ਹੈੱਡ ਕਾਂਸਟੇਬਲ ਨਾਲ ਏ.ਐੱਸ.ਆਈ. ਨੇ ਕੀਤੀ ਕੁੱਟਮਾਰ
Monday, Apr 08, 2019 - 10:08 AM (IST)
ਗੁਰਦਾਸਪੁਰ (ਵਿਨੋਦ) : ਇਕ ਏ.ਐੱਸ.ਆਈ. ਵਲੋਂ ਹੈੱਡ ਕਾਂਸਟੇਬਲ ਦੇ ਨਾਲ ਕੁੱਟ-ਮਾਰ ਕਰਨ ਦੇ ਚਲਦੇ ਹੈੱਡ ਕਾਂਸਟੇਬਲ ਨੂੰ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸਿਵਲ ਹਸਪਤਾਲ 'ਚ ਇਲਾਜ ਅਧੀਨ ਹੈੱਡ ਕਾਂਸਟੇਬਲ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਵਿਭਾਗੀ ਕੰਮ ਨਾਲ ਸਿਟੀ ਪੁਲਸ ਸਟੇਸ਼ਨ 'ਚ ਗਿਆ ਤਾਂ ਉਹ ਗੇਟ 'ਤੇ ਹੀ ਸਹਾਇਕ ਸਬ-ਇੰਸਪੈਕਟਰ ਜਰਨੈਲ ਸਿੰਘ ਮਿਲਿਆ ਤੇ ਉਸ ਨੇ ਬਿਨਾਂ ਕਿਸੇ ਕਾਰਨ ਮੇਰੇ ਨਾਲ ਕੁੱਟ-ਮਾਰ ਕੀਤੀ, ਜਦਕਿ ਮੈਂ ਕਿਹਾ ਕਿ ਮੈਂ ਵਿਭਾਗੀ ਕੰਮ ਨਾਲ ਆਇਆ ਹਾਂ। ਉਥੇ ਦੂਜੇ ਪਾਸੇ ਸਹਾਇਕ ਸਬ ਇੰਸਪੈਕਟਰ ਜਰਨੈਲ ਸਿੰਘ ਦੇ ਅਨੁਸਾਰ ਹੈੱਡ ਕਾਂਸਟੇਬਲ ਰਣਜੀਤ ਸਿੰਘ ਗਲਤ ਦੋਸ਼ ਲਾ ਰਿਹਾ ਹੈ ਜਦਕਿ ਲੱਗਾ ਹੈ ਕਿ ਇਸ ਨੇ ਸ਼ਰਾਬ ਪੀ ਰੱਖੀ ਸੀ ਤੇ ਮੇਰੇ ਨਾਲ ਹੱਥੋਂਪਾਈ ਕਰਨ ਦਾ ਯਤਨ ਕਰ ਰਿਹਾ ਸੀ।