ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਨੇ ਕੀਤੀ ਸੰਗਤਾਂ ਨੂੰ ਅਪੀਲ
Monday, Feb 18, 2019 - 04:05 AM (IST)
ਗੁਰਦਾਸਪੁਰ (ਮਨਮੋਹਨ)-ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਪੰਜਾਬ ਵੱਲੋਂ ਇਕ ਦਰਖਾਸਤ ਪੁਲਸ ਸਟੇਸ਼ਨ ਕਲਾਨੌਰ ਵਿਖੇ ਦਿੱਤੀ ਗਈ, ਜਿਸ ਵਿੱਚ ਉਨ੍ਹਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਨੂੰ ਲਾਗੂ ਕਰਵਾਉਣ ਲਈ ਪ੍ਰਸ਼ਾਸਨ ਨੇ ਸਹਿਯੋਗ ਦੀ ਮੰਗ ਕੀਤੀ। ® ਇਸ ਮੌਕੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਿਕਾਰ ਕਮੇਟੀ ਦੇ ਨੁਮਾਇੰਦੇ ਭਾਈ ਬਲਬੀਰ ਸਿੰਘ ਮੁੱਛਲ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਉਸ ਜਗ੍ਹਾ ’ਤੇ ਹੋਵੇ ਜਿੱਥੇ ਪੂਰਨ ਮਰਯਾਦਾ ਅਨੁਸਾਰ ਹਰ ਸਹੂਲਤ ਹੋਵੇ। ਉਨ੍ਹਾਂ ਕਿਹਾ ਕਿ ਸਡ਼ਕਾਂ ਦੇ ਕੰਢੇ ਟੈਂਟ ਲਾ ਕੇ ਜਾਂ ਸਡ਼ਕਾਂ ’ਤੇ ਬਣੀਆਂ ਦੁਕਾਨਾਂ ਉੱਤੇ ਸ੍ਰੀ ਅਖੰਡ ਪਾਠ ਸਾਹਿਬ ਨਾ ਰੱਖੇ ਜਾਣ, ਕਿਉਂਕਿ ਸਡ਼ਕ ਉੱਤੇ ਘੱਟਾ ਮਿੱਟੀ ਦੇ ਨਾਲ ਪਵਿੱਤਰਤਾ ਬਰਕਰਾਰ ਨਹੀਂ ਰਹਿੰਦੀ ਉਨ੍ਹਾਂ ਨੇ ਪਾਠੀ ਸਿੰਘਾਂ ਨੂੰ ਵੀ ਅਪੀਲ ਕੀਤੀ ਕਿ ਉਹ ਗੁਰੂ ਮਰਯਾਦਾ ਦਾ ਪਾਲਣ ਕਰਨ। ਅਗਰ ਕੋਈ ਪਾਠੀ ਸਿੰਘ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਪ੍ਰਧਾਨ ਬਲਬੀਰ ਸਿੰਘ ਮੁੱਛਲ, ਨਿਸ਼ਾਨ ਸਿੰਘ ਸਿਆਲਕਾ, ਸਤਨਾਮ ਸਿੰਘ ਸਮਸਾ, ਗੁਰਨਾਮ ਸਿੰਘ, ਸੁਖਵਿੰਦਰ ਸਿੰਘ, ਭਾਈ ਲਖਵਿੰਦਰ ਸਿੰਘ ਆਦੀਆ ਤੇ ਮਨਵੀਰ ਸਿੰਘ ਆਦਿ ਹਾਜ਼ਰ ਸਨ।