੇ ਵੀ ਕੀਮਤ ’ਤੇ ਬਖਸ਼ਿਆ ਨਹੀਂ ਜਾਵੇਗਾ, ਇਸ ਲਈ ਉਹ ਆਪਣੀਆਂ ਹਰਕਤਾਂ ਤੋਂ ਬਾਜ ਆ ਜਾਣ। ਇਸ ਮੌਕੇ ਮੁਨਸ਼ੀ ਦਲਬੀਰ ਸਿੰਘ, ਹਰਜਿੰਦਰ ਸਿੰਘ ਡਰਾਈਵਰ ਅਤੇ ਜਤਿੰਦਰਪਾਲ ਸਿੰਘ, ਅਮਰੀਕ ਸਿੰਘ, ਸੁਰਜੀਤ ਸਿੰਘ ਏ. ਐੱਸ. ਆਈ., ਚਰਨਜੀਤ ਸਿੰਘ ਏ. ਐੱਸ. ਆਈ., ਸਤਨਾਮ ਸਿੰਘ ਏ. ਐੱਸ. ਆਈ. ਆਦਿ ਹਾਜ਼ਰ ਸਨ।