ਇਕ ਅਜਿਹਾ ਹਪਸਤਾਲ ਜੋ ਡਿਲੀਵਰੀ ਤੋਂ ਬਾਅਦ ਔਰਤਾਂ ਨੂੰ ਦੇ ਰਿਹੈ ਗਿਫਟ
Tuesday, Jul 23, 2019 - 10:39 AM (IST)

ਗੁਰਦਾਸਪੁਰ(ਬਿਊਰੋ) : ਵਾਤਾਵਰਣ ਸੁਰੱਖਿਆ ਲਈ ਪੰਜਾਬ ਸਰਕਾਰ ਦੇ ਨਾਲ-ਨਾਲ ਕਈ ਸੰਸਥਾਵਾਂ ਵੀ ਕੰਮ ਕਰ ਰਹੀਆਂ ਹਨ। ਇਸੇ ਮੁਹਿੰਮ ਤਹਿਤ ਲਾਇਬ੍ਰੇਰੀ ਰੋਡ ਸਥਿਤ ਇਥ ਹਸਪਤਾਲ ਨੇ ਵੀ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਹਸਪਤਾਲ ਵਿਚ ਡਿਲੀਵਰੀ ਤੋਂ ਬਾਅਦ ਡਿਸਚਾਰਜ ਦੇ ਸਮੇਂ ਗਰਭਵਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਇਕ ਪੌਦਾ ਭੇਂਟ ਕੀਤਾ ਜਾ ਰਿਹਾ ਹੈ। ਨਾਲ ਹੀ ਸਹੁੰ ਚੁਕਾਈ ਜਾ ਰਹੀ ਹੈ ਕਿ ਉਹ ਇਸ ਪੌਦੇ ਦੀ ਦੇਖ-ਭਾਲ ਵੀ ਆਪਣੇ ਨਵ-ਜੰਮੇ ਬੱਚੇ ਦੀ ਤਰ੍ਹਾਂ ਕਰਨਗੇ। ਹਸਪਤਾਲ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਨੂੰ ਵਾਤਾਵਰਣ ਅਤੇ ਪਾਣੀ ਨੂੰ ਬਚਾਉਣ ਲਈ ਗੰਭੀਰ ਹੋਣਾ ਪਏਗਾ, ਤਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਸਾਫ ਹਵਾ ਅਤੇ ਸਾਫ ਪਾਣੀ ਪੀਣ ਨੂੰ ਮਿਲੇਗਾ।
6 ਔਰਤਾਂ ਨੇ ਅੰਬ ਦੇ ਪੌਦੇ ਲੈ ਕੇ ਸਹੁੰ ਚੁੱਕੀ ਕਿਹਾ, 'ਬੱਚਿਆਂ ਵਾਂਗ ਵੱਡਾ ਕਰਾਂਗੇ'
ਹਪਸਤਾਲ ਪ੍ਰਬੰਧਕਾਂ ਨੇ ਦੱਸਿਆ ਕਿ ਜੇਕਰ ਅੱਜ ਅਸੀਂ ਜਾਗਰੂਕ ਹੋਵਾਂਗੇ, ਤਾਂ ਹੀ ਸਾਡੀ ਆਉਣ ਵਾਲੀ ਪੀੜ੍ਹੀ ਤਾਜ਼ੀ ਹਵਾ ਵਿਚ ਸਾਹ ਲੈ ਸਕੇਗੀ ਅਤੇ ਸਾਫ ਪਾਣੀ ਪੀ ਸਕੇਗੀ। ਇਸੇ ਮੁਹਿੰਮ ਤਹਿਤ ਅਸੀਂ ਲੋਕ ਡਿਲੀਵਰੀ ਤੋਂ ਬਾਅਦ ਇਕ ਪੌਦਾ ਭੇਂਟ ਕਰਦੇ ਹਾਂ ਅਤੇ ਉਨ੍ਹਾਂ ਨੂੰ ਸਹੁੰ ਚੁਕਾਉਂਦੇ ਹਾਂ ਕਿ ਉਹ ਆਪਣੇ ਬੱਚੇ ਦੀ ਤਰ੍ਹਾਂ ਇਸ ਪੌਦੇ ਦੀ ਵੀ ਦੇਖਭਾਲ ਕਰਨ। ਸੋਮਵਾਰ ਨੂੰ ਉਨ੍ਹਾਂ ਨੇ ਰਾਜਵਿੰਦਰ ਕੌਰ, ਹਰਪ੍ਰੀਤ ਕੌਰ, ਕੁਲਪ੍ਰੀਤ ਕੌਰ, ਰਜਨੀ, ਜੋਤੀ ਅਤੇ ਹਰਪ੍ਰੀਤ ਕੌਰ ਨੂੰ ਅੰਬ ਦੇ ਪੌਦੇ ਦਿੱਤੇ। ਪੌਦੇ ਲੈਣ ਤੋਂ ਬਾਅਦ ਔਰਤਾਂ ਨੇ ਕਿਹਾ ਕਿ ਇਨ੍ਹਾਂ ਪੌਦਿਆਂ ਨੂੰ ਉਹ ਘਰਾਂ ਵਿਚ ਲਗਾਉਣਗੇ ਅਤੇ ਦੇਖ-ਭਾਲ ਕਰਨਗੇ। ਇਹ ਪੌਦਾ ਉਨ੍ਹਾਂ ਦੇ ਬੱਚਿਆਂ ਦੀ ਤਰ੍ਹਾਂ ਹੀ ਵੱਡਾ ਹੋਵੇਗਾ ਅਤੇ ਇਕ ਯਾਦਗਾਰ ਦੀ ਤਰ੍ਹਾਂ ਹਮੇਸ਼ਾ ਸਾਡੀਆਂ ਨਜ਼ਰਾਂ ਦੇ ਸਾਹਮਣੇ ਰਹੇਗਾ।