ਨਹਿਰ ''ਚ ਡੁੱਬਣ ਨਾਲ ਨੌਜਵਾਨ ਦੀ ਮੌਤ
Monday, Aug 03, 2020 - 10:39 AM (IST)
ਗੁਰਦਾਸਪੁਰ (ਵਿਨੋਦ) : ਨਹਿਰ 'ਚ ਡੁੱਬਣ ਨਾਲ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਪੁਲਸ ਨੇ ਅਜੇ ਧਾਰਾ 174 ਅਧੀਨ ਕਾਰਵਾਈ ਕਰ ਕੇ ਸਿਹਤ ਵਿਭਾਗ ਦੇ 3 ਡਾਕਟਰਾਂ 'ਤੇ ਅਧਾਰਿਤ ਬੋਰਡ ਬਣਾ ਕੇ ਪੋਸਟਮਾਰਟਮ ਕਰਨ ਦੀ ਮੰਗ ਕੀਤੀ ਹੈ। ਮ੍ਰਿਤਕ ਗੁਰਦਾਸਪੁਰ 'ਚ ਇਕ ਪ੍ਰਾਈਵੇਟ ਫਰਮ 'ਤੇ ਅਕਾਊਂਟੈਟ ਦਾ ਕੰਮ ਕਰਦਾ ਸੀ, ਜਿਸ ਦੀ ਪਛਾਣ ਜੋਬਨਪ੍ਰੀਤ ਸਿੰਘ ਪੁੱਤਰ ਨਾਨਕ ਸਿੰਘ ਨਿਵਾਸੀ ਪਿੰਡ ਬਖਤਪੁਰ ਦੇ ਰੂਪ 'ਚ ਹੋਈ।
ਇਹ ਵੀ ਪੜ੍ਹੋਂ : ਸ਼ਰਮਸਾਰ ਹੋਏ ਰਿਸ਼ਤੇ: ਮਾਸੜ ਨੇ ਨਾਬਾਲਗ ਭਾਣਜੀ ਨੂੰ ਕੀਤਾ ਗਰਭਵਤੀ
ਸਿਵਲ ਹਸਪਤਾਲ ਗੁਰਦਾਸਪੁਰ 'ਚ ਮ੍ਰਿਤਕ ਜੋਬਨਪ੍ਰੀਤ ਦੇ ਤਾਇਆ ਜੋਗਿੰਦਰ ਸਿੰਘ ਨੇ ਕਿਹਾ ਕਿ ਜੋਬਨਪ੍ਰੀਤ ਨੇ 29 ਜੁਲਾਈ ਨੂੰ ਉਸ ਨੂੰ ਮੋਬਾਇਲ 'ਤੇ ਕਿਹਾ ਸੀ ਕਿ ਉਹ ਆਪਣੇ ਨਾਨਕੇ ਪਿੰਡ ਤਿੱਖਾ ਥੇਹ ਜਾ ਰਿਹਾ ਹੈ। ਜਦਕਿ ਅਗਲੇ ਦਿਨ ਉਸ ਦਾ ਮੋਟਰਸਾਇਕਲ, ਇਕ ਫਾਈਲ ਅਤੇ ਪੱਗੜੀ ਧਾਰੀਵਾਲ ਬਾਈਪਾਸ 'ਤੇ ਨਹਿਰ ਪੁੱਲ ਤੋਂ ਕੁਝ ਦੂਰੀ 'ਤੇ ਮਿਲੀ। ਅੱਜ ਜਦ ਲਾਂਸ਼ ਮਿਲੀ ਤਾਂ ਉਸ ਦੇ ਸਿਰ ਅਤੇ ਗਲੇ 'ਤੇ ਡੁੱਗੇ ਜ਼ਖਮ ਹਨ ਜੋ ਸ਼ੱਕ ਪੈਦਾ ਕਰਦੇ ਹਨ ਕਿ ਉਸ ਦੀ ਹੱਤਿਆ ਕਰ ਕੇ ਲਾਸ਼ ਨਹਿਰ 'ਚ ਸੁੱਟੀ ਗਈ ਹੈ। ਪੁਲਸ ਨੂੰ ਇਸ ਸੰਬੰਧੀ ਗੰਭੀਰਤਾ ਨਾਲ ਜਾਂਚ ਕਰਨੀ ਹੋਵੇਗੀ।
ਇਹ ਵੀ ਪੜ੍ਹੋਂ : ਨਸ਼ੇ ਨੇ ਖੋਹ ਲਿਆ ਪਿਓ ਤੇ ਭਰਾ, ਵੀਰ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨੂੰ ਤਰਸ ਦੀਆਂ ਭੈਣਾਂ
ਪੋਸਟਮਾਰਟਮ ਰਿਪੋਰਟ ਅਨੁਸਾਰ ਹੋਵੇਗੀ ਕਾਰਵਾਈ : ਪੁਲਸ ਸਟੇਸ਼ਨ ਇੰਚਾਰਜ
ਧਾਰੀਵਾਲ ਪੁਲਸ ਸਟੇਸ਼ਨ ਇੰਚਾਰਜ ਮਨਜੀਤ ਸਿੰਘ ਨੇ ਕਿਹਾ ਕਿ ਪੁਲਸ ਨੇ ਅਜੇ ਧਾਰਾ 174 ਅਧੀਨ ਕਾਰਵਾਈ ਮ੍ਰਿਤਕ ਜੋਬਨਪ੍ਰੀਤ ਸਿੰਘ ਦੇ ਤਾਏ ਜੋਗਿੰਦਰ ਸਿੰਘ ਦੇ ਬਿਆਨ ਦੇ ਆਧਾਰ 'ਤੇ ਕੀਤੀ ਹੈ। ਪੁਲਸ ਨੇ ਸਿਹਤ ਵਿਭਾਗ ਤੋਂ ਜੋਬਨਪ੍ਰੀਤ ਸਿੰਘ ਦਾ ਪੋਸਟਮਾਰਟਮ ਕਰਨ ਲਈ ਤਿੰਨ ਡਾਕਟਰਾਂ ਦਾ ਬੋਰਡ ਬਣਾ ਕੇ ਕਰਨ ਦੀ ਅਪੀਲ ਕੀਤੀ ਸੀ ਜੋ ਕਬੂਲ ਹੋ ਗਈ ਹੈ। ਪੋਸਟਮਾਰਟਮ ਰਿਪੋਰਟ |ਚ ਜੇਕਰ ਕੁਝ ਗਲਤ ਪਾਇਆ ਗਿਆ ਤਾਂ ਉਸ ਅਨੁਸਾਰ ਕਾਰਵਾਈ ਹੋਵੇਗੀ।
ਇਹ ਵੀ ਪੜ੍ਹੋਂ : ਦੁਖਦ ਖ਼ਬਰ : ਕੈਨੇਡਾ ਪੜ੍ਹਾਈ ਕਰਨ ਗਏ ਪੰਜਾਬੀ ਦੀ ਭੇਤਭਰੀ ਹਾਲਤ 'ਚ ਮੌਤ