20 ਸਾਲ ਬੀਤਣ ਦੇ ਬਾਵਜੂਦ ਵੀ ਸਰਕਾਰ ਨੇ ਕਾਰਗਿਲ ਦੇ ਸ਼ਹੀਦਾਂ ਦੇ ਪਰਿਵਾਰਾਂ ਦੀ ਨਹੀਂ ਲਈ ਸਾਰ

07/22/2019 5:44:50 PM

ਗੁਰਦਾਸਪੁਰ (ਗੁਰਪ੍ਰੀਤ ਸਿੰਘ) : ਕਾਰਗਿਲ ਦੇ ਯੁੱਧ ਅੱਜ 20 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਇਸ ਯੁੱਧ 'ਚ ਸ਼ਹੀਦ ਹੋਏ ਜਵਾਨਾਂ ਨੂੰ ਯਾਦ ਕਰਕੇ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਗੁਰਦਾਸਪੁਰ ਦੇ ਪਿੰਡ ਆਲਮਾ ਦੇ ਰਹਿਣ ਵਾਲੇ ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ ਤੇ ਪਿੰਡ ਭਾਟੀਆ ਦੇ ਰਹਿਣ ਵਾਲੇ ਸਿਪਾਈ ਮੇਜਰ ਸਿੰਘ ਨੇ ਆਪਣੀ ਜਾਨ ਤੇ ਪਰਿਵਾਰ ਦੀ ਪਰਵਾਹ ਨਾ ਕਰਦੇ ਹੋਏ 30 ਸਾਲ ਦੀ ਉਮਰ 'ਚ ਹੀ ਸ਼ਹਾਦਤ ਦਾ ਜਾਮ ਪੀ ਲਿਆ ਤੇ ਕਾਰਗਿਲ ਯੁੱਧ 'ਚ ਆਪਣਾ ਬਲੀਦਾਨ ਦੇ ਦਿੱਤਾ। ਇਨ੍ਹਾਂ ਦੋਵਾਂ ਸ਼ਹੀਦਾਂ ਦੇ ਬੇਟਿਆਂ ਨੇ ਭਾਵੇ ਆਪਣੇ ਪਿਤਾ ਦਾ ਚਿਹਰਾ ਨਹੀਂ ਦੇਖਿਆ ਪਰ ਉਹ ਵੀ ਆਪਣੇ ਪਿਤਾ ਦੀ ਤਰ੍ਹਾਂ ਦੀ ਆਰਮੀ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦੇ ਹਨ। ਇਨ੍ਹਾਂ ਦੋਵਾਂ ਪਰਿਵਾਰਾਂ ਨਾਲ ਭਾਰਤ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਅੱਜ 20 ਸਾਲ ਬੀਤ ਜਾਣ ਦੇ ਬਾਅਦ ਵੀ ਪੂਰੇ ਨਹੀਂ ਹੋਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਹੀਦ ਲਾਂਸ ਨਾਇਕ ਰਣਬੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਬੀਰ ਸਿੰਘ 13 ਜੈਕ ਰਾਈਫਲ ਯੂਨਿਟ 'ਚ ਕੋਲਕਾਤਾ 'ਚ ਤਾਇਨਾਤ ਸੀ ਜਦਕਿ ਕਾਰਗਿਲ 'ਚ ਜੰਗ ਦਾ ਮਾਹੌਲ ਬਣ ਗਿਆ ਤਾਂ ਉਨ੍ਹਾਂ ਦੀ ਪੋਸਟਿੰਗ ਕਾਰਗਿਲ 'ਚ ਕਰ ਦਿੱਤੀ ਗਈ। ਉਸ ਸਮੇਂ ਉਨ੍ਹਾਂ ਨੇ ਘਰ ਲਈ ਇਕ ਚਿੱਠੀ ਲਿਖੀ ਪਰ ਚਿੱਠੀ ਪਹੁੰਚਣ ਤੋਂ ਪਹਿਲਾਂ ਹੀ ਉਨ੍ਹਾਂ ਦੇ ਸ਼ਹੀਦ ਹੋਣ ਦੀ ਖਬਰ ਪਹੁੰਚ ਗਈ। 16 ਜੂਨ 1999 'ਚ ਉਹ ਸ਼ਹੀਦ ਹੋ ਗਏ ਤੇ ਸ਼ਹਾਦਤ ਤੋਂ ਕੁਝ ਦਿਨ ਬਾਅਦ ਉਨ੍ਹਾਂ ਨੂੰ ਚਿੱਠੀ ਮਿਲੀ। ਇਸ ਚਿੱਠੀ 'ਚ ਲਿਖਿਆ ਸੀ ਕਿ ਇਹ ਉਨ੍ਹਾਂ ਦੀ ਪ੍ਰੀਖਿਆ ਦੀ ਘੜੀ ਹੈ, ਇਸ ਉਹ ਘਰ 'ਚ ਸਾਰਿਆਂ ਦਾ ਧਿਆਨ ਰੱਖਣ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੂੰ ਰਣਬੀਰ ਸਿੰਘ ਦੀ ਸ਼ਹਾਦਤ 'ਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਰਕਾਰ ਨਾਲ ਨਾਰਾਜ਼ਗੀ ਵੀ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਸ਼ਹੀਦ ਰਣਬੀਰ ਸਿੰਘ ਦੀ ਯਾਦ 'ਚ ਪਿੰਡ 'ਚ ਇਕ ਗੇਟ ਬਣਾਉਣ ਦੀ ਗੱਲ ਕਹੀ ਸੀ ਪਰ 20 ਸਾਲ ਬੀਤ ਜਾਣ ਦੇ ਬਾਵਜੂਦ ਸਰਕਾਰ ਨੇ ਆਪਣਾ ਇਹ ਵਾਅਦਾ ਪੂਰਾ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਸ਼ਹਾਦਤ ਤੋਂ ਬਾਅਦ ਸਰਕਾਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਵਾਅਦੇ ਤਾਂ ਕਰਦੀ ਹੈ ਪਰ ਕੁਝ ਸਮੇਂ ਬਾਅਦ ਹੀ ਸਭ ਕੁਝ ਭੁੱਲ ਜਾਂਦੀ ਹੈ। ਇਸ ਸਭ ਦੇ ਬਾਵਜੂਦ ਵੀ ਸ਼ਹੀਦ ਦੀ ਬੇਟਾ ਰਾਹੁਲ ਆਪਣੇ ਪਿਤਾ ਦੀ ਤਰ੍ਹਾਂ ਹੀ ਆਰਮੀ 'ਚ ਭਰਤੀ ਹੋ ਕੇ ਦੇਸ਼ ਦੀ ਸੇਵਾ ਕਰਨਾ ਚਾਹੁੰਦਾ ਹੈ। 
PunjabKesari
ਇਸੇ ਤਰ੍ਹਾਂ ਸ਼ਹੀਦ ਮੇਜਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਭਰਤੀ ਹੋਏ 5 ਸਾਲ ਬੀਤ ਚੁੱਕੇ ਸਨ ਤੇ ਉਨ੍ਹਾਂ ਦੀ ਪੋਸਟਿੰਗ ਮਾਮੂਨ ਕੈਂਟ 'ਚ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਕਾਰਗਿਲ ਦੇ ਯੁੱਧ 'ਚ ਭੇਜ ਦਿੱਤਾ ਗਿਆ। ਸ਼ਹੀਦ ਦੀ ਮਾਂ ਰਖਵੰਤ ਸਿੰਘ ਨੇ ਦੱਸਿਆ ਕਿ ਉਸ ਸਮੇਂ ਸਿਪਾਈ ਮੇਜਰ ਸਿੰਘ ਦੀ ਦਾਦੀ ਦੀ ਮੌਤ ਹੋਈ ਸੀ, ਜਿਸ ਕਾਰਨ ਉਹ ਜਾਣਾ ਨਹੀਂ ਚਾਹੁੰਦਾ ਸੀ ਪਰ ਮੈਂ ਜ਼ਬਰਦਸਤੀ ਉਸ ਨੂੰ ਭੇਜ ਦਿੱਤਾ ਤਾਂ ਕਿ ਆਰਮੀ 'ਚ ਉਸ ਦੀ ਪਿੱਠ ਨਾ ਲੱਗੇ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਸੀ ਕਿ ਕਾਰਗਿਲ ਦਾ ਯੁੱਧ ਹੋ ਰਿਹਾ ਹੈ, ਇਸ ਸਬੰਧੀ ਸਾਨੂੰ 1 ਮਹੀਨੇ ਬਾਅਦ ਪਤਾ ਚੱਲਿਆ ਤੇ ਨੇੜੇ ਦੇ ਪਿੰਡ ਦੇ ਇਕ ਲੜਕੇ ਤੋਂ ਪਤਾ ਲੱਗਾ ਕਿ ਮੇਜਰ ਸਿੰਘ ਸ਼ਹੀਦ ਹੋ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 21 ਮਈ 1999 'ਚ ਮੇਜਰ ਸਿੰਘ ਸ਼ਹੀਦ ਹੋਏ ਸਨ ਪਰ ਹੁਣ ਤੱਕ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹ ਪੂਰੇ ਨਹੀਂ ਹੋਏ। ਉਨ੍ਹਾਂ ਕਿਹਾ ਕਿ ਪਿੰਡ 'ਚ ਕਿਸੇ ਤਰ੍ਹਾਂ ਦੀ ਕੋਈ ਸੁਵਿਧਾ ਨਹੀਂ। ਉਨ੍ਹਾਂ ਕਿਹਾ ਕਿ ਪਹਿਲਾਂ ਨੇਤਾ ਵੀ ਉਨ੍ਹਾਂ ਨੂੰ 15 ਅਗਸਤ ਤੇ 26 ਜਨਵਰੀ ਦੇ ਸਮਾਗਮਾਂ 'ਚ ਬੁਲਾਉਂਦੇ ਸਨ ਪਰ ਕੁਝ ਸਮੇਂ ਬਾਅਦ ਹੀ ਸਭ ਭੁੱਲ ਗਏ।


Baljeet Kaur

Content Editor

Related News