ਗੁਰਦਾਸਪੁਰ ''ਚ ਮਿਲੀ ਲਵਾਰਸ ਕਾਰ, ਲੋਕਾਂ ''ਚ ਦਹਿਸ਼ਤ

Friday, Mar 20, 2020 - 10:42 AM (IST)

ਗੁਰਦਾਸਪੁਰ ''ਚ ਮਿਲੀ ਲਵਾਰਸ ਕਾਰ, ਲੋਕਾਂ ''ਚ ਦਹਿਸ਼ਤ

ਗੁਰਦਾਸਪੁਰ (ਹਰਮਨ, ਵਿਨੋਦ) : ਗੁਰਦਾਸਪੁਰ ਸਿਟੀ ਥਾਣੇ ਦੀ ਪੁਲਸ ਨੇ ਸ਼ਹਿਰ ਦੇ ਹਨੂਮਾਨ ਚੌਕ ਨੇੜੇ ਨਗਰ ਸੁਧਾਰ ਟਰੱਸਟ ਦੀ ਮਾਰਕੀਟ ਦੇ ਪਾਰਕਿੰਗ ਏਰੀਏ 'ਚ 10 ਦਿਨਾਂ ਤੋਂ ਖੜ੍ਹੀ ਲਾਵਾਰਸ ਕਾਰ ਕਬਜ਼ੇ ਵਿਚ ਲਈ ਹੈ। ਇਸ ਸਬੰਧੀ ਥਾਣਾ ਸਿਟੀ ਦੇ ਮੁਖੀ ਜਬਰਜੀਤ ਸਿੰਘ ਨੇ ਦੱਸਿਆ ਕਿ ਅੱਜ ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ ਦੇ ਹਨੂਮਾਨ ਚੌਕ ਨੇੜੇ ਚੰਡੀਗੜ੍ਹ ਨੰਬਰ ਦੀ ਇਕ ਕਾਰ ਪਿਛਲੇ ਕਰੀਬ 10-12 ਦਿਨਾਂ ਤੋਂ ਖੜ੍ਹੀ ਹੈ, ਜਿਸ ਨੂੰ ਕੋਈ ਵੀ ਲੈਣ ਨਹੀਂ ਆਇਆ। ਇਸ ਨੂੰ ਲੈ ਕੇ ਲੋਕਾਂ 'ਚ ਕਾਫੀ ਦਹਿਸ਼ਤ ਪਾਈ ਜਾ ਰਹੀ ਹੈ।  

ਇਹ ਵੀ ਪੜ੍ਹੋ :  ਕੋਰੋਨਾ ਦੀ ਦਹਿਸ਼ਤ : ਡੇਰਾ ਬਿਆਸ ਦੇ ਰਿਹਾਇਸ਼ੀ ਵੀ ਨਹੀਂ ਜਾ ਸਕਣਗੇ ਬਾਹਰ

ਉਨ੍ਹਾਂ ਦੱਸਿਆ ਕਿ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਦਾਰਾਂ ਅਤੇ ਆਸਪਾਸ ਦੇ ਲੋਕਾਂ ਕੋਲੋਂ ਕਾਰ ਬਾਰੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਪਰ ਕਿਸੇ ਵੀ ਵਿਅਕਤੀ ਨੂੰ ਇਸ ਕਾਰ ਦੇ ਮਾਲਕ ਬਾਰੇ ਜਾਣਕਾਰੀ ਨਹੀਂ ਸੀ। ਕੁਝ ਦੁਕਾਨਦਾਰਾਂ ਨੇ ਦੱਸਿਆ ਕਿ ਕਾਰ ਨੂੰ ਕੋਈ ਵੀ ਵਿਅਕਤੀ ਲੈਣ ਨਹੀਂ ਆਇਆ ਅਤੇ ਦਿਨ-ਰਾਤ ਇਹ ਕਾਰ ਲਗਾਤਾਰ ਇਥੇ ਹੀ ਖੜ੍ਹੀ ਰਹਿੰਦੀ ਸੀ ਜਿਸ ਕਾਰਣ ਅੱਜ ਉਨ੍ਹਾਂ ਨੇ ਪੁਲਸ ਨੂੰ ਸੂਚਿਤ ਕੀਤਾ ਹੈ। ਪੁਲਸ ਨੇ ਕਰੇਨ ਦੀ ਸਹਾਇਤਾ ਨਾਲ ਇਹ ਕਾਰ ਥਾਣੇ ਪਹੁੰਚਾ ਕੇ ਕਬਜ਼ੇ 'ਚ ਲੈ ਲਈ ਹੈ।


author

Baljeet Kaur

Content Editor

Related News