ਪਾਕਿ ਦੀ ਗੋਲੀਬਾਰੀ ''ਚ ਗੁਰਦਾਸਪੁਰ ਦਾ ਸੰਦੀਪ ਸਿੰਘ ਸ਼ਹੀਦ
Tuesday, Sep 25, 2018 - 01:08 PM (IST)

ਗੁਰਦਾਸਪੁਰ (ਗੁਰਪ੍ਰੀਤ ਚਾਵਲਾ) : ਗੁਰਦਾਸਪੁਰ ਦੇ ਪਿੰਡ ਕੋਟਲਾ ਖੁਰਦ ਦਾ ਰਹਿਣ ਵਾਲਾ ਸੰਦੀਪ ਸਿੰਘ ਬੀਤੇ ਦਿਨੀਂ ਜੰਮੂ-ਕਸ਼ਮੀਰ ਦੇ ਜ਼ਿਲਾ ਕੁਪਵਾੜਾ ਦੇ ਕਸਬਾ ਟੰਗਡਾਰ 'ਚ ਦੁਸ਼ਮਣ ਨਾਲ ਲੋਹਾ ਲੈਂਦਿਆਂ ਸ਼ਹੀਦ ਹੋ ਗਿਆ। ਸੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਜਿਵੇਂ ਹੀ ਉਸ ਦੀ ਸ਼ਹੀਦੀ ਦੀ ਖਬਰ ਮਿਲੀ ਤਾਂ ਘਰ 'ਚ ਮਾਤਮ ਛਾ ਗਿਆ। ਸ਼ਹੀਦ ਸੰਦੀਪ ਸਿੰਘ ਦਾ ਵਿਆਹ ਹੋ ਚੁੱਕਾ ਹੈ ਤੇ ਉਸ ਦਾ ਇਕ 5 ਸਾਲ ਦਾ ਬੇਟਾ ਵੀ ਹੈ।
ਸ਼ਹੀਦ ਦੀ ਪਤਨੀ ਦਾ ਕਹਿਣਾ ਹੈ ਕਿ ਸੰਦੀਪ ਉਸ ਨੂੰ ਤੇ ਉਸ ਦੇ ਪੁੱਤਰ ਨੂੰ ਆਪਣੇ ਪੈਰਾਂ ਤੇ ਖੜ੍ਹਾ ਦੇਖਣਾ ਚਾਹੁੰਦਾ ਸੀ ਤੇ ਉਹ ਆਪਣੇ ਪਤੀ ਦਾ ਸਪਨਾ ਜ਼ਰੂਰ ਪੂਰਾ ਕਰੇਗੀ। ਸ਼ਹੀਦ ਸੰਦੀਪ ਸਿੰਘ ਦੀ ਮ੍ਰਿਤਕ ਦੇਹ ਮੰਗਲਵਾਰ ਉਸ ਦੇ ਜੱਦੀ ਪਿੰਡ ਕੋਟਲਾ ਖੁਰਦ 'ਚ ਲਿਆਂਦੀ ਜਾਵੇਗੀ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।