ਗੁਰਦਾਸਪੁਰ : ਝਾੜੀਆਂ ’ਚੋਂ ਦਬਿਆ ਹੋਇਆ ਮਿਲਿਆ ਨਾਜਾਇਜ਼ ਹਥਿਆਰਾਂ ਦਾ ਜਖ਼ੀਰਾ, ਫੈਲੀ ਸਨਸਨੀ
Wednesday, Jul 07, 2021 - 02:04 PM (IST)
ਗੁਰਦਾਸਪੁਰ (ਗੁਰਪ੍ਰੀਤ) - ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਗੁਰਦਾਸਪੁਰ ਦੇ ਹਲਕਾ ਫਤਿਹਗੜ ਚੂੜੀਆਂ ਤੋਂ ਅਕਾਲੀ ਦੱਲ ਦੇ ਇੰਚਾਰਜ਼ ਰਵੀਕਰਨ ਸਿੰਘ ਕਾਹਲੋਂ ਦੇ ਜੱਦੀ ਪਿੰਡ ਦਾਦੂਯੋਦ ਦੀਆਂ ਝਾੜੀਆਂ ਹੇਠ ਮਿੱਟੀ ਵਿੱਚ ਦੱਬੇ ਇਕ ਲਿਫ਼ਾਫ਼ੇ ’ਚੋਂ ਹਥਿਆਰ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੂੰ ਮਿੱਟੀ ’ਚੋਂ ਮਿਲੇ ਹਥਿਆਰਾਂ ’ਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏ.ਕੇ 47 ਦੇ ਮੈਗਜੀਨ ਅਤੇ 60 ਏ.ਕੇ 47 ਦੇ ਰੌਂਦ ਸ਼ਾਮਲ ਹਨ, ਜਿਨ੍ਹਾਂ ਨੂੰ ਪੁਲਸ ਨੇ ਕਬਜ਼ੇ ’ਚ ਲੈ ਕੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਬਠਿੰਡਾ ’ਚ ਦਿਲ ਦਹਿਲਾਉਣ ਵਾਲੀ ਵਾਰਦਾਤ, ਪੁੱਤ ਨੇ ਜਿਊਂਦਾ ਸਾੜਿਆ ਮਾਂ ਦਾ ਪ੍ਰੇਮੀ
ਇੱਕਤਰ ਕੀਤੀ ਗਈ ਜਾਣਕਾਰੀ ਅਨੁਸਾਰ ਰਵੀਕਰਨ ਸਿੰਘ ਕਾਹਲੋਂ ਦੇ ਘਰ ਦੇ ਬਾਹਰ ਵਾਲੇ ਪਾਸੇ ਵਾਲੀ ਪੰਚਾਇਤੀ ਥਾਂ ’ਤੇ ਝਾੜੀਆਂ ਦੀ ਸਾਫ਼-ਸਫ਼ਾਈ ਲਈ ਮਜ਼ਦੂਰ ਕੰਮ ਕਰ ਰਿਹਾ ਸੀ। ਇਸ ਦੌਰਾਨ ਮਜਦੂਰ ਨੂੰ ਇੱਕ ਸ਼ੱਕੀ ਹਾਲਤ ’ਚ ਬੰਦ ਪਿਆ ਕਾਲਾ ਲਿਫ਼ਾਫ਼ਾ ਮਿਲਿਆ। ਮਜਦੂਰ ਨੇ ਰਵੀਕਰਨ ਸਿੰਘ ਕਾਹਲੋਂ ਨੂੰ ਬਰਾਮਦ ਹੋਏ ਕਾਲੇ ਲਿਫ਼ਾਫੇ ਬਾਰੇ ਦੱਸਿਆ, ਜਿਸ ਨੇ ਇਸ ਦੀ ਸੂਚਨਾ ਤੁਰੰਤ ਐੱਸ.ਐੱਸ.ਪੀ.ਬਟਾਲਾ ਰਸ਼ਪਾਲ ਸਿੰਘ ਨੂੰ ਦਿੱਤੀ। ਹਰਕਤ ’ਚ ਆਈ ਪੁਲਸ ਅਤੇ ਬਟਾਲਾ ਦੇ ਐੱਸ.ਪੀ ਜੋਗਵਿੰਦਰ ਸਿੰਘ ਪੀ.ਬੀ.ਆਈ, ਫਤਿਹਗੜ ਚੂੜੀਆਂ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ, ਸੀ.ਈ.ਏ ਸਟਾਫ ਦੇ ਇੰਚਾਰਜ ਦਲਜੀਤ ਸਿੰਘ ਪੱਡਾ ਸਮੇਤ ਵੱਡੀ ਗਿੱਣਤੀ ’ਚ ਪੁਲਸ ਮੌਕੇ ’ਤੇ ਪਹੁੰਚ ਗਈ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ : ਸੜਕ ਹਾਦਸੇ ’ਚ 5 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ, ਘਰ ’ਚ ਪਿਆ ਚੀਕ-ਚਿਹਾੜਾ
ਉਨ੍ਹਾਂ ਨੇ ਕਾਲੇ ਲਿਫ਼ਾਫ਼ੇ ਨੂੰ ਕਬਜ਼ੇ ’ਚ ਲੈ ਲਿਆ, ਜਿਸ ਵਿਚੋਂ 30 ਬੋਰ ਦਾ ਪਿਸਟਲ, ਇੱਕ ਮੈਗਜੀਨ, 9 ਰੌਂਦ, 2 ਏ.ਕੇ 47 ਦੇ ਮੈਗਜੀਨ ਅਤੇ 60 ਏ.ਕੇ 47 ਦੇ ਰੌਂਦ ਬਰਾਮਦ ਹੋਏ। ਇਸ ਘਟਨਾ ਦੇ ਸਬੰਧ ’ਚ ਫਤਿਹਗੜ ਚੂੜੀਆਂ ਦੇ ਐੱਸ.ਐੱਚ.ਓ ਸੁਖਵਿੰਦਰ ਸਿੰਘ, ਦਲਜੀਤ ਸਿੰਘ ਪੱਡਾ ਨੇ ਦੱਸਿਆ ਕਿ ਉਕਤ ਮਿਲੇ ਹਥਿਆਰਾਂ ਨੂੰ ਕਬਜ਼ੇ ’ਚ ਲੈ ਕੇ ਮੁਢਲੀ ਤਫਤੀਸ਼ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਅਣਪਛਾਤੇ ਵਿੱਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ ’ਚ ਵੱਡੀ ਵਾਰਦਾਤ : ਹੋਟਲ ਦੇ ਕਮਰੇ ’ਚ ਮੁੰਡਾ-ਕੁੜੀ ਨੇ ਗੋਲੀ ਮਾਰ ਕੀਤੀ ਖੁਦਕੁਸ਼ੀ, ਜਾਣੋ ਪੂਰਾ ਮਾਮਲਾ