ਗੁਰਦਾਸਪੁਰ ’ਚ ਮਾਲ ਗੱਡੀ ਦਾ ਡੱਬਾ ਪੱਟੜੀ ਤੋਂ ਉੱਤਰੀਆ, ਵੱਡਾ ਹਾਦਸਾ ਹੋਣੋ ਟਲਿਆ

Thursday, Mar 31, 2022 - 07:25 PM (IST)

ਗੁਰਦਾਸਪੁਰ ’ਚ ਮਾਲ ਗੱਡੀ ਦਾ ਡੱਬਾ ਪੱਟੜੀ ਤੋਂ ਉੱਤਰੀਆ, ਵੱਡਾ ਹਾਦਸਾ ਹੋਣੋ ਟਲਿਆ

ਗੁਰਦਾਸਪੁਰ (ਹੇਮੰਤ) - ਪਠਾਨਕੋਟ ਤੋਂ ਗੁਰਦਾਸਪੁਰ ਹੁੰਦੇ ਹੋਏ ਜਾ ਰਹੀ ਮਾਲ-ਗੱਡੀ ਦਾ ਇਕ ਡੱਬਾ ਪਲੇਟਫਾਰਮ ਤੋਂ ਅੱਗੇ ਪੱਟੜੀ ਤੋਂ ਉੱਤਰ ਗਿਆ। ਗਣਿਮਤ ਇਹ ਰਹੀ ਕੀ ਵੱਡਾ ਹਾਦਸਾ ਹੋਣ ਤੋਂ ਬੱਚ ਗਿਆ। ਜਾਣਕਾਰੀ ਅਨੁਸਾਰ ਉਕਤ ਮਾਲ-ਗੱਡੀ ਖਾਦ ਲਾਉਣ ਲਈ ਗੁਰਦਾਸਪੁਰ ਰੇਲਵੇ ਸਟੇਸ਼ਨ ਉੱਤੇ ਪਹੁੰਚੀ ਅਤੇ ਰੇਲਗੱਡੀ ਨੂੰ ਠੀਕ ਸਥਾਨ ਉੱਤੇ ਲਗਾਉਣ ਲਈ ਰੇਲਗੱਡੀ ਦੇ ਚਾਲਕ ਵੱਲੋਂ ਰੇਲਗੱਡੀ ਪਿੱਛੇ ਕੀਤੀ ਜਾ ਰਹੀ ਸੀ। ਰੇਲਗੱਡੀ ਨੂੰ ਪਿੱਛੇ ਕਰਦੇ ਸਮੇਂ ਰੇਲਗੱਡੀ ਦਾ ਚਾਲਕ ਠੀਕ ਅਨੁਮਾਨ ਨਹੀਂ ਲਗਾ ਪਾਇਆ ਅਤੇ ਰੇਲਗੱਡੀ ਦਾ ਡਿੱਬਾ ਪਟਰੀ ਤੋਂ ਉੱਤਰ ਗਿਆ। 

ਪੜ੍ਹੋ ਇਹ ਵੀ ਖ਼ਬਰ - ਸ਼ਰਬਤ ਸਮਝ ਜ਼ਹਿਰ ਪੀਣ ਨਾਲ ਮਾਸੂਮ ਭੈਣ-ਭਰਾ ਦੀ ਮੌਤ, ਸਦਮਾ ਨਾ ਸਹਾਰਨ ’ਤੇ ਮਾਂ ਨੇ ਚੁੱਕਿਆ ਖ਼ੌਫ਼ਨਾਕ ਕਦਮ

ਘਟਨਾ ਦੀ ਸੂਚਨਾ ਮਿਲਦੇ ਸਟੇਸ਼ਨ ਮਾਸਟਰ ਅਤੇ ਰੇਲਵੇ ਪੁਲਸ ਘਟਨਾ ਵਾਲੇ ਸਥਾਨ ’ਤੇ ਪਹੁੰਚੀ ਅਤੇ ਰੇਲਵੇ ਦੇ ਉੱਚ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ। ਘਟਨਾ ਦੀ ਸੂਚਨਾ ਮਿਲਦੇ ਰੇਲਵੇ ਦੇ ਉੱਚ ਅਧਿਕਾਰੀਆਂ ਵੱਲੋਂ ਡਿੱਬੇ ਨੂੰ ਪਟਰੀ ਉੱਤੇ ਲਿਆਉਣ ਲਈ ਕਰਮਚਾਰੀ ਅਤੇ ਪੂਰੀ ਮਸ਼ੀਨਰੀ ਭੇਜ ਦਿੱਤੀ ਗਈ। ਇਸ ਘਟਨਾ ਦੇ ਸੰਬੰਧ ਵਿੱਚ ਰੇਲਵੇ ਦਾ ਕੋਈ ਉੱਚ ਅਧਿਕਾਰੀ ਜਾਣਕਾਰੀ ਦੇਣ ਨੂੰ ਤਿਆਰ ਨਹੀਂ ਹੋਇਆ। ਦੱਸਿਆ ਜਾ ਰਿਹਾ ਕਿ ਰੇਲਗੱਡੀ ਵਿੱਚ ਗਾਰਡ ਨਹੀਂ ਸੀ, ਜਿਸ ਕਾਰਨ ਰੇਲਗੱਡੀ ਦਾ ਚਾਲਕ ਰੇਲਗੱਡੀ ਪਿੱਛੇ ਕਰਦੇ ਸਮੇਂ ਸਹੀ ਅਨੁਮਾਨ ਨਹੀਂ ਲਗਾ ਪਾਇਆ ਅਤੇ ਡਿੱਬਾ ਪਟਰੀ ਤੋਂ ਉੱਤਰ ਗਿਆ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: ਅੰਮ੍ਰਿਤਸਰ ਏਅਰਪੋਰਟ ਪੁੱਜੀਆਂ 2 ਨੌਜਵਾਨਾਂ ਦੀਆਂ ਲਾਸ਼ਾਂ, 25 ਦਿਨ ਪਹਿਲਾਂ ਦੁਬਈ ’ਚ ਹੋਈ ਸੀ ਮੌਤ

ਜਿਹੜੇ ਸਥਾਨ ਉੱਤੇ ਰੇਲਗੱਡੀ ਦਾ ਡਿੱਬਾ ਪਟੱਰੀ ਤੋਂ ਹੇਠਾਂ ਉਤੱਰਿਆ, ਉਸਦੇ ਨੇੜੇ ਬਿਜਲੀ ਦਾ ਪੋਲ ਵੀ ਹੈ। ਜੇਕਰ ਬਿਜਲੀ ਦੇ ਪੋਲ ਦੇ ਨਾਲ ਡਿੱਬਾ ਟਕਰਾ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ। ਇਸ ਘਟਨਾ ਨਾਲ ਕਈ ਰੇਲਗੱਡੀਆਂ ਪ੍ਰਭਾਵਿਤ ਹੋਈਆਂ, ਜਿਸ ਵਿੱਚ ਰਾਵੀ ਐਕਸਪ੍ਰੈਸ, ਟਾਟਾ ਹਟਿਆ ਐਕਸਪ੍ਰੈਸ ਅਤੇ ਪੈਸੇਂਜਰ ਟ੍ਰੇਨ ਸ਼ਾਮਲ ਹੈ। ਉਥੇ ਹੀ ਇਸ ਘਟਨਾ ਨਾਲ ਮੁਸਾਫਰਾਂ ਨੂੰ ਭਾਰੀ ਮੁਸ਼ਕਲਾਂ ਨੂੰ ਸਾਹਮਣਾ ਕਰਨਾ ਪਿਆ ।

ਪੜ੍ਹੋ ਇਹ ਵੀ ਖ਼ਬਰ - ਰਾਜਾਸਾਂਸੀ ’ਚ ਸ਼ਰਮਸਾਰ ਘਟਨਾ: ਨਵਜਨਮੀ ਬੱਚੀ ਦਾ ਕਤਲ ਕਰ ਨਾਲੀ ’ਚ ਸੁੱਟਿਆ, ਫੈਲੀ ਸਨਸਨੀ


author

rajwinder kaur

Content Editor

Related News