ਅਸ਼ਵਨੀ ਸੇਖਡ਼ੀ ਨੇ ਮੁੱਖ ਮੰਤਰੀ ਤੋਂ ਬਟਾਲਾ ਲਈ ਮੰਗਿਆ ਵਿਸ਼ੇਸ਼ ਆਰਥਿਕ ਪੈਕੇਜ

01/20/2019 12:27:37 PM

ਗੁਰਦਾਸਪੁਰ (ਬੇਰੀ, ਸਾਹਿਲ)-ਬੀਤੇ ਕੱਲ ਸਾਬਕਾ ਮੰਤਰੀ ਅਸ਼ਵਨੀ ਸੇਖਡ਼ੀ ਚੰਡੀਗਡ਼੍ਹ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਨੂੰ ਬਟਾਲਾ ਦੀ ਖਸਤਾ ਹਾਲਤ ਸਬੰਧੀ ਜਾਣੂ ਕਰਵਾਇਆ। ®ਇਸ ਸਬੰਧੀ ਅਸ਼ਵਨੀ ਸੇਖਡ਼ੀ ਨੇ ਕਿਹਾ ਕਿ ਉਨ੍ਹਾਂ ਨੇ ਬਟਾਲਾ ਦੀ ਨਰਕ ਭਰੀ ਸਥਿਤੀ ਬਾਰੇ ਵਿਸਥਾਰ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜਾਣੂ ਕਰਵਾਇਆ ਹੈ, ਜਿਸ ਵਿਚ ਬਟਾਲਾ ਦੀ ਚਰਮਰਾ ਚੁੱਕੀ ਸੀਵਰੇਜ ਵਿਵਸਥਾ, ਟੁੱਟੇ ਹੋਏ ਰਸਤੇ ਅਤੇ ਸਟਰੀਟ ਲਾਈਟਾਂ ਦੀ ਖਰਾਬ ਹਾਲਤ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਬੀਤੇ ਕੁਝ ਸਮਾਂ ਪਹਿਲਾਂ ਕੈਬਿਨਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਬਟਾਲ ਲਈ ਕਰੋਡ਼ਾਂ ਰੁਪਏ ਖਰਚ ਕਰਨ ਦਾ ਐਲਾਨ ਕੀਤਾ ਸੀ ਪਰ ਉਹ ਐਲਾਨ ਕੇਵਲ ਐਲਾਨ ਬਣ ਕੇ ਹੀ ਰਹਿ ਗਿਆ ਜਦਕਿ ਇਕ ਵੀ ਪੈਸਾ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਸਮੇਂ ਬਟਾਲਾ ਵਿਚ ਨਹੀਂ ਆਇਆ। ®ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਬਟਾਲਾ ਲਈ ਵਿਸ਼ੇਸ਼ ਤੌਰ ’ਤੇ 10 ਕਰੋਡ਼ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਜਲਦ ਤੋਂ ਜਲਦ ਰੁਕੇ ਹੋਏ ਵਿਕਾਸ ਕਾਰਜ ਕਰਵਾਏ ਜਾ ਸਕਣ। ਸੇਖਡ਼ੀ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਕੋਲੋਂ ਅਪੀਲ ਕੀਤੀ ਹੈ ਕਿ ਕਿਸੇ ਵੀ ਏਜੰਸੀ ਦੇ ਜ਼ਰੀਏ ਉਕਤ ਪੈਸੇ ਬਟਾਲਾ ਵਿਚ ਖਰਚ ਕਰਵਾ ਸਕਦੇ ਹਨ, ਜਿਸ ਵਿਚ ਉਹ ਉਨ੍ਹਾਂ ਦਾ ਪੂਰਾ ਸਹਿਯੋਗ ਕਰਨਗੇ। ਉਨ੍ਹਾਂ ਕਿਹਾ ਕਿ ਸੁਨੀਲ ਜਾਖਡ਼ ਦੇ ਸਾਂਸਦ ਬਣਨ ਉਪਰੰਤ ਬਟਾਲਾ ਨੂੰ ਜਾਖਡ਼ ਤੋਂ ਕਾਫੀ ਉਮੀਦਾਂ ਸਨ ਅਤੇ ਸਮੇਂ-ਸਮੇਂ ’ਤੇ ਜਾਖਡ਼ ਨੂੰ ਬਟਾਲਾ ਦੀ ਖਸਤਾ ਹਾਲਤ ਸਬੰਧੀ ਜਾਣੂ ਕਰਵਾਇਆ ਗਿਆ ਪਰ ਜਾਖਡ਼ ਵੀ ਬਟਾਲਾ ਲਈ ਕੁਝ ਨਹੀਂ ਕਰ ਪਾਏ। ਉਨ੍ਹਾਂ ਕਿਹਾ ਕਿ ਉਹ ਬਟਾਲਾ ਦੇ ਵਿਕਾਸ ਦੀ ਲਡ਼ਾਈ ਲਡ਼ ਰਹੇ ਹਨ, ਜਿਸ ਵਿਚ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਵੀ ਕੀਤਾ ਅਤੇ ਹੁਣ ਉਹ ਮੁੱਖ ਮੰਤਰੀ ਨੂੰ ਵੀ ਮਿਲੇ ਹਨ। ®ਇਸ ਸਬੰਧੀ ਅੱਗੇ ਬੋਲਦਿਆਂ ਸੇਖਡ਼ੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਜਲਦ ਹੀ ਬਟਾਲਾ ਦੇ ਵਿਕਾਸ ਕਾਰਜਾਂ ਲਈ ਰਾਸ਼ੀ ਜਾਰੀ ਕਰਨਗੇ।

Related News