ਏ. ਐੱਸ. ਆਈ. ਦੀ ਜੇਬ ਕੱਟੀ, ਉਡਾਏ 18 ਹਜ਼ਾਰ ਰੁਪਏ

Thursday, Jun 27, 2019 - 10:11 AM (IST)

ਏ. ਐੱਸ. ਆਈ. ਦੀ ਜੇਬ ਕੱਟੀ, ਉਡਾਏ 18 ਹਜ਼ਾਰ ਰੁਪਏ

ਗੁਰਦਾਸਪੁਰ (ਹਰਮਨਪ੍ਰੀਤ) : ਬੀਤੀ ਸ਼ਾਮ ਗੁਰਦਾਸਪੁਰ-ਸ੍ਰੀ ਹਰਗੋਬਿੰਦਪੁਰ ਮਾਰਗ 'ਤੇ ਮੋਟਰਸਾਈਕਲ ਉਪਰ ਸਵਾਰ ਹੋ ਕੇ ਆ ਰਹੇ ਪੰਜਾਬ ਪੁਲਸ ਦੇ ਇਕ ਏ. ਐੱਸ. ਆਈ. ਅਤੇ ਉਸ ਦੀ ਪਤਨੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਅਣਪਛਾਤੇ ਮੋਟਰਸਾਈਕਲ ਸਵਾਰ ਝਪਟਮਾਰਾਂ ਨੇ ਏ.ਐੱਸ.ਆਈ. ਦੀ ਜੇਬ ਕੱਟ ਕੇ ਕਰੀਬ 18 ਹਜ਼ਾਰ ਰੁਪਏ ਉਡਾ ਲਏ।

ਜਾਣਕਾਰੀ ਅਨੁਸਾਰ ਐੱਸ. ਡੀ. ਐੱਮ. ਗੁਰਾਦਾਸਪੁਰ ਨਾਲ ਤਾਇਨਾਤ ਪੰਜਾਬ ਪੁਲਸ ਦਾ ਏ. ਐੱਸ. ਆਈ. ਦਵਿੰਦਰ ਸਿੰਘ ਆਪਣੀ ਪਤਨੀ ਨਾਲ ਸਵਾਰ ਹੋ ਕੇ ਤਿੱਬੜ ਤੋਂ ਆ ਰਿਹਾ ਸੀ। ਇਸੇ ਦੌਰਾਨ ਜਦੋਂ ਉਹ ਪਿੰਡ ਬੱਬੇਹਾਲੀ ਨੇੜੇ ਪਹੁੰਚਿਆ ਤਾਂ ਅਚਾਨਕ ਪਿਛਲੇ ਪਾਸਿਓਂ ਸਪਲੈਂਡਰ ਮੋਟਰਸਾਈਕਲ 'ਤੇ ਆਏ ਲੁਟੇਰਿਆਂ ਨੇ ਉਸ ਦੇ ਕੁੜਤੇ ਦੀ ਜੇਬ ਨੂੰ ਹੱਥ ਪਾ ਕੇ ਖਿੱਚ ਲਿਆ, ਜਿਸ ਕਾਰਨ ਜੇਬ ਫਟ ਗਈ ਅਤੇ ਲੁਟੇਰੇ ਜੇਬ ਵਿਚਲੇ ਕਰੀਬ 18 ਹਜ਼ਾਰ ਰੁਪਏ ਲੈ ਕੇ ਫਰਾਰ ਹੋ ਗਏ।


author

Baljeet Kaur

Content Editor

Related News