ਹਸਤ ਸ਼ਿਲਪ ਕਾਲਜ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ

Monday, Feb 18, 2019 - 04:05 AM (IST)

ਹਸਤ ਸ਼ਿਲਪ ਕਾਲਜ ’ਚ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ
ਗੁਰਦਾਸਪੁਰ (ਬੇਰੀ)-ਹਸਤ ਸ਼ਿਲਪ ਡਿਗਰੀ ਕਾਲਜ ਅਤੇ ਆਈ. ਟੀ. ਆਈ. ਬਟਾਲਾ ਵਿਖੇ ‘ਸਰਬੱਤ ਦੇ ਭਲੇ’ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਇਸ ਵਿਚ ਸਮੁੱਚੀ ਮੈਨੇਜਿੰਗ ਕਮੇਟੀ, ਸਟਾਫ਼ ਤੇ ਵਿਦਿਆਰਥੀਆਂ ਵਲੋਂ ਪੂਰੇ ਤਨ, ਮਨ, ਧਨ ਨਾਲ ਸੇਵਾ ਕੀਤੀ ਗਈ। ਅਰਦਾਸ ਉਪਰੰਤ ਭਾਈ ਰਵਿੰਦਰ ਸਿੰਘ ਜੀ ਦੇ ਰਾਗੀ ਜੱਥੇ ਵਲੋਂ ਇਲਾਹੀ ਬਾਣੀ ਦਾ ਰਸ-ਭਿੰਨਾ ਕੀਰਤਨ ਕਰਕੇ ਆਈ ਸੰਗਤ ਨੂੰ ਗੁਰ-ਘਰ ਨਾਲ ਜੋਡ਼ਿਆ ਗਿਆ। ਬਾਅਦ ਵਿਚ ਗੁਰੂ ਗੋਬਿੰਦ ਸਿੰਘ ਸਟੱਡੀਜ਼ ਸਰਕਲ ਲੁਧਿਆਣਾ ਵਲੋਂ ਡਾ. ਰਮਨਦੀਪ ਸਿੰਘ ਦੀ ਅਗਵਾਈ ਹੇਠ ਕਰਵਾਈ ਨੈਤਿਕ ਸਿੱਖਿਆ ਦੌਰਾਨ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਧੂ ਬਟਾਲਵੀ ਤੇ ਭੁਪਿੰਦਰ ਸਿੰਘ ਕਾਲਡ਼ਾ ਵਲੋਂ ਸੰਗਤ ਨੂੰ ਗੁਰਬਾਣੀ ਨਾਲ ਜੁਡ਼ਨ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਪੁਲਵਾਮਾ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਵੀ ਭੇਟ ਕੀਤੀ ਗਈ। ਇਸ ਮੌਕੇ ਸਮੂਹ ਕਾਲਜ ਕਮੇਟੀ ਵਿਚ ਅਰੁਣ ਕੁਮਾਰ ਮੈਨੇਜਿੰਗ ਡਾਇਰੈਕਟਰ, ਦਿਲਬਾਗ ਸਿੰਘ ਡਾਇਰੈਕਟਰ ਵਲੋਂ ਕੀਰਤਨੀ ਜੱਥੇ ਸੰਧੂ ਬਟਾਲਵੀ, ਭੁਪਿੰਦਰ ਸਿੰਘ, ਡਾ. ਰਮਨਦੀਪ ਸਿੰਘ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਿੰਸੀਪਲ ਸਰਬਜੀਤ ਕੌਰ ਤੇ ਵਾਈਸ ਪ੍ਰਿੰਸੀਪਲ ਗੁਰਨਾਮ ਸਿੰਘ ਵਲੋਂ ਸੰਗਤ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਮੌਕੇ ਲੈਕਚਰਾਰ ਮਨਜੀਤ ਸਿੰਘ, ਬਿਕਰਮਪਾਲ ਸਿੰਘ, ਸ਼ਰਨਜੀਤ ਕੌਰ, ਪ੍ਰਭਜੋਤ ਕੌਰ, ਸੰਦੀਪ ਕੌਰ, ਮਨਮੀਤ ਕੌਰ, ਕਿਰਨਦੀਪ ਕੌਰ, ਭਾਵਨਾ, ਰਣਜੀਤ ਸਿੰਘ, ਝਿਰਮਲ ਸਿੰਘ, ਜਸਬੀਰ ਸਿੰਘ ਤੋਂ ਇਲਾਵਾ ਸਮੂਹ ਸਟਾਫ਼, ਮੈਂਬਰ ਤੇ ਵਿਦਿਆਰਥੀ ਵੀ ਹਾਜ਼ਰ ਸਨ।

Related News