ਪਾਕਿਸਤਾਨ ਡਰੋਨ ਵਲੋਂ ਮੁੜ ਭਾਰਤ ''ਚ ਦਾਖ਼ਲ ਹੋਣ ਦੀ ਕੋਸ਼ਿਸ਼, ਬੀ.ਐੱਸ.ਐੱਫ਼ ਕੀਤੀ ਫ਼ਾਇਰਿੰਗ

Saturday, Oct 31, 2020 - 03:12 PM (IST)

ਪਾਕਿਸਤਾਨ ਡਰੋਨ ਵਲੋਂ ਮੁੜ ਭਾਰਤ ''ਚ ਦਾਖ਼ਲ ਹੋਣ ਦੀ ਕੋਸ਼ਿਸ਼, ਬੀ.ਐੱਸ.ਐੱਫ਼ ਕੀਤੀ ਫ਼ਾਇਰਿੰਗ

ਗੁਰਦਾਸਪੁਰ/ਬਹਿਰਾਮਪੁਰ (ਜ.ਬ./ਗੋਰਾਇਆ): ਜ਼ਿਲ੍ਹਾ ਗੁਰਦਾਸਪੁਰ ਦੀ ਪਾਕਿਸਤਾਨ ਦੇ ਨਾਲ ਲੱਗਦੀ ਕੌਮਾਂਤਰੀ ਸਰਹੱਦ 'ਤੇ ਠਾਕੁਰ ਬੀ.ਓ.ਪੀ ਦੇ ਕੋਲ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਪਾਕਿਸਤਾਨ ਦੀ ਡਰੋਨ ਦੀ ਸਾਜਿਸ਼ ਨੂੰ ਇਕ ਵਾਰ ਫ਼ਿਰ ਨਾਕਾਮ ਕਰ ਦਿੱਤਾ ਹੈ। ਭਾਰਤ-ਪਾਕਿਸਤਾਨ ਸਰਹੱਦ 'ਤੇ ਗੁਰਦਾਸਪੁਰ ਦੇ ਸਾਹਮਣੇ ਠਾਕੁਰਪੁਰ ਬੀ.ਓ.ਪੀ ਦੇ ਕੋਲ ਜਦ ਬੀ.ਐੱਸ.ਐੱਫ਼. ਦੇ ਜਵਾਨਾਂ ਨੇ ਭਾਰਤੀ ਖੇਤਰ 'ਚ ਘੁੰਮ ਰਹੇ ਡਰੋਨ ਨੂੰ 11.45 'ਤੇ ਵੇਖਿਆ ਤਾਂ ਜਵਾਨਾਂ ਨੇ ਉਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਫਾਇਰਿੰਗ ਦੇ ਬਾਅਦ ਡਰੋਨ ਪਾਕਿ ਵੱਲ ਚਲਾ ਗਿਆ। ਸੀਮਾ ਸੁਰੱਖਿਆ ਬਲ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਦੇ ਅਨੁਸਾਰ ਡਰੋਨ ਜਦ ਵੀ ਭਾਰਤੀ ਸਰਹੱਦ 'ਚ ਦਾਖ਼ਲ ਹੁੰਦਾ ਹੈ ਤਾਂ ਉਹ ਇੰਨੀ ਉੱਚਾਈ 'ਤੇ ਹੁੰਦਾ ਹੈ ਕਿ ਸਾਡੀ ਫਾਇਰਿੰਗ ਦੀ ਰੇਂਜ ਤੋਂ ਬਾਹਰ ਹੁੰਦਾ ਹੈ। ਦੂਜਾ ਰਾਤ ਹੋਣ ਦੇ ਕਾਰਨ ਸਾਫ਼ ਦਿਖਾਈ ਵੀ ਨਹੀਂ ਦਿੰਦਾ। ਡੀ.ਆਈ.ਜੀ ਸ਼ਰਮਾ ਦੇ ਅਨੁਸਾਰ ਡਰੋਨ ਦੇ ਭਾਰਤੀ ਇਲਾਕੇ 'ਚ ਦਾਖ਼ਲ ਹੋਣ ਦੀ ਸੂਚਨਾ ਮਿਲਦੇ ਹੀ ਉਹ ਸਰਹੱਦ ਪਹੁੰਚ ਗਏ ਸੀ ਅਤੇ ਪੁਲਸ ਦੇ ਸਹਿਯੋਗ ਨਾਲ ਸਰਚ ਅਭਿਆਨ ਚਲਾਇਆ ਗਿਆ ਹੈ ਪਰ ਕੋਈ ਇਤਰਾਜਯੋਗ ਚੀਜ਼ ਅਜੇ ਤੱਕ ਨਹੀਂ ਮਿਲੀ ਹੈ।  

ਇਹ ਵੀ ਪੜ੍ਹੋ : ਕਰਾਸ ਕੇਸ ਰੱਦ ਨਾ ਕੀਤਾ ਤਾਂ ਪੈਦਾ ਹੋਣ ਵਾਲੇ ਹਾਲਾਤ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਵੇਗੀ : ਭਾਈ ਲੌਂਗੋਵਾਲ

ਇਸ ਸਬੰਧੀ ਗੁਰਦਾਸਪੁਰ ਸੈਕਟਰ ਦੇ ਡੀ.ਆਈ.ਜੀ. ਰਾਜੇਸ ਸ਼ਰਮਾ ਦੇ ਅਨੁਸਾਰ ਜ਼ਿਲ੍ਹਾ ਗੁਰਦਾਸਪੁਰ ਦੇ ਨਾਲ ਲੱਗਦੀ ਪਾਕਿ ਸਰਹੱਦ ਦੇ ਰਸਤੇ ਅੱਜ ਅੱਠਵੀਂ ਵਾਰ ਡਰੋਨ ਨੇ ਭਾਰਤ 'ਚ ਦਾਖ਼ਲ ਹੋਣ ਦਾ ਯਤਨ ਕੀਤਾ ਹੈ ਪਰ ਜਵਾਨਾਂ ਨੇ ਹਰ ਵਾਰ ਡਰੋਨ 'ਤੇ ਫਾਇਰਿੰਗ ਕਰਕੇ ਦੇਸ਼ ਵਿਰੋਧੀ ਤਾਕਤਾਂ ਦੇ ਇਰਾਦਿਆਂ 'ਤੇ ਪਾਣੀ ਫੇਰ ਦਿੱਤਾ। ਉੱਧਰ ਵਾਰ-ਵਾਰ ਡਰੋਨ ਆਉਣ ਦੀ ਘਟਨਾਵਾਂ ਦੇ ਬਾਅਦ ਖੁਫ਼ੀਆ ਏਜੰਸੀਆ ਜਾਂਚ 'ਚ ਲੱਗ ਗਈਆਂ ਹਨ। 

ਇਹ ਵੀ ਪੜ੍ਹੋ :  ਖ਼ੌਫ਼ਨਾਕ ਵਾਰਦਾਤ: ਅਣਖ ਖਾਤਰ ਭਰਾ ਨੇ ਬੇਲਚਾ ਨਾਲ ਵੱਢੀ ਭੈਣ


author

Baljeet Kaur

Content Editor

Related News