ਵਿਦੇਸ਼ ਜਾਣ ਵਾਲੇ ਬੱਚਿਆਂ ਤੋਂ ਵੱਖਰੀ ਹੈ ਇਹ ਕੁੜੀ, ਪੰਜਾਬ ਨੂੰ ਬਿਹਤਰ ਬਣਾਉਣ ਦੀ ਕਰ ਰਹੀ ਹੈ ਕੋਸ਼ਿਸ਼

Monday, Sep 05, 2022 - 04:41 PM (IST)

ਵਿਦੇਸ਼ ਜਾਣ ਵਾਲੇ ਬੱਚਿਆਂ ਤੋਂ ਵੱਖਰੀ ਹੈ ਇਹ ਕੁੜੀ, ਪੰਜਾਬ ਨੂੰ ਬਿਹਤਰ ਬਣਾਉਣ ਦੀ ਕਰ ਰਹੀ ਹੈ ਕੋਸ਼ਿਸ਼

ਗੁਰਦਾਸਪੁਰ (ਗੁਰਪ੍ਰੀਤ) - ਪੰਜਾਬ ਦੀ ਨੌਜਵਾਨ ਪੀੜ੍ਹੀ ਆਪਣੇ ਭਵਿੱਖ ਨੂੰ ਸਵਾਰਨ ਲਈ ਭਾਵੇਂ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਪਰ ਗੁਰਦਾਸਪੁਰ ਦੀ ਰਹਿਣ ਵਾਲੀ ਇਕ ਕੁੜੀ ਪੰਜਾਬ ’ਚ ਹੀ ਰਹਿ ਕੇ ਪੰਜਾਬ ਦਾ ਬਿਹਤਰ ਬਣਾਉਣ ਦੀ ਕੌਸ਼ਿਸ਼ ਕਰ ਰਹੀ ਹੈ। ਗੁਰਦਾਸਪੁਰ ਜ਼ਿਲ੍ਹੇ ਦੀ ਕੁੜੀ ਕਾਜਲ ਮਹਾਜਨ ਉਨ੍ਹਾਂ ਸਾਰੇ ਵਿਦਿਆਰਥੀਆਂ ਲਈ ਮਿਸਾਲ ਬਣ ਰਹੀ ਹੈ, ਜਿਹੜੇ ਵਿਦਿਆਰਥੀ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹਨ। ਕਾਜਲ ਮਹਾਜਨ ਨੇ ਪੰਜਾਬ ’ਚ ਹੀ ਰਹਿ ਕੇ ਹੁਣ ਤੱਕ ਕਈ ਇਨਾਮ ਜਿੱਤ ਲਏ ਹਨ, ਜਿਨ੍ਹਾਂ ਦਾ ਸਮਰਥਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਟਵੀਟ ਕਰਕੇ ਵੀ ਕੀਤਾ ਗਿਆ ਸੀ।

ਮਿਲੀ ਜਾਣਕਾਰੀ ਅਨੁਸਾਰ ਕਾਜਲ ਮਹਾਜਨ ਨੈਸ਼ਨਲ ਯੂਥ ਪਾਰਲੀਮੈਂਟ ਵਿੱਚ ਅਤੇ ਰਾਸ਼ਟਰੀ ਭਾਸ਼ਣ ਮੁਕਾਬਲੇ ਵਿੱਚ ਪੰਜਾਬ ਦੀ ਨੁਮਾਇੰਦਗੀ ਕਰ ਚੁੱਕੀ ਹੈ। ਉਸ ਨੇ ਜ਼ਿਲ੍ਹਾ ਪੱਧਰੀ, ਅੰਤਰ ਕਾਲਜ ਅਤੇ ਅੰਤਰ ਸਕੂਲ ਮੁਕਾਬਲਿਆਂ ਵਿੱਚ ਜੱਜ ਅਤੇ ਐਂਕਰ ਦੀ ਭੂਮਿਕਾ ਨਿਭਾਉਂਦੀ ਆ ਰਹੀ ਹੈ। ਇਸ ਤੋਂ ਇਲਾਵਾ ਉਹ ਯੂਨੀਵਰਸਿਟੀ ਅਤੇ ਕਾਲਜ ਪੱਧਰ 'ਤੇ ਕਈ ਭਾਸ਼ਣ, ਡੀਬੇਟ ਅਤੇ ਕਵਿਤਾ ਮੁਕਾਬਲੇ ਵੀ ਜਿੱਤ ਚੁੱਕੀ ਹੈ। ਏਨੀਆਂ ਉਪਲੱਬਧੀਆਂ ਹਾਸਲ ਕਰਨ ਤੋਂ ਬਾਅਦ ਵੀ ਕਾਜਲ ਦੀ ਸੋਚ ਇਹ ਹੈ ਕਿ ਉਹ ਪੰਜਾਬ ਵਿੱਚ ਰਹਿ ਕੇ ਪੰਜਾਬ ਨੂੰ ਬਿਹਤਰ ਬਣਾਇਆ ਜਾਵੇ। 

ਕਾਜਲ ਨੇ ਵਿਦੇਸ਼ ਜਾਣ ਵਾਲੀ ਨੌਜਵਾਨ ਪੀੜ੍ਹੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਸਾਨੂੰ ਵਿਦੇਸ਼ਾਂ ਵਲ ਨਹੀਂ ਜਾਣਾ ਚਾਹੀਦਾ। ਜੇਕਰ ਅਸੀਂ ਸਾਰੇ ਵਿਦੇਸ਼ ਚਲੇ ਗਏ ਤਾਂ ਪੰਜਾਬ ਕਦੀ ਵੀ ਤਰੱਕੀ ਨਹੀਂ ਕਰਦਾ। ਉਸ ਨੇ ਕਿਹਾ ਕਿ ਜਿਹੜੀ ਮਿਹਨਕ ਅਸੀਂ ਬਾਹਰਲੇ ਮੁਲਕਾਂ ਵਿੱਚ ਜਾ ਕੇ ਕਰਨੀ ਹੈ, ਉਹ ਅਸੀਂ ਪੰਜਾਬ ਵਿੱਚ ਰਹਿ ਕੇ ਵੀ ਕਰ ਸਕਦੇ ਹਾਂ। ਪੰਜਾਬ ਵਿਚ ਰਹਿ ਕੇ ਵੀ ਅਸੀਂ ਇਕ ਚੰਗੀ ਜ਼ਿੰਦਗੀ ਜੀ ਸਕਦੇ ਹਾਂ। ਕਾਜਲ ਨੇ ਕਿਹਾ ਕਿ ਉਸ ਦਾ ਸੁਫ਼ਨਾ ਹੈ ਕਿ ਪੰਜਾਬ ਨੂੰ ਖੁਸ਼ਹਾਲ ਬਣਾਈ ਜਾਵੇ, ਜੋ ਉਹ ਇਕ ਦਿਨ ਜ਼ਰੂਰ ਪੂਰਾ ਕਰੇਗੀ।


author

rajwinder kaur

Content Editor

Related News