ਦੀਵਾਲੀ ਵਾਲੇ ਦਿਨ ਬੁਝਿਆ ਘਰ ਦਾ ਚਿਰਾਗ, ਸੜਕ ਹਾਦਸੇ ''ਚ ਹੋਈ ਮੌਤ
Monday, Oct 28, 2019 - 11:54 AM (IST)
ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਦੀਵਾਲੀ ਵਾਲੇ ਦਿਨ ਇਸ ਪਰਿਵਾਰ 'ਤੇ ਉਸ ਵੇਲੇ ਦੁੱਖਾਂ ਦਾ ਪਹਾੜ ਟੁੱਟ ਗਿਆ ਜਦੋਂ ਪਰਿਵਾਰ ਦੇ ਇਕ ਜੀਅ ਦੀ ਸੜਕ ਹਾਦਸੇ 'ਚ ਦਰਦਨਾਕ ਮੌਤ ਹੋ ਗਈ। ਘਟਨਾ ਸਬੰਧੀ ਸੂਚਨਾ ਮਿਲਦਿਆਂ ਮੌਕੇ 'ਤੇ ਪੁੱਜੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਮੁਤਾਬਕ ਗੁਰਦੇਵ ਸਿੰਘ ਪਸ਼ੂਆਂ ਲਈ ਚਾਰਾ ਲੈਣ ਵਾਸਤੇ ਸਕੂਟਰ 'ਤੇ ਬਟਾਲਾ ਵੱਲ ਜਾ ਰਿਹਾ ਸੀ ਕਿ ਰਸਤੇ 'ਚ ਇਕ ਪ੍ਰਾਈਵੇਟ ਬੱਸ ਨੇ ਉਸਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਗੁਰਦੇਵ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਗੁਰਦੇਵ ਸਿੰਘ ਬਟਾਲਾ 'ਚ ਦਰਜੀ ਦਾ ਕੰਮ ਕਰਦਾ ਸੀ ਤੇ ਪਰਿਵਾਰ 'ਚ ਇਕੋ-ਇਕ ਕਮਾਉਣ ਵਾਲਾ ਸੀ।